ਬੱਕਰੀ ਤੋਂ ਵੀ ਛੋਟੀ ਹੈ ਇਹ ਖਾਸ ਗਾਂ ''ਰਾਣੀ'', ਲਾਕਡਾਊਨ ਤੋੜ ਕੇ ਦੇਖਣ ਆ ਰਹੇ ਲੋਕ
Thursday, Jul 08, 2021 - 09:41 PM (IST)
ਢਾਕਾ - ਭਾਰਤ ਦੇ ਗੁਆਂਢੀ ਦੇਸ਼ ਬੰਗਲਾਦੇਸ਼ ਵਿੱਚ ਲੋਕਾਂ ਵਿਚਾਲੇ ਸਿਰਫ 66 ਸੈਂਟੀਮੀਟਰ (26 ਇੰਚ) ਦੀ ਗਾਂ 'ਰਾਣੀ' ਇਨ੍ਹਾਂ ਦਿਨੀਂ ਖਿੱਚ ਦਾ ਕੇਂਦਰ ਬਣੀ ਹੋਈ ਹੈ। ਬੰਗਲਾਦੇਸ਼ ਵਿੱਚ ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਲੱਗੇ ਦੇਸ਼ ਵਿਆਪੀ ਲਾਕਡਾਊਨ ਤੋਂ ਬਾਅਦ ਵੀ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਇਸ ਬੇਹੱਦ ਖਾਸ ਗਾਂ ਰਾਣੀ ਨੂੰ ਦੇਖਣ ਪਹੁੰਚ ਰਹੇ ਹਨ। ਇਸ ਦੇ ਮਾਲਿਕ ਨੇ ਦਾਅਵਾ ਕੀਤਾ ਹੈ ਕਿ ਇਹ ਦੁਨੀਆ ਦੀ ਸਭ ਤੋਂ ਛੋਟੀ ਗਾਂ ਹੈ।
ਢਾਕਾ ਦੇ ਇੱਕ ਖੇਤ ਵਿੱਚ ਰਹਿਣ ਵਾਲੀ 23 ਮਹੀਨੇ ਦੀ ਇਹ ਬੌਨੀ ਗਾਂ ਰਾਣੀ ਉੱਥੇ ਸੁਰਖੀਆਂ ਵਿੱਚ ਹੈ। ਅਖ਼ਬਾਰਾਂ ਅਤੇ ਚੈਨਲਾਂ ਦੇ ਕਵਰੇਜ ਨੇ ਉਸ ਨੂੰ ਉੱਥੇ ਸਟਾਰ ਵਰਗਾ ਦਰਜਾ ਦਿਵਾ ਦਿੱਤਾ ਹੈ। ਰਾਣੀ 66 ਸੈਂਟੀਮੀਟਰ (26 ਇੰਚ) ਲੰਬੀ ਹੈ ਅਤੇ ਉਸ ਦਾ ਭਾਰ ਸਿਰਫ 26 ਕਿੱਲੋਗ੍ਰਾਮ (57 ਪਾਉਂਡ) ਹੈ, ਹਾਲਾਂਕਿ ਇਸ ਦੇ ਮਾਲਿਕ ਦਾ ਦਾਅਵਾ ਹੈ ਕਿ ਗਿਨੀਜ਼ ਵਰਲਡ ਰਿਕਾਰਡ ਵਿੱਚ ਸਭ ਤੋਂ ਛੋਟੀ ਗਾਂ ਦੇ ਤੌਰ 'ਤੇ ਦਰਜ ਗਾਂ ਨਾਲੋਂ ਵੀ ਰਾਣੀ 10 ਸੈਂਟੀਮੀਟਰ ਛੋਟੀ ਹੈ।
ਸੋਸ਼ਲ ਮੀਡੀਆ ਪਲੇਟਫਾਰਮ 'ਤੇ ਰਾਣੀ ਦੀਆਂ ਤਸਵੀਰਾਂ ਨੇ ਸੈਲਾਨੀਆਂ ਵਿੱਚ ਖਿੱਚ ਪੈਦਾ ਕਰ ਦਿੱਤਾ ਹੈ। ਕੋਰੋਨਾ ਵਾਇਰਸ ਇਨਫੈਕਸ਼ਨ ਅਤੇ ਉਸ ਨਾਲ ਹੋਣ ਵਾਲੀਆਂ ਮੌਤਾਂ ਤੋਂ ਬਾਅਦ ਬੰਗਲਾਦੇਸ਼ ਵਿੱਚ ਟ੍ਰਾਂਸਪੋਰਟ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ ਪਰ ਫਿਰ ਵੀ ਲੋਕ ਢਾਕਾ ਤੋਂ 19 ਮੀਲ ਦੂਰ ਦੱਖਣ-ਪੱਛਮ ਵਿੱਚ ਚਰੀਗਰਾਮ ਦੇ ਖੇਤ ਵਿੱਚ ਗਾਂ ਰਾਣੀ ਨੂੰ ਦੇਖਣ ਪਹੁੰਚ ਰਹੇ ਹਨ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰਕੇ ਦਿਓ ਜਵਾਬ।