ਵਾਸ਼ਿੰਗਟਨ ’ਚ ਟਰੰਪ ਦੇ ਸਮਰਥਨ ’ਚ ਹਜ਼ਾਰਾਂ ਲੋਕਾਂ ਨੇ ਕੱਢਿਆ ਮਾਰਚ

Monday, Sep 28, 2020 - 09:57 AM (IST)

ਵਾਸ਼ਿੰਗਟਨ ’ਚ ਟਰੰਪ ਦੇ ਸਮਰਥਨ ’ਚ ਹਜ਼ਾਰਾਂ ਲੋਕਾਂ ਨੇ ਕੱਢਿਆ ਮਾਰਚ

ਵਾਸ਼ਿੰਗਟਨ, (ਭਾਸ਼ਾ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਤੀ ਆਪਣਾ ਸਮਰਥਨ ਪ੍ਰਗਟ ਕਰਨ ਲਈ ਹਜ਼ਾਰਾਂ ਲੋਕ ਸ਼ਨੀਵਾਰ ਨੂੰ ਵਾਸ਼ਿੰਗਟਨ ਸ਼ਹਿਰ ’ਚ ਨੈਸ਼ਨਲ ਮਾਲ ਦੇ ਕੋਲ ਇਕੱਠੇ ਹੋਏ ਅਤੇ ਉਨ੍ਹਾਂ ਨੇ ਲਿੰਕਨ ਮੈਮੋਰੀਅਲ ਵਲੋਂ ਯੂ. ਐੱਸ. ਕੈਪੀਟਲ ਤੱਕ ਮਾਰਚ ਕੱਢਿਆ।

ਭੀੜ ’ਚ ਕੁੱਝ ਲੋਕਾਂ ਨੇ ਮਾਸਕ ਪਹਿਨੇ ਹੋਏ ਸਨ ਜਦੋਂ ਕਿ ਕੁੱਝ ਨੇ ਟਰੰਪ ਦੇ ਹਸਤਾਖਰ ਵਾਲੀ ਲਾਲ ਟੋਪੀ ਪਹਿਨੀ ਹੋਈ ਸੀ ਜਿਨ੍ਹਾਂ ’ਤੇ ਲਿਖਿਆ ਸੀ, ‘ਆਓ ਅਮਰੀਕਾ ਨੂੰ ਫਿਰ ਤੋਂ ਸ਼ਕਤੀਸ਼ਾਲੀ ਬਣਾਈਏ।’

ਉਪਰਾਸ਼ਟਰਪਤੀ ਮਾਇਕ ਪੇਂਸ ਨੇ ਮਾਰਚ ਬਾਰੇ ਕਿਹਾ ਕਿ ਉਹ ਟਰੰਪ ਵੱਲੋਂ ਧੰਨਵਾਦ ਕਰਨ ਲਈ ਆਏ ਹਨ। ਮਾਰਚ ਦਾ ਪ੍ਰਬੰਧ ਟਰੰਪ ਸਮਰਥਕ ਰੇਵ ਫਰੈਂਕਲਿਨ ਗ੍ਰਾਹਮ ਨੇ ਕੀਤਾ। ਭੀੜ ’ਚ ਵਰਜੀਨੀਆ ਸਥਿਤ ਲਿਬਰਟੀ ਯੂਨੀਵਰਸਿਟੀ ਦੇ ਕਈ ਵਿਦਿਆਰਥੀ ਵੀ ਸ਼ਾਮਲ ਸਨ। ਦੱਸ ਦਈਏ ਕਿ 3 ਨਵੰਬਰ ਨੂੰ ਅਮਰੀਕਾ ਵਿਚ ਰਾਸ਼ਟਰਪਤੀ ਦੀ ਚੋਣ ਲਈ ਵੋਟਾਂ ਪੈਣੀਆਂ ਹਨ। ਇਸ ਲਈ ਟਰੰਪ ਇਕ ਵਾਰ ਫਿਰ ਚੋਣ ਮੈਦਾਨ ਵਿਚ ਹਨ ਤੇ ਸਾਬਕਾ ਉਪ ਰਾਸ਼ਟਰਪਤੀ ਜੋਅ ਬਿਡੇਨ ਉਨ੍ਹਾਂ ਨੂੰ ਟੱਕਰ ਦੇਣ ਲਈ ਚੋਣ ਲੜ ਰਹੇ ਹਨ। ਦੋਵੇਂ ਨੇਤਾ ਆਪਣੀ-ਆਪਣੀ ਵੋਟ ਬੈਂਕ ਵਧਾਉਣ ਲਈ ਪੱਬਾਂ ਭਾਰ ਹਨ ਤੇ ਭਾਰਤੀ ਭਾਈਚਾਰੇ ਨੂੰ ਵੀ ਲੁਭਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ।


author

Lalita Mam

Content Editor

Related News