ਗਾਹਕ ਨੇ ਕੀਤੀ ਸ਼ਿਕਾਇਤ ਤਾਂ ਕੰਪਨੀ ਮਾਲਕ ਨੇ ਇੰਝ ਸਿਖਾਇਆ ਸਬਕ (ਵੀਡੀਓ)

01/12/2018 5:00:03 PM

ਬੀਜਿੰਗ (ਬਿਊਰੋ)— ਆਮਤੌਰ 'ਤੇ ਹਰ ਕੰਪਨੀ ਆਪਣੇ ਗਾਹਕਾਂ ਦਾ ਖਿਆਲ ਰੱਖਦੀ ਹੈ। ਕੰਪਨੀ ਦੇ ਕਰਮਚਾਰੀ ਗਾਹਕਾਂ ਦੀ ਪਸੰਦ ਅਤੇ ਨਾਪਸੰਦ ਦਾ ਪੂਰਾ ਧਿਆਨ ਰੱਖਦੇ ਹਨ ਪਰ ਚੀਨ ਵਿਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜੋ ਠੀਕ ਇਸ ਦੇ ਉਲਟ ਹੈ। ਇਕ ਚੀਨੀ ਕੰਪਨੀ ਮਾਲਕ ਆਪਣੀ ਇਕ ਔਰਤ ਗਾਹਕ ਨੂੰ ਕੁੱਟਣ ਲਈ 804 ਕਿਲੋਮੀਟਰ (500 ਮੀਲ) ਦੀ ਯਾਤਰਾ ਕਰ ਕੇ ਉਸ ਦੇ ਸ਼ਹਿਰ ਪਹੁੰਚਿਆ ਅਤੇ ਉਸ 'ਤੇ ਸਿੱਧਾ ਹਮਲਾ ਕਰ ਦਿੱਤਾ।

PunjabKesari
ਔਰਤ ਗਾਹਕ ਦੀ ਪਛਾਣ ਸ਼ਿਆਓ ਲੀ ਦੇ ਤੌਰ 'ਤੇ ਕੀਤੀ ਗਈ ਹੈ। ਉਹ ਪੂਰਬੀ ਚੀਨ ਦੇ ਝੇਂਗਝਾਊ ਸ਼ਹਿਰ ਦੀ ਰਹਿਣ ਵਾਲੀ ਹੈ। ਉਸ ਨੇ ਇਕ ਆਨਲਾਈਨ ਰੀਟੇਲ ਕੰਪਨੀ ਤੋਂ ਕੁਝ ਸਾਮਾਨ ਮੰਗਵਾਇਆ ਸੀ ਪਰ ਵਾਅਦੇ ਮੁਤਾਬਕ ਕੰਪਨੀ ਸਾਮਾਨ ਸਮੇਂ 'ਤੇ ਨਹੀਂ ਪਹੁੰਚਾ ਪਾਈ। ਉਸ ਨੂੰ ਆਰਡਰ ਕੀਤਾ ਸਾਮਾਨ ਚਾਰ ਦਿਨ ਦੀ ਦੇਰੀ ਮਗਰੋਂ ਮਿਲਿਆ ਸੀ। ਸ਼ਿਆਓ ਨੇ ਇਸੇ ਸੰਬੰਧੀ ਸ਼ਿਕਾਇਤ ਦਰਜ ਕਰਵਾਈ ਸੀ। 

PunjabKesari
ਇਸ ਸ਼ਿਕਾਇਤ ਨਾਲ ਰੀਟੇਲ ਕੰਪਨੀ ਦੇ ਮਾਲਕ ਝਾਂਗ ਦਾ ਗੁੱਸਾ ਇਸ ਹੱਦ ਤੱਕ ਵੱਧ ਗਿਆ ਕਿ ਗਾਹਕ ਨੂੰ ਸਬਕ ਸਿਖਾਉਣ ਲਈ ਉਸ ਦੇ ਸ਼ਹਿਰ  ਸੈਂਕੜੇ ਮੀਲ ਦੀ ਯਾਤਰਾ ਕਰ ਕੇ ਪੁੱਜਾ। ਇਹ ਪੂਰਾ ਮਾਮਲਾ ਸੀ. ਸੀ. ਟੀ. ਵੀ. ਫੁਟੇਜ ਵਿਚ ਕੈਦ ਹੋ ਗਿਆ। ਸੀ. ਸੀ. ਟੀ. ਵੀ. ਫੁਟੇਜ ਵਿਚ ਦੋਸ਼ੀ ਨੂੰ ਸ਼ਿਆਓ 'ਤੇ ਲੱਤਾਂ ਅਤੇ ਮੁੱਕੇ ਮਾਰਦੇ ਦੇਖਿਆ ਜਾ ਸਕਦਾ ਹੈ। ਝਾਂਗ ਨੇ ਸ਼ਿਆਓ ਨੂੰ ਲਗਾਤਾਰ ਥੱਪੜ ਵੀ ਮਾਰੇ, ਜਿਸ ਕਾਰਨ ਉਹ ਜ਼ਮੀਨ 'ਤੇ ਡਿੱਗ ਪਈ ਸੀ। ਦੋਸ਼ੀ ਇਸ ਦੇ ਬਾਅਦ ਵੀ ਨਹੀਂ ਰੁੱਕਿਆ ਅਤੇ ਔਰਤਾਂ ਨੂੰ ਲੱਤਾਂ ਮਾਰਨ ਲੱਗਾ। ਇਸ ਕੁੱਟਮਾਰ ਵਿਚ ਬੁਰੀ ਤਰ੍ਹਾਂ ਜ਼ਖਮੀ ਹੋਈ ਸ਼ਿਆਓ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ।

PunjabKesari
ਪੁਲਸ ਨੇ ਵੀ ਇਸ ਮਾਮਲੇ ਦੀ ਪੁਸ਼ਟੀ ਕੀਤੀ ਹੈ ਪਰ ਵਿਸਤ੍ਰਿਤ ਵੇਰਵਾ ਦੇਣ ਤੋਂ ਇਨਕਾਰ ਕਰ ਦਿੱਤਾ। ਅਧਿਕਾਰੀਆਂ ਨੇ ਹੈਰਾਨ ਕਰ ਦੇਣ ਵਾਲੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰਨ ਦੀ ਗੱਲ ਕਹੀ ਹੈ। ਇਸ ਮਾਮਲੇ ਵਿਚ ਹਾਲੇ ਤੱਕ ਝਾਂਗ 'ਤੇ ਕਿਸੇ ਤਰ੍ਹਾਂ ਦੀ ਕਾਨੂੰਨੀ ਕਾਰਵਾਈ ਬਾਰੇ ਕੋਈ ਜਾਣਕਾਰੀ ਨਹੀਂ ਹੈ। ਸ਼ਿਆਓ ਨੇ ਦਾਅਵਾ ਕੀਤਾ ਕਿ ਝਾਂਗ ਨੇ ਮੈਸੇਜ ਕਰਕੇ ਉਸ ਨੂੰ ਸਬਕ ਸਿਖਾਉਣ ਦੀ ਧਮਕੀ ਦਿੱਤੀ ਸੀ।

 


Related News