ਹਜ਼ਾਰਾਂ ਬੰਗਲਾਦੇਸ਼ੀ ਮੁਸਲਮਾਨਾਂ ਨੇ ਫਰਾਂਸ ਦੇ ਖਿਲਾਫ ਕੱਢੀ ਰੈਲੀ

Tuesday, Oct 27, 2020 - 07:15 PM (IST)

ਹਜ਼ਾਰਾਂ ਬੰਗਲਾਦੇਸ਼ੀ ਮੁਸਲਮਾਨਾਂ ਨੇ ਫਰਾਂਸ ਦੇ ਖਿਲਾਫ ਕੱਢੀ ਰੈਲੀ

ਢਾਕਾ (ਏਪੀ): ਫਰਾਂਸ ਵਿਚ ਪੈਗੰਬਰ ਮੁਹੰਮਦ ਦੇ ਕਾਰਟੂਨ ਦੇ ਵਿਰੋਧ ਵਿਚ ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਵਿਚ ਇਕ ਇਸਲਾਮਵਾਦੀ ਸਮੂਹ ਦੇ ਤਕਰੀਬਨ 10,000 ਲੋਕਾਂ ਨੇ ਮੰਗਲਵਾਰ ਨੂੰ ਜਲੂਸ ਕੱਢਿਆ ਤੇ ਸਮੂਹ ਦੇ ਦੁਨੀਆ ਭਰ ਦੇ ਮੁਸਲਮਾਨਾਂ ਨੂੰ ਫਰਾਂਸੀਸੀ ਉਤਪਾਦਾਂ ਦਾ ਬਾਈਕਾਟ ਕਰਨ ਦੀ ਅਪੀਲ ਕੀਤੀ।

ਮੁਸਲਿਮ ਵਧੇਰੇ ਗਿਣਤੀ ਦੇਸ਼ ਇਸਲਾਮਿਕ ਕਾਨੂੰਨ ਲਾਗੂ ਕਰਨ ਦੀ ਵਕਾਲਤ ਕਰਨ ਵਾਲੇ ਇਕ ਸਮੂਹ 'ਇਸਲਾਮੀ ਅੰਦੋਲਨ ਬੰਗਲਾਦੇਸ਼' ਦੇ ਪ੍ਰਦਰਸ਼ਨਕਾਰੀ ਬੈਨਰ ਤੇ ਤਖਤੀਆਂ ਲਏ ਹੋਏ ਸਨ, ਜਿਨ੍ਹਾਂ ਵਿਚ 'ਦੁਨੀਆ ਦੇ ਸਾਰੇ ਮੁਸਲਮਾਨੋਂ ਇਕਜੁੱਟ ਹੋ ਜਾਓ ਤੇ ਫਰਾਂਸ ਦਾ ਬਾਈਕਾਟ ਕਰੋ' ਲਿਖਿਆ ਸੀ। ਪ੍ਰਦਰਸ਼ਨਕਾਰੀ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਦੀ ਤਸਵੀਰ ਦਾ ਇਕ ਵੱਡਾ ਕੱਟ-ਆਊਟ ਵੀ ਲਿਆਏ ਸਨ, ਜਿਸ ਦੇ ਗਲੇ ਵਿਚ ਜੁੱਤੇ ਲਟਕਾਏ ਸਨ। ਪਿਛਲੇ ਹਫਤੇ ਮੈਕਰੋਨ ਦੀ ਟਿੱਪਣੀ ਨਾਲ ਮੁਸਲਿਮ ਵਧੇਰੇ ਗਿਣਤੀ ਦੇਸ਼ ਨਾਰਾਜ਼ ਹੋ ਗਏ, ਜਿਸ ਵਿਚ ਉਨ੍ਹਾਂ ਨੇ ਪੈਗੰਬਰ ਮੁਹੰਮਦ ਦੇ ਕਾਰਟੂਨ ਦੇ ਪ੍ਰਕਾਸ਼ਨ ਜਾਂ ਪ੍ਰਦਰਸ਼ਨ ਦੀ ਨਿੰਦਾ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਚੇਚਨ ਮੂਲ ਦੇ ਇਕ 18 ਸਾਲਾ ਲੜਕੇ 'ਤੇ 16 ਅਕਤੂਬਰ ਨੂੰ ਪੈਰਿਸ ਦੇ ਕੋਲ ਇਕ ਫਰਾਂਸੀਸੀ ਅਧਿਆਪਕ ਦਾ ਸਿਰ ਵੱਢਣ ਦਾ ਦੋਸ਼ ਹੈ, ਜਿਨ੍ਹਾਂ ਨੇ ਪੈਗੰਬਰ ਮੁਹੰਮਦ ਦੇ ਰੇਖਾਚਿੱਤਰ ਦਿਖਾਏ ਸਨ। 

ਜ਼ਿਕਰਯੋਗ ਹੈ ਕਿ ਫਰਾਂਸ ਧਾਰਮਿਕ ਵਿਅੰਗ ਨੂੰ ਪ੍ਰਗਟਾਵੇ ਦੀ ਆਜ਼ਾਦੀ ਦੇ ਤਹਿਤ ਆਉਣ ਵਾਲੀਆਂ ਚੀਜ਼ਾਂ ਵਿਚੋਂ ਇਕ ਮੰਨਦਾ ਹੈ, ਜਦਕਿ ਕਈ ਮੁਸਲਮਾਨ ਪੈਗੰਬਰ 'ਤੇ ਕਿਸੇ ਵੀ ਕਥਿਤ ਵਿਅੰਗ ਨੂੰ ਅਪਰਾਧ ਮੰਨਦੇ ਹਨ। ਇਸਲਾਮੀ ਅੰਦੋਲਨ ਬੰਗਲਾਦੇਸ਼ ਦੇ ਪ੍ਰਮੁੱਖ ਰੇਜਾਉਲ ਕਰੀਮ ਨੇ ਫਰਾਂਸ ਨੂੰ ਪੈਗੰਬਰ ਮੁਹੰਮਦ ਦੇ ਕਿਸੇ ਵੀ ਚਿੱਤਰ ਨੂੰ ਪ੍ਰਦਰਸ਼ਿਤ ਕਰਨ ਤੋਂ ਪਰਹੇਜ਼ ਕਰਨ ਦੀ ਅਪੀਲ ਕੀਤੀ। 


author

Baljit Singh

Content Editor

Related News