ਹਜ਼ਾਰਾਂ ਅਮਰੀਕੀ ਸਿਹਤ ਸੰਭਾਲ ਕਰਮਚਾਰੀ ਹੜਤਾਲ ’ਤੇ
Thursday, Oct 16, 2025 - 05:04 AM (IST)

ਲਾਸ ਏਂਜਲਸ - ਹਜ਼ਾਰਾਂ ਅਮਰੀਕੀ ਸਿਹਤ ਸੰਭਾਲ ਕਰਮਚਾਰੀ ਉਚਿਤ ਤਨਖਾਹ ਅਤੇ ਢੁਕਵੀਂਆਂ ਸੇਵਾ ਸ਼ਰਤਾਂ ਦੀ ਮੰਗ ਨੂੰ ਲੈ ਕੇ ਪੰਜ ਦਿਨਾਂ ਦੀ ਹੜਤਾਲ ’ਤੇ ਚਲੇ ਗਏ ਹਨ। ਸਥਾਨਕ ਮੀਡੀਆ ਰਿਪੋਰਟਾਂ ਦੇ ਅਨੁਸਾਰ ਪੱਛਮੀ ਤੱਟ ਤੋਂ ਸ਼ੁਰੂ ਹੋਈ ਹੜਤਾਲ ਨੇ 500 ਤੋਂ ਵੱਧ ਹਸਪਤਾਲਾਂ ਅਤੇ ਡਾਕਟਰੀ ਸਹੂਲਤਾਂ ਨੂੰ ਪ੍ਰਭਾਵਿਤ ਕੀਤਾ ਹੈ। ਇਨ੍ਹਾਂ ਵਿਚ ਕੈਲੀਫੋਰਨੀਆ ਅਤੇ ਹਵਾਈ ਇਲਾਕੇ ਦੇ ਹਸਪਤਾਲਾਂ ਦੇ ਨਾਲ-ਨਾਲ ਲਾਸ ਏਂਜਲਸ ਦੇ ਕਈ ਹਸਪਤਾਲ ਸ਼ਾਮਲ ਹਨ। ਪੰਜ ਦਿਨਾ ਹੜਤਾਲ ਮੰਗਲਵਾਰ ਸਵੇਰੇ 7 ਵਜੇ ਸ਼ੁਰੂ ਹੋਈ ਅਤੇ ਐਤਵਾਰ ਸਵੇਰੇ 7 ਵਜੇ ਤੱਕ ਜਾਰੀ ਰਹੇਗੀ।