ਕੈਨੇਡਾ ਜਾਣ ਵਾਲਿਆਂ ਲਈ ਚੰਗੀ ਖ਼ਬਰ, ਹੁਣ ਆਨਲਾਈਨ ਦੇਖ ਸਕੋਗੇ ਵੀਜ਼ਾ ਐਪਲੀਕੇਸ਼ਨ ਦਾ ਸਟੇਟਸ
Monday, Sep 19, 2022 - 06:30 PM (IST)
ਇੰਟਰਨੈਸ਼ਨਲ ਡੈਸਕ (ਬਿਊਰੋ): ਕੈਨੇਡਾ ਜਾਣ ਦੇ ਚਾਹਵਾਨਾਂ ਲਈ ਚੰਗੀ ਖ਼ਬਰ ਹੈ। ਪਹਿਲਾਂ ਤੁਹਾਡੇ ਵੱਲੋਂ ਲਗਾਈ ਗਈ ਫਾਈਲ ਦਾ ਸਟੇਟਸ ਇਮੀਗ੍ਰੇਸ਼ਨ ਵਾਲੇ ਨਹੀਂ ਦੱਸਦੇ ਸਨ, ਜਿਸ ਨਾਲ ਬਿਨੈਕਾਰ ਨੂੰ ਇੱਧਰ-ਉੱਧਰ ਭਟਕਣਾ ਪੈਂਦਾ ਸੀ ਅਤੇ ਕਦੇ-ਕਦੇ ਏਜੰਟ ਗੁੰਮਰਾਹ ਕਰਦੇ ਰਹਿੰਦੇ ਸਨ। ਹੁਣ ਐਪਲੀਕੇਸ਼ਨਾਂ ਦੀ ਪੈਂਡੈਂਸੀ ਲੱਖਾਂ ਵਿਚ ਹੋ ਜਾਣ ਦੇ ਬਾਅਦ ਕੈਨੇਡਾ ਸਰਕਾਰ ਨੇ ਹਰ ਪ੍ਰੋਫਾਈਲ 'ਕੇ ਲੱਗਣ ਵਾਲੇ ਸਮੇਂ ਨੂੰ ਦੱਸਣਾ ਸ਼ੁਰੂ ਕਰ ਦਿੱਤਾ ਹੈ। ਕੈਨੇਡਾ ਸਰਕਾਰ ਨੇ ਸਤੰਬਰ ਵਿਚ ਆਪਣੀ ਸਰਕਾਰੀ ਵੈੱਬਸਾਈਟ 'ਤੇ ਇਸ ਦੀ ਜਾਣਕਾਰੀ ਦਿੱਤੀ। ਵੈੱਬਸਾਈਟ ਮੁਤਾਬਕ ਵਿਜ਼ਟਰ ਵੀਜ਼ਾ ਲਈ 137 ਦਿਨ, ਸਟੂਡੈਂਟ ਵੀਜ਼ਾ ਲਈ 12 ਹਫ਼ਤੇ, ਸਪਾਊਸ ਲਈ 23 ਮਹੀਨੇ, ਵਰਕ ਪਰਮਿਟ ਲਈ 29 ਹਫ਼ਤੇ ਦਾ ਸਮਾਂ ਲੱਗ ਰਿਹਾ ਹੈ। ਮਾਪੇ ਅਤੇ ਦਾਦਾ-ਦਾਦੀ ਦੇ ਸੁਪਰ ਵੀਜ਼ਾ ਲਈ 48 ਦਿਨ ਅਤੇ ਮਾਤਾ-ਪਿਤਾ ਅਤੇ ਦਾਦਾ-ਦਾਦੀ ਨੂੰ ਪੀਆਰ ਲਈ 36 ਮਹੀਨੇ ਲੱਗ ਰਹੇ ਹਨ। ਪੀਆਰ ਕਾਰਡ ਪਹਿਲੀ ਵਾਰ ਜਾਰੀ ਹੋਣ ਵਿਚ 65 ਦਿਨ ਲੱਗ ਰਹੇ ਹਨ।
ਵੈੱਬਸਾਈਟ 'ਤੇ ਇੰਝ ਜਾਣੋ ਆਪਣੀ ਐਪਲੀਕੇਸ਼ਨ ਦਾ ਸਟੇਟਸ
ਕੈਨੇਡਾ ਸਰਕਾਰ ਦੀ ਵੈੱਬਸਾਈਟ 'ਤੇ ਜਾਣ ਮਗਰੋਂ ਚੈੱਕ ਪ੍ਰੋਸੈਸਿੰਗ ਟਾਈਮ ਵਾਲੇ ਸੈਕਸ਼ਨ ਵਿਚ ਜਾਓ। ਸਿਲੈਕਟ ਐੱਨ ਐਪਲੀਕੇਸ਼ਨ ਟਾਈਪ ਕਰਨ 'ਤੇ ਲਿਸਟ ਖੁੱਲ੍ਹੇਗੀ। ਉਸ ਵਿਚ ਵੀਜ਼ਾ ਕੈਟੇਗਰੀ ਸਿਲੈਕਟ ਕਰੋ। ਕਲਿੱਕ ਕਰਦੇ ਹੀ ਦੋ ਆਪਸ਼ਨ ਮਿਲਣਗੇ। ਵਿਜ਼ਟਰ ਵੀਜ਼ਾ ਇਨਸਾਈਡ ਕੈਨੇਡਾ ਅਤੇ ਆਊਟਸਾਈਡ ਕੈਨੇਡਾ। ਆਊਟਸਾਈਡ ਕੈਨੇਡਾ ਵਾਲਾ ਆਪਸ਼ਨ ਚੁਨਣਾ ਹੈ। ਅੱਗੇ ਦੇਸ਼ ਦਾ ਆਪਸ਼ਨ ਆਵੇਗਾ। ਇਸ ਮਗਰੋਂ ਹੇਠਾਂ ਗੈੱਟ ਪ੍ਰੋਸੈਸਿੰਗ ਟਾਈਮ ਦਾ ਆਪਸ਼ਨ ਹੋਵੇਗਾ, ਇੱਥੇ ਕਲਿੱਕ ਕਰਦੇ ਹੀ ਇਹ ਵੀਜ਼ਾ ਦੇ ਦਿਨ, ਮਹੀਨੇ ਦੱਸ ਦੇਵੇਗਾ। ਪ੍ਰੋਸੈਸਿੰਗ ਟਾਈਮ ਵੀ ਇਸ ਵੈੱਬਸਾਈਟ 'ਤੇ ਪਤਾ ਲੱਗ ਜਾਂਦਾ ਹੈ ਪਰ ਬਾਇਓ ਮੈਟ੍ਰਿਕਸ ਹੋਣ ਦੇ ਬਾਅਦ।
ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆ ਦਾ ਬਦਲਿਆ ਰੁਖ਼, ਕਿਹਾ-ਰੂਸੀ ਸੈਲਾਨੀਆਂ ਦੇ ਦਾਖਲੇ 'ਤੇ ਕੋਈ ਪਾਬੰਦੀ ਨਹੀਂ
ਇਸ ਸਾਲ ਦਸਬੰਰ ਤੱਕ 80 ਫ਼ੀਸਦੀ ਪੈਂਡੈਂਸੀ ਹੋ ਜਾਵੇਗੀ ਖ਼ਤਮ
ਲੰਬੇ ਸਮੇਂ ਤੋਂ ਕੈਨੇਡਾ ਇਮੀਗ੍ਰੇਸ਼ਨ ਦੇ ਸਲਾਹਕਾਰ ਵਜੋਂ ਕੈਨੇਡਾ ਤੋਂ ਸੇਵਾਵਾਂ ਦੇ ਰਹੇ ਵਕੀਲ ਬਲਵੀਰ ਸਿੰਘ ਸਿੱਧੂ ਨੇ ਦੱਸਿਆ ਕਿ ਕੋਵਿਡ ਕਾਰਨ ਪੈਂਡੈਂਸੀ ਵੱਧ ਜਾਣ ਮਗਰੋਂ ਕੈਨੇਡਾ ਸਰਕਾਰ ਨੇ ਇਮੀਗ੍ਰੇਸ਼ਨ ਵਿਭਾਗ ਨੂੰ ਭਾਰੀ ਫੰਡ ਦਿੱਤੇ ਹਨ ਅਤੇ 1250 ਨਵੇਂ ਕਰਮਚਾਰੀ ਵੀ ਭਰਤੀ ਕੀਤੇ ਹਨ। ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਨੇ ਘੋਸ਼ਣਾ ਕੀਤੀ ਹੈ ਕਿ ਇਸ ਸਾਲ ਦਸੰਬਰ ਤੱਕ 80 ਫ਼ੀਸਦੀ ਪੈਂਡੈਂਸੀ ਖ਼ਤਮ ਕੀਤੀ ਜਾਵੇਗੀ। ਹਰ ਬਿਨੈਕਾਰ ਕੈਨੇਡਾ ਦੀ ਸਰਕਾਰੀ ਵੈੱਬਸਾਈਟ 'ਤੇ ਅਕਾਊਂਟ ਬਣਾ ਕੇ ਆਪਣ ਐਪਲੀਕੇਸ਼ਨ ਦਾ ਸਟੇਟਸ ਪਤਾ ਕਰ ਸਕਦਾ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।