ਪਾਕਿਸਤਾਨੀ ਫ਼ੌਜ ਦੀ ਧਮਕੀ, ਯੁੱਧ ਥੋਪਿਆ ਗਿਆ ਤਾਂ ਦੁਸ਼ਮਣ ਨੂੰ ਦੇਵਾਂਗੇ ਮੂੰਹ-ਤੋੜ ਜਵਾਬ

Tuesday, Feb 28, 2023 - 03:27 AM (IST)

ਇਸਲਾਮਾਬਾਦ (ਭਾਸ਼ਾ)–ਪਾਕਿਸਤਾਨ ਦੀ ਗ਼ੈਰ-ਫੌਜੀ ਅਤੇ ਫ਼ੌਜੀ ਲੀਡਰਸ਼ਿਪ ਨੇ ਸੋਮਵਾਰ ਨੂੰ ਕਿਹਾ ਕਿ ਜੇਕਰ ‘ਸ਼ਾਂਤੀ-ਪਸੰਦ ਰਾਸ਼ਟਰ’ ’ਤੇ ਯੁੱਧ ਥੋਪਿਆ ਗਿਆ ਤਾਂ ਹਥਿਆਰਬੰਦ ਫੋਰਸ ਦੁਸ਼ਮਣ ਨਾਲ ਲੜਨ ਲਈ ਤਿਆਰ ਹੈ। ਭਾਰਤ ਅਤੇ ਪਾਕਿਸਤਾਨ ਦੀਆਂ ਹਵਾਈ ਫੌਜਾਂ ਦੀ ਹਵਾਈ ਝੜਪ ਦੀ ਵਰ੍ਹੇਗੰਢ ਮੌਕੇ ਪਾਕਿਸਤਾਨੀ ਫੌਜ ਨੇ ਇਕ ਬਿਆਨ ਵਿਚ ਕਿਹਾ ਕਿ ਜੁਆਇੰਟ ਚੀਫਸ ਆਫ ਸਟਾਫ ਕਮੇਟੀ ਦੇ ਮੁਖੀ, ਤਿੰਨਾਂ ਫ਼ੌਜਾਂ ਦੇ ਮੁਖੀ ਅਤੇ ਹਥਿਆਰਬੰਦ ਫੋਰਸ ਨੇ ‘ਆਪ੍ਰੇਸ਼ਨ ਸਵਿਫਟ ਰਿਟਾਰਟ’ ਦੌਰਾਨ ਹਥਿਆਰਬੰਦ ਫੋਰਸਾਂ ਵੱਲੋਂ ਪ੍ਰਦਰਸ਼ਿਤ ਬੇਮਿਸਾਲ ਸਾਹਸ ਨੂੰ ਸਲਾਮ ਕੀਤਾ।

ਇਹ ਖ਼ਬਰ ਵੀ ਪੜ੍ਹੋ : ਗਰਮੀਆਂ ਦੌਰਾਨ ਬਿਜਲੀ ਦੀ ਸਪਲਾਈ ਨੂੰ ਲੈ ਕੇ ਕੈਬਨਿਟ ਮੰਤਰੀ ਹਰਭਜਨ ਸਿੰਘ ਦਾ ਅਹਿਮ ਬਿਆਨ

ਇਸ ਵਿਚ ਕਿਹਾ ਗਿਆ ਕਿ ਇਸ ਦਿਨ ਯਾਦ ਰਹੇ ਕਿ ਅਸੀਂ ਜਿਥੇ ਇਕ ਸ਼ਾਂਤੀ-ਪਸੰਦ ਰਾਸ਼ਟਰ ਹਾਂ, ਉਥੇ ਹੀ ਜੇਕਰ ਸਾਡੇ ’ਤੇ ਕਦੇ ਵੀ ਯੁੱਧ ਥੋਪਿਆ ਜਾਂਦਾ ਹੈ ਤਾਂ ਪਾਕਿਸਤਾਨ ਦੀ ਹਥਿਆਰਬੰਦ ਫੋਰਸ ਨਾ ਸਿਰਫ ਮਾਤਭੂਮੀ ਦੇ ਇਕ-ਇਕ ਇੰਚ ਦੀ ਰੱਖਿਆ ਲਈ ਸਗੋਂ ਦੁਸ਼ਮਣ ਨਾਲ ਲੜਨ ਲਈ ਹਮੇਸ਼ਾ ਤਿਆਰ ਹੈ। ਫੌਜ ਨੇ ਅੱਗੇ ਕਿਹਾ ਕਿ ਭੁਲੇਖੇ ’ਚ ਪੈ ਕੇ ਕੋਈ ਵੀ ਹਿੰਮਤ ਕਰਨ ਦਾ ਪਾਕਿਸਤਾਨ ਦੀ ਹਥਿਆਰਬੰਦ ਫੋਰਸ ਪੂਰੀ ਤਾਕਤ ਨਾਲ ਮੂੰਹ-ਤੋੜ ਜਵਾਬ ਦੇਵੇਗੀ।

ਇਹ ਖ਼ਬਰ ਵੀ ਪੜ੍ਹੋ : ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਪਰਮਜੀਤ ਸਰਨਾ, ਜਥੇਦਾਰ ਹਰਪ੍ਰੀਤ ਸਿੰਘ ਬਾਰੇ ਦਿੱਤਾ ਵੱਡਾ ਬਿਆਨ

ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਕਿਹਾ ਕਿ ਪਾਕਿਸਤਾਨ ਇਕ ਸ਼ਾਂਤੀ-ਪਸੰਦ ਰਾਸ਼ਟਰ ਹੈ ਪਰ ਰੱਖਿਆ ਦੀ ਆਪਣੀ ਜ਼ਿੰਮੇਵਾਰੀ ਪ੍ਰਤੀ ਚੌਕਸ ਵੀ ਹੈ। ਉਨ੍ਹਾਂ ਕਿਹਾ ਕਿ ਪੁਲਵਾਮਾ ਹਮਲੇ ਦੇ ਬਹਾਨੇ ਪਾਕਿਸਤਾਨ ਦੇ ਹਵਾਈ ਖੇਤਰ ਦੀ ਭਾਰਤੀ ਉਲੰਘਣਾ ਦਾ ਕਰਾਰਾ ਜਵਾਬ ਦੇਣ ਲਈ ਅੱਜ ਦੇਸ਼ ਪੀ. ਏ. ਐੱਫ. ਨੂੰ ਭਰਪੂਰ ਸਨਮਾਨ ਦਿੰਦਾ ਹੈ। ਅਸੀਂ ਸਾਰਿਆਂ ਨਾਲ ਸ਼ਾਂਤੀ ਦਾ ਟੀਚਾ ਲੈ ਕੇ ਚੱਲਦੇ ਹਾਂ ਪਰ ਸਾਨੂੰ ਰਾਸ਼ਟਰ ਰੱਖਿਆ ਦੇ ਆਪਣੇ ਉਦੇਸ਼ਾਂ ਦਾ ਵੀ ਖਿਆਲ ਹੈ। ਇਸ ਬਾਰੇ ਕਿਸੇ ਨੂੰ ਕੋਈ ਗ਼ਲਤਫਹਿਮੀ ਨਹੀਂ ਹੋਣੀ ਚਾਹੀਦੀ।


Manoj

Content Editor

Related News