ਆਸਟ੍ਰੇਲੀਆ ''ਚ ਕੋਰੋਨਾ ਵੈਕਸੀਨ ਦਾ ਵਿਰੋਧ, ਸੜਕਾਂ ''ਤੇ ਉੱਤਰੇ ਹਜ਼ਾਰਾਂ ਪ੍ਰਦਰਸ਼ਨਕਾਰੀ

Sunday, Nov 21, 2021 - 01:53 PM (IST)

ਆਸਟ੍ਰੇਲੀਆ ''ਚ ਕੋਰੋਨਾ ਵੈਕਸੀਨ ਦਾ ਵਿਰੋਧ, ਸੜਕਾਂ ''ਤੇ ਉੱਤਰੇ ਹਜ਼ਾਰਾਂ ਪ੍ਰਦਰਸ਼ਨਕਾਰੀ

ਸਿਡਨੀ (ਬਿਊਰੋ): ਆਸਟ੍ਰੇਲੀਆ ਵਿਚ ਕੋਰੋਨਾ ਵੈਕਸੀਨ ਦੇ ਵਿਰੋਧ ਵਿਚ ਵਿਭਿੰਨ ਸ਼ਹਿਰਾਂ ਵਿਚ ਹਜ਼ਾਰਾਂ ਪ੍ਰਦਰਸ਼ਨਕਾਰੀ ਸੜਕਾਂ 'ਤੇ ਉੱਤਰ ਆਏ।ਦੇਸ਼ ਦੇ 13 ਸ਼ਹਿਰਾਂ ਵਿਚ ਪ੍ਰਦਰਸ਼ਨਕਾਰੀਆਂ ਨੇ ਵੈਕਸੀਨ ਦਾ ਵਿਰੋਧ ਕੀਤਾ। 'ਗਲੋਬਲ ਫ੍ਰੀਡਮ' ਮੁਹਿੰਮ ਦੇ ਹਿੱਸੇ ਵਜੋਂ ਮੈਲਬੌਰਨ, ਸਿਡਨੀ, ਬ੍ਰਿਸਬੇਨ, ਪਰਥ, ਐਡੀਲੇਡ ਅਤੇ ਕਈ ਹੋਰ ਸ਼ਹਿਰਾਂ ਵਿਚ ਸ਼ਨੀਵਾਰ ਨੂੰ ਲਾਜ਼ਮੀ ਕੋਰੋਨਾ ਵਾਇਰਸ ਵੈਕਸੀਨ ਦੇ ਵਿਰੋਧ ਵਿਚ ਪ੍ਰਦਰਸ਼ਨ ਆਯੋਜਿਤ ਕੀਤੇ ਗਏ। ਵਿਕਟੋਰੀਆ ਰਾਜ ਦੀ ਰਾਜਧਾਨੀ ਵਿਚ ਵੱਡੀ ਗਿਣਤੀ ਵਿਚ ਪ੍ਰਦਰਸ਼ਨਕਾਰੀ ਇਕੱਠੇ ਹੋਏ।

PunjabKesari

ਦੁਪਹਿਰ ਹੋਣ ਤੱਕ ਪ੍ਰਦਰਸ਼ਨਕਾਰੀਆਂ ਦੀ ਭੀੜ ਵਿਕਟੋਰੀਆ ਦੀ ਸੰਸਦ ਦੇ ਬਾਹਰ ਇਕੱਠੀ ਹੋਣ ਲੱਗੀ। ਇਹਨਾਂ ਪ੍ਰਦਰਸ਼ਨਕਾਰੀਆਂ ਵਿਚ ਅਜਿਹੇ ਲੋਕ ਸ਼ਾਮਲ ਹਨ, ਜੋ ਕੋਵਿਡ-19 ਟੀਕਿਆਂ ਦੇ ਨਾਲ ਹੀ ਸਰਕਾਰ ਦੇ ਉਸ ਪ੍ਰਸਤਾਵਿਤ ਮਹਾਮਾਰੀ ਕਾਨੂੰਨ ਦਾ ਵਿਰੋਧ ਕਰ ਰਹੇ ਹਨ ਜੋ ਇਸ ਹਫ਼ਤੇ ਉੱਪਰੀ ਸਦਨ ਵਿਚ ਰੁਕੇ ਹੋਏ ਹਨ। ਸਰਕਾਰ ਅਤੇ ਵੈਕਸੀਨ ਵਿਰੋਧੀ ਨਾਅਰਿਆਂ ਨਾਲ ਲਿਖੀਆਂ ਹੋਈਆਂ ਤਖ਼ਤੀਆਂ ਫੜੇ ਪ੍ਰਦਰਸ਼ਨਕਾਰੀ ਪੁਲਸ ਸਾਹਮਣੇ ਆਉਣ 'ਤੇ 'ਕਿੱਲ ਦੀ ਬਿੱਲ' ਦੇ ਨਾਅਰੇ ਲਗਾ ਰਹੇ ਸਨ। ਨਾਲ ਹੀ ਪ੍ਰਦਰਸ਼ਨਕਾਰੀ ਵਿਕਟੋਰੀਆ ਰਾਜ ਦੇ ਪ੍ਰੀਮੀਅਰ ਡੈਨ ਐਂਡਰੀਊਜ਼ ਨੂੰ ਬਰਖਾਸਤ ਕਰਨ ਦੀ ਮੰਗ ਕਰ ਰਹੇ ਹਨ। ਸ਼ਹਿਰ ਦੇ ਪਾਰਕ ਅਤੇ ਬਗੀਚਿਆਂ ਵਿਚ ਹਜ਼ਾਰਾਂ ਪ੍ਰਦਰਸ਼ਨਕਾਰੀਆਂ ਦੀ ਭੀੜ ਜੁਟੀ ਹੋਈ ਹੈ।

PunjabKesari

ਪ੍ਰਦਰਸ਼ਨ ਦਾ ਹੋਇਆ ਵਿਰੋਧ
ਪ੍ਰਦਰਸ਼ਨ ਨੂੰ ਲੈਕੇ ਕੁਝ ਲੋਕਾਂ ਨੇ ਵਿਰੋਧ ਵੀ ਕੀਤਾ ਹੈ ਅਤੇ ਇਕ ਛੋਟੀ ਭੀੜ ਪ੍ਰਦਰਸ਼ਨ ਸਥਲ ਨੇੜੇ ਇਸ ਲਈ ਜੁਟੀ ਪਰ ਸਮੂਹ ਦੇ ਆਯੋਜਕਾਂ ਨੇ ਕਿਸੇ ਵੀ ਤਰ੍ਹਾਂ ਦੇ ਟਕਰਾਅ ਵਿਚ ਨਾ ਜਾਣ ਦਾ ਸੰਕਲਪ ਲਿਆ ਹੈ।ਖੁਦ ਨੂੰ ਫਾਸੀਵਾਦੀ ਵਿਰੋਧੀ ਕਹਿਣ ਵਾਲੇ ਸਮੂਹ ਨੇ ਪਹਿਲਾਂ ਹੀ ਰੈਲੀ ਦਾ ਵਿਰੋਧ ਕਰਨ ਦੀ ਚੇਤਾਵਨੀ ਦਿੱਤੀ ਸੀ ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਅਜਿਹੇ ਪ੍ਰਦਰਸ਼ਨਾਂ ਨੂੰ ਸੱਜੇ-ਪੱਖੀ ਸਮੂਹਾਂ ਦੁਆਰਾ ਹਾਈਜੈਕ ਕੀਤਾ ਗਿਆ ਸੀ। 

ਪੜ੍ਹੋ ਇਹ ਅਹਿਮ ਖਬਰ -ਯੂਕੇ 'ਚ ਮੁੜ ਵਧਿਆ ਕੋਵਿਡ-19 ਦਾ ਕਹਿਰ, 40,941 ਨਵੇਂ ਮਾਮਲੇ ਦਰਜ

ਪ੍ਰਦਰਸ਼ਨ ਵਿੱਚ ਇਕੱਠੇ ਹੋਏ ਫਾਸੀਵਾਦੀ ਵਿਰੋਧੀ ਨਾਅਰੇ ਲਗਾ ਰਹੇ ਸਨ ਕਿ ਤੁਸੀਂ ਸਾਰੇ ਫਾਸੀਵਾਦੀ ਹਾਰਨ ਜਾ ਰਹੇ ਹੋ। ਤੁਸੀਂ ਟੀਕਾ ਵਿਰੋਧੀ ਹੋ, ਤੁਸੀਂ ਸਿਹਤ ਵਿਰੋਧੀ ਹੋ। ਪ੍ਰਦਰਸ਼ਨ ਦਾ ਵਿਰੋਧ ਕਰ ਰਹੇ ਪ੍ਰਦਰਸ਼ਨਕਾਰੀ ਕਈ ਫਾਸੀਵਾਦੀ ਵਿਰੋਧੀ ਸੰਦੇਸ਼ਾਂ ਵਾਲੇ ਬੈਨਰ ਵੀ ਲਹਿਰਾ ਰਹੇ ਹਨ ਜਿਸ ਵਿੱਚ ਲਿਖਿਆ ਸੀ ਕਿ ਮੈਲਬੌਰਨ ਇੱਕ ਫਾਸੀਵਾਦ ਵਿਰੋਧੀ ਸ਼ਹਿਰ ਹੈ। 

ਪੜ੍ਹੋ ਇਹ ਅਹਿਮ ਖਬਰ- ਅਮਰੀਕਾ-ਕੈਨੇਡਾ ਬਾਰਡਰ 'ਤੇ ਔਰਤ ਦੀ ਕਾਰ 'ਚ ਮਿਲੇ 56 ਪਿਸਤੋਲ


author

Vandana

Content Editor

Related News