ਜਰਮਨੀ ''ਚ ਸੜਕਾਂ ''ਤੇ ਹਜ਼ਾਰਾਂ ਕਿਸਾਨ, ਕੱਢਿਆ ਗਿਆ ਵਿਸ਼ਾਲ ਟਰੈਕਟਰ ਮਾਰਚ

Friday, Feb 12, 2021 - 07:40 PM (IST)

ਬਰਲਿਨ-ਭਾਰਤ 'ਚ ਨਵੇਂ ਖੇਤੀ ਕਾਨੂੰਨਾਂ ਦੇ ਖਿਲਾਫ ਕਈ ਮਹੀਨਿਆਂ ਤੋਂ ਕਿਸਾਨਾਂ ਦਾ ਪ੍ਰਦਰਸ਼ਨ ਜਾਰੀ ਹੈ। ਭਾਰਤ ਦੇ ਇਨ੍ਹਾਂ ਕਿਸਾਨਾਂ ਦੀ ਰਾਹ ਹੀ ਹੁਣ ਇਥੇ ਹਜ਼ਾਰਾ ਕਿਲੋਮੀਟਰ ਦੂਰ ਜਰਮਨੀ ਦੇ ਕਿਸਾਨ ਵੀ ਤੁਰ ਪਏ ਹਨ। ਜਿਥੇ ਭਾਰਤ ਦੇ ਕਿਸਾਨਾਂ ਵਲੋਂ ਨਵੇਂ ਖੇਤੀ ਕਾਨੂੰਨਾਂ ਖਿਲਾਫ ਆਪਣਾ ਵਿਰੋਧ ਦਰਜ਼ ਕਰਵਾਉਣ ਲਈ ਟਰੈਕਟਰ ਰੈਲੀਆਂ ਕੱਢੀਆਂ ਜਾ ਰਹੀਆਂ ਹਨ, ਉਥੇ ਹੀ ਜਰਮਨੀ ਦੇ ਕਿਸਾਨਾਂ ਵਲੋਂ ਵੀ ਇਕ ਟਰੈਕਟਰ ਰੈਲੀ ਦਾ ਆਯੋਜਨ ਕੀਤਾ ਗਿਆ। ਇਹ ਰੈਲੀ ਭਾਰਤ ਦੇ ਕਿਸਾਨਾਂ ਦੇ ਸਮਰਥਨ 'ਚ ਨਹੀਂ ਸਗੋਂ ਜਰਮਨੀ ਦੀ ਸਰਕਾਰ ਵਲੋਂ ਪਾਸ ਕੀਤੇ ਗਏ ਨਵੇਂ ਕਾਨੂੰਨ ਦੇ ਖਿਲਾਫ ਕੱਢੀ ਗਈ। ਦਰਅਸਲ ਜਰਮਨੀ ਦੀ ਸਰਕਾਰ ਵਲੋਂ ਨਵੇਂ ਵਾਤਾਵਰਣ ਨਿਯਮ ਲਿਆਂਦੇ ਗਏ ਹਨ, ਜਿਸ ਤੋਂ ਪ੍ਰੇਸ਼ਾਨ ਹੋ ਕੇ ਕਿਸਾਨਾਂ ਵੱਲੋਂ ਟਰੈਕਟਰ ਰੈਲੀ ਕੱਢਣ ਦਾ ਫੈਸਲਾ ਲਿਆ ਗਿਆ। ਜਰਮਨੀ ਦੀ ਰਾਜਧਾਨੀ ਬਰਲਿਨ ਦੀਆਂ ਸੜਕਾਂ ਉੱਤੇ ਸੈਂਕੜੇ ਟਰੈਕਟਰਾਂ ਨਾਲ ਰੈਲੀ ਕੱਢੀ ਗਈ। ਇਸ ਦੌਰਾਨ ਸੜਕਾਂ ਬਲਾਕ ਹੋ ਗਈਆਂ। ਬਰਲਿਨ ਵਾਂਗ ਦੂਜੇ ਸ਼ਹਿਰਾਂ 'ਚ ਇਹੀ ਨਜ਼ਾਰਾ ਵੇਖਣ ਨੂੰ ਮਿਲਿਆ। ਪੂਰੇ ਜਰਮਨੀ 'ਚ ਵੱਖ-ਵੱਖ ਕਿਸਾਨ ਜਥੇਬੰਦੀਆਂ ਵਲੋਂ ਪ੍ਰਦਰਸ਼ਨ ਕੀਤੇ ਗਏ।

PunjabKesari

ਇਹ ਵੀ ਪੜ੍ਹੋ -ਅਫਗਾਨਿਸਤਾਨ 'ਚ ਸੰਯੁਕਤ ਰਾਸ਼ਟਰ ਦੇ ਕਾਫਲੇ 'ਤੇ ਹਮਲਾ, 5 ਸੁਰੱਖਿਆ ਮੁਲਾਜ਼ਮਾਂ ਦੀ ਮੌਤ

ਜਰਮਨੀ ਦੇ ਕਿਸਾਨਾਂ ਵਲੋਂ ਕਿਉਂ ਕੱਢੀ ਗਈ ਟਰੈਕਟਰ ਰੈਲੀ
ਜਰਮਨੀ 'ਚ ਕਿਸਾਨਾਂ ਨੂੰ ਸੁਪਰਮਾਰਕਿਟਸ ਅਤੇ ਫੂਡ ਇੰਡਸਟਰੀ ਉੱਤੇ ਨਿਰਭਰ ਹੋਣਾ ਪੈਂਦਾ ਹੈ। ਅਜਿਹਾ ਇਸ ਲਈ ਕਿਉਂਕਿ ਜਦੋਂ ਰਿਟੇਲਰਸ ਕੀਮਤਾਂ ਦੀ ਕਮੀ ਕਰਦੇ ਹਨ ਤਾਂ ਉਨ੍ਹਾਂ ਕੋਲ ਬੇਹਦ ਘੱਟ ਸਹਾਰਾ ਹੁੰਦਾ ਹੈ। ਸਮਾਜਿਕ ਤੌਰ 'ਤੇ ਇਸ ਦੇ ਨਤੀਜੇ ਬੁਰੇ ਹੋ ਸਕਦੇ ਹਨ। ਪ੍ਰਦਰਸ਼ਨ ਕਰਨ ਵਾਲੀਆਂ ਜਥੇਬੰਦੀਆਂ ਦੇ ਮੁਤਾਬਕ ਜਰਮਨੀ 'ਚ ਕਿਸਾਨ ਸਿਰਫ 24 ਹਜ਼ਾਰ ਡਾਲਰ ਹੀ ਕਮਾ ਪਾਉਂਦੇ ਹਨ। ਉਥੇ ਹੀ ਅੱਧ ਤੋਂ ਵੱਧ ਕਿਸਾਨਾਂ ਨੂੰ ਬੀਤੇ ਸਾਲਾਂ ਦੌਰਾਨ ਆਪਣਾ ਬਿਜਨੈਸ ਬੰਦ ਕਰਨਾ ਪਿਆ। ਕਿਸਾਨਾਂ ਦੇ ਮੁਤਾਬਕ ਸਰਕਾਰ ਵਲੋਂ ਖਾਦ ਦਾ ਪ੍ਰਯੋਗ ਅਤੇ ਕੀਟਨਾਸ਼ਕਾਂ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾ ਦਿੱਤੀ ਗਈਆਂ ਹਨ। 

PunjabKesari

ਕਿਸਾਨਾਂ ਦੇ ਮੁਤਾਬਕ ਹਾਲ ਹੀ ਦੇ ਸਾਲਾਂ 'ਚ ਫਸਲਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਕੀੜਿਆਂ ਦੀ ਆਬਾਦੀ ਜਰਮਨੀ 'ਚ ਵੱਧ ਗਈ ਹੈ। ਪਾਣੀ 'ਚ ਵੀ ਨਾਈਟ੍ਰੇਟ ਦਾ ਪੱਧਰ ਵੱਧ ਗਿਆ ਹੈ। ਇਸ ਦੇ ਬਾਵਜੂਦ ਬੀਤੇ ਸਾਲ ਖੇਤੀ ਮੰਤਰੀ ਜੂਲੀਆ ਕਾਲਕਨਰ ਅਤੇ ਵਾਤਾਵਰਣ ਮੰਤਰੀ ਸੇਵੇਂਜਾ ਸ਼ੂਲਜੇ ਨੇ ਜੋ ਉਪਾਅ ਲਾਗੂ ਕੀਤੇ ਉਨ੍ਹਾਂ ਲਈ ਕਿਸਾਨਾਂ ਨਾਲ ਕੋਈ ਸਲਾਹ ਨਹੀਂ ਕੀਤੀ ਗਈ। ਕਿਸਾਨਾਂ ਦਾ ਦੋਸ਼ ਹੈ ਕਿ ਇਨ੍ਹਾਂ ਉਪਾਵਾਂ ਨੂੰ ਦੇਸ਼ ਅੰਦਰ ਲਾਗੂ ਕੀਤਾ ਗਿਆ ਹੈ ਤਾਂ ਜੋ ਕਿਸਾਨਾਂ ਨੂੰ ਬਿਜ਼ਨਸ ਤੋਂ ਬਾਹਰ ਕੀਤਾ ਜਾ ਸਕੇ।

PunjabKesari

ਇਹ ਵੀ ਪੜ੍ਹੋ -ਕੋਵਿਡ-19 ਦੇ ਵਧੇਰੇ ਰੋਗੀਆਂ 'ਚ ਖੁਦ ਵਿਕਸਤ ਹੋ ਸਕਦੇ ਹਨ ਐਂਟੀਬਾਡੀਜ਼

ਕਿਸਾਨਾਂ ਦੀ ਮੰਗ ਹੈ ਕਿ ਦੇਸ਼ 'ਚ ਕੀੜਿਆਂ ਦੀ ਆਬਾਦੀ ਨੂੰ ਕਿਵੇਂ ਘੱਟ ਕੀਤਾ ਜਾਵੇ, ਇਸ ਗੱਲ਼ ਉੱਤੇ ਸਟੱਡੀ ਹੋਣੀ ਚਾਹੀਦੀ ਹੈ। ਇਸ ਦੇ ਤਹਿਤ ਖੇਤੀ ਤੋਂ ਇਲਾਵਾ ਦੂਜੇ ਸੰਭਾਵਤ ਕਾਰਨ, ਜਿਵੇਂ ਟੈਲੀਕਮਿਊਨੀਕੇਸ਼ਨ ਇੰਨਫਾਸਟ੍ਰਕਚਰ, ਐੱਲ. ਈ. ਡੀ. ਲਾਈਟਿੰਗ ਅਤੇ ਮੌਸਮ ਦੇ ਬਦਲੇ ਪੈਟਰਨ ਨੂੰ ਵੀ ਸ਼ਾਮਿਲ ਕੀਤਾ ਜਾਣਾ ਚਾਹੀਦਾ ਹੈ। ਕਿਸਾਨਾਂ ਦਾ ਮੰਨਨਾ ਹੈ ਕਿ ਖੇਤੀ ਖੇਤਰ 'ਚ ਚੁਣੌਤੀਆਂ ਲਗਾਤਾਰ ਵੱਧਦੀਆਂ ਜਾ ਰਹੀਆਂ ਹਨ, ਇਨ੍ਹਾਂ ਨੂੰ ਸੁਲਝਾਉਣ ਲਈ ਗੱਲਬਾਤ ਬੇਹੱਦ ਜ਼ਰੂਰੀ ਹੈ।

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।

 


Karan Kumar

Content Editor

Related News