ਹੁਣ ਕੁੱਤਿਆਂ ਤੋਂ ਇਨਸਾਨਾਂ ''ਚ ਫੈਲਿਆ ਕੋਰੋਨਾ ਵਾਇਰਸ ਦਾ ਇਹ ਵੈਰੀਐਂਟ
Wednesday, May 26, 2021 - 08:30 PM (IST)
ਕੁਆਲਾਲੰਪੁਰ-ਮਲੇਸ਼ੀਆ 'ਚ ਵਿਗਿਆਨੀਆਂ ਨੇ ਇਕ ਨਵੇਂ ਕੋਰੋਨਾ ਵਾਇਰਸ ਦਾ ਪਤਾ ਲਾਇਆ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਕੋਰੋਨਾ ਵਾਇਰਸ ਕੁੱਤਿਆਂ ਤੋਂ ਪੈਦਾ ਹੋਇਆ ਅਤੇ ਇਸ ਦੀ ਲਪੇਟ 'ਚ ਕਈ ਸਾਲ ਪਹਿਲਾਂ ਕੁਝ ਲੋਕ ਵੀ ਆਏ ਸਨ। ਵਿਗਿਆਨੀਆਂ ਦਾ ਕਹਿਣਾ ਹੈ ਕਿ ਜੇਕਰ ਇਸ ਦੀ ਪੁਸ਼ਟੀ ਹੋ ਜਾਂਦੀ ਹੈ ਤਾਂ ਇਹ ਪਸ਼ੂਆਂ ਤੋਂ ਇਨਸਾਨਾਂ 'ਚ ਆਇਆ ਅੱਠਵਾਂ ਵਾਇਰਸ ਹੋਵੇਗਾ। ਨਾਲ ਹੀ ਇਨਸਾਨ ਦੇ ਸਭ ਤੋਂ ਚੰਗੇ ਦੋਸਤ ਕਹਿ ਜਾਣ ਵਾਲੇ ਕੁੱਤੇ ਤੋਂ ਆਇਆ ਪਹਿਲਾਂ ਵਾਇਰਸ ਹੋਵੇਗਾ।
ਇਹ ਵੀ ਪੜ੍ਹੋ-ਕੋਰੋਨਾ ਨੂੰ ਲੈ ਕੇ ਅਮਰੀਕਾ ਨੇ ਚੀਨ 'ਤੇ ਫਿਰ ਬਣਾਇਆ ਪਾਰਦਰਸ਼ੀ ਜਾਂਚ ਦਾ ਦਬਾਅ, WHO ਤੋਂ ਵੀ ਮੰਗ ਮਦਦ
ਕੁੱਤੇ ਤੋਂ ਇਨਸਾਨ 'ਚ ਕੋਰੋਨਾ ਵਾਇਰਸ ਦੇ ਆਉਣ ਦਾ ਖੁਲਾਸਾ ਅਜਿਹੇ ਸਮੇਂ 'ਤੇ ਹੋਇਆ ਹੈ ਜਦ ਦੁਨੀਆ ਭਰ 'ਚ ਕੋਰੋਨਾ ਮਹਾਮਾਰੀ ਤਬਾਹੀ ਮਚਾ ਰਹੀ ਹੈ। ਖੋਜਕਾਰਾਂ ਨੂੰ ਇਸ ਗੱਲ 'ਤੇ ਹੈਰਾਨੀ ਹੋ ਰਹੀ ਹੈ ਕਿ ਕੀ ਹੋਰ ਵਾਇਰਸ ਮੌਜੂਦ ਹਨ ਅਤੇ ਹੁਣ ਤੱਕ ਸਾਨੂੰ ਉਨ੍ਹਾਂ ਦਾ ਪਤਾ ਨਹੀਂ ਚੱਲ ਪਾਇਆ ਹੈ। ਪਿਛਲੇ ਕਰੀਬ 20 ਸਾਲਾਂ ਤੋਂ ਵਾਇਰਸਾਂ 'ਤੇ ਕੰਮ ਕਰਨ ਵਾਲੇ ਮਹਾਮਾਰੀ ਮਾਹਿਰ ਡਾਕਟਰ ਗ੍ਰੇਗਰੀ ਗ੍ਰੇ ਨੇ ਆਪਣੇ ਇਕ ਵਿਦਿਆਰਥੀ ਨੂੰ ਕੋਰੋਨਾ ਵਾਇਰਸ ਦੇ ਮੌਜੂਦਾ ਜਾਂਚ ਰਾਹੀਂ ਇਕ ਸ਼ਕਤੀਸ਼ਾਲੀ ਟੈਸਟਿੰਗ ਟੂਲ ਬਣਾਉਣ ਦੀ ਜ਼ਿੰਮੇਵਾਰੀ ਸੌਂਪੀ।
ਇਹ ਵੀ ਪੜ੍ਹੋ-ਲੰਬੀ ਉਮਰ, ਤੰਦਰੁਸਤੀ ਤੇ ਸਿਹਤ ਸੁਧਾਰਨ ਦਾ ਇਹ ਹੈ ਸਭ ਤੋਂ ਆਸਾਨ ਤਰੀਕਾ
ਗ੍ਰੇਗਰੀ ਅਤੇ ਉਨ੍ਹਾਂ ਦੇ ਸਟੂਡੈਂਟ ਨੇ ਮਿਲ ਕੇ ਇਕ ਅਜਿਹੇ ਟੂਲ ਦਾ ਨਿਰਮਾਣ ਕੀਤਾ ਜੋ ਹੋਰ ਕੋਰੋਨਾ ਵਾਇਰਸ ਦੇ ਸਬੂਤਾਂ ਦੀ ਭਾਲ ਕਰ ਸਕਦਾ ਹੈ। ਇਸ ਟੂਲ ਦੀ ਮਦਦ ਨਾਲ ਜਦ ਪਿਛਲੇ ਸਾਲ ਕਈ ਨਮੂਨਿਆਂ ਦੀ ਜਾਂਚ ਕੀਤੀ ਗਈ ਤਾਂ ਕੁੱਤਿਆਂ ਤੋਂ ਸੰਭਾਵਿਤ ਲਿੰਕਾ ਦਾ ਖੁਲਾਸਾ ਹੋਇਆ ਹੈ। ਇਹ ਨਮੂਨੇ ਮਲੇਸ਼ੀਆ ਦੇ ਸਾਰਵੇਕ ਸਥਿਤ ਇਕ ਹਸਪਤਾਲ ਦੇ ਮਰੀਜ਼ਾਂ ਦੇ ਸਨ। ਇਨ੍ਹਾਂ ਲੋਕਾਂ ਨੂੰ ਸਾਲ 2017 ਅਤੇ 2018 'ਚ ਨਿਮੋਨੀਆ ਵਰਗੇ ਲੱਛਣ ਦੇਖੇ ਗਏ ਸਨ। ਇਨ੍ਹਾਂ ਮਰੀਜ਼ਾਂ 'ਚ ਜ਼ਿਆਦਾਤਰ ਬੱਚੇ ਸਨ।
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।