ਅਮਰੀਕਾ ''ਚ ਗੋਰੇ ਲੋਕਾਂ ਖਿਲਾਫ ਵਿਰੋਧ ਪ੍ਰਦਰਸ਼ਨ ''ਚ ਇਕੱਠੇ ਹੋਏ ਹਜ਼ਾਰਾਂ ਲੋਕ

Monday, Aug 13, 2018 - 07:18 PM (IST)

ਵਾਸ਼ਿੰਗਟਨ — ਅਮਰੀਕੀ ਸੂਬੇ ਵਰਜੀਨੀਆ ਦੇ ਸ਼ੈਲੋਰਟਸਵਿਲੇ 'ਚ ਸ਼ਵੇਤ (ਗੋਰੇ ਲੋਕ) ਲੋਕਾਂ ਦੇ ਦਬਦਬੇ ਖਿਲਾਫ ਆਯੋਜਿਤ ਵਿਰੋਧ ਪ੍ਰਦਰਸ਼ਨ 'ਚ ਹਜ਼ਾਰਾਂ ਲੋਕਾਂ ਨੇ ਹਿੱਸਾ ਲਿਆ। ਇਹ ਪ੍ਰਦਰਸ਼ਨ ਨਿਯੋ-ਨਾਜੀ ਵਿਰੋਧ ਦੌਰਾਨ ਇਸ ਅਮਰੀਕੀ ਸ਼ਹਿਰ 'ਚ 3 ਲੋਕਾਂ ਦੇ ਮਾਰੇ ਜਾਣ ਤੋਂ ਕਰੀਬ 1 ਸਾਲ ਬਾਅਦ ਆਯੋਜਿਤ ਕੀਤਾ ਗਿਆ। ਵਿਰੋਧ ਪ੍ਰਦਰਸ਼ਨ ਪਹਿਲਾਂ ਸ਼ਨੀਵਾਰ ਨੂੰ ਸਾਬਕਾ ਅਮਰੀਕੀ ਰਾਸ਼ਟਰਪਤੀ ਥਾਮਸ ਜੇਫਰਸਨ ਦੇ ਸਨਮਾਨ 'ਚ ਵਰਜੀਨੀਆ ਯੂਨੀਵਰਸਿਟੀ ਦੇ ਪਲਾਜ਼ਾ 'ਚ ਹੋਣ ਵਾਲਾ ਸੀ। ਇਹ 2017 'ਚ ਗੋਰੇ ਲੋਕਾਂ ਦੇ ਸਮੂਹ ਵੱਲੋਂ ਕੱਢੀ ਗਈ ਰੈਲੀ ਦਾ ਹਿੱਸਾ ਸੀ, ਜਿਸ 'ਚ ਉਨ੍ਹਾਂ ਲੋਕਾਂ ਨੇ ਟਾਰਚ ਲੈ ਕੇ ਰੈਲੀ ਕੱਢੀ ਅਤੇ ਨਾਅਰੇਬਾਜ਼ੀ ਕੀਤੀ ਸੀ।

PunjabKesari
ਹਾਲਾਂਕਿ ਪੁਲਸ ਨੇ ਇਲਾਕੇ ਨੂੰ ਘੇਰ ਲਿਆ ਅਤੇ ਪ੍ਰਦਰਸ਼ਨ ਦੀ ਥਾਂ 'ਤੇ ਭੀੜ ਨੂੰ ਕਾਬੂ ਕਰਨ ਲਈ ਸਖਤ ਸੁਰੱਖਿਆ ਵਿਵਸਥਾ ਕਰ ਦਿੱਤੀ, ਜਿਸ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੂੰ ਯੂਨੀਵਰਸਿਟੀ ਦੀ ਇਮਾਰਤ ਦੇ ਦੂਜੇ ਹਿੱਸੇ 'ਚ ਪ੍ਰਦਰਸ਼ਨ ਕਰਨਾ ਪਿਆ। ਆਯੋਜਕਾਂ ਦੇ ਅਨੁਮਾਨ ਮੁਤਾਬਕ ਯੂਨੀਵਰਸਿਟੀ ਦੀ ਇਮਾਰਤ ਦੇ ਆਲੇ-ਦੁਆਲੇ ਕਰੀਬ 600 ਤੋਂ ਜ਼ਿਆਦਾ ਲੋਕਾਂ ਨੇ ਰੈਲੀ ਕੱਢੀ ਅਤੇ ਨਸਲ ਵਿਰੋਧੀ ਨਾਅਰੇ ਲਾਏ। ਲੋਕਾਂ ਨੇ ਗੋਰਿਆਂ ਦੇ ਦਬਦਬੇ ਦੀ ਨਿੰਦਾ ਕਰਨ ਵਾਲੇ ਸੰਦੇਸ਼ਾਂ ਨਾਲ ਪਲੇਅਕਾਰਡ ਫੱੜ ਲਏ ਸਨ।

PunjabKesari


Related News