ਕੈਂਸਰ ਤੋਂ ਜਿੱਤ ਗਿਆ ਇਹ ਵਿਅਕਤੀ ਪਰ ਕੋਰੋਨਾਵਾਇਰਸ ਤੋਂ ਹਾਰ ਗਿਆ ਜ਼ਿੰਦਗੀ

03/21/2020 2:26:27 AM

ਵਾਸ਼ਿੰਗਟਨ - ਕੋਰੋਨਾਵਾਇਰਸ ਇਨਫੈਕਸ਼ਨ ਦੇ ਕਈ ਹੈਰਾਨ ਵਾਲੇ ਮਾਮਲੇ ਸਾਹਮਣੇ ਆ ਰਹੇ ਹਨ। ਇਕ ਅਜਿਹੇ ਹੀ ਮਾਮਲੇ ਵਿਚ ਇਕ ਸ਼ਖਸ ਦੀ ਕੋਰੋਨਾਵਾਇਰਸ ਦੀ ਇਨਫੈਕਸ਼ਨ ਦੀ ਲਪੇਟ ਵਿਚ ਆਉਣ ਤੋਂ ਸਿਰਫ 2 ਹਫਤਿਆਂ ਦੇ ਅੰਦਰ ਮੌਤ ਹੋ ਗਈ, ਜਦਿਕ ਉਹ ਸ਼ਖਸ ਕੈਂਸਰ ਜਿਹੀ ਭਿਆਨਕ ਬੀਮਾਰੀ ਨੂੰ ਹਰਾ ਚੁੱਕਿਆ ਸੀ। ਇਹ ਆਪਣੇ ਤਰ੍ਹਾਂ ਦਾ ਇਕੱਲਾ ਮਾਮਲਾ ਹੈ, ਜਿਸ ਵਿਚ ਕੈਂਸਰ ਸਰਵਾਇਵਰ ਦੀ ਕੋਰੋਨਾਵਾਇਰਸ ਦੀ ਲਪੇਟ ਵਿਚ ਆ ਕੇ ਸਿਰਫ 2 ਹਫਤਿਆਂ ਵਿਚ ਹੀ ਮੌਤ ਹੋ ਗਈ। ਅਜਿਹਾ ਵੀ ਨਹੀਂ ਹੈ ਕਿ ਇਹ ਸ਼ਖਸ ਕੋਈ ਜ਼ਿਆਦਾ ਉਮਰ ਦਾ ਸੀ। ਇਹ ਸਭ ਤੋਂ ਘੱਟ ਦਾ ਅਮਰੀਕੀ ਨੌਜਵਾਨ ਸੀ, ਜਿਸ ਦੀ ਕੋਰੋਨਾਵਾਇਰਸ ਦੀ ਇਨਫੈਕਸ਼ਨ ਕਾਰਨ ਮੌਤ ਹੋ ਗਈ ਹੈ। ਦਿ ਸਨ ਦੀ ਰਿਪੋਰਟ ਮੁਤਾਬਕ 34 ਸਾਲ ਦੇ ਜੈਫਰੀ ਗਜ਼ੈਰੀਅਨ ਨੂੰ ਕੋਰੋਨਾਵਾਇਰਸ ਦੀ ਇਨਫੈਕਸ਼ਨ ਹੋਈ ਸੀ। 2 ਹਫਤੇ ਪਹਿਲਾਂ ਹੀ ਉਹ ਡਿਜ਼ਨੀ ਕਾਰਡ ਸਟੂਡੀਓ ਅਤੇ ਯੂਨੀਵਰਸਲ ਸਟੂਡੀਓ ਘੁੰਮ ਕੇ ਆਇਆ ਸੀ। ਉਸ ਦੌਰਾਨ ਉਹ ਬੀਮਾਰ ਪਿਆ ਅਤੇ ਇਨਫੈਕਸ਼ਨ ਦੇ ਸਿਰਫ 2 ਹਫਤਿਆਂ ਵਿਚ ਉਸ ਦੀ ਮੌਤ ਹੋ ਗਈ।

ਪਰਿਵਾਰ ਨੇ ਫੇਸਬੁੱਕ 'ਤੇ ਸਾਂਝੀ ਕੀਤੀ ਦੁਖ ਭਰੀ ਕਹਾਣੀ
ਉਸ ਦੀ ਮੌਤ 'ਤੇ ਪਰਿਵਾਰ ਵਾਲਿਆਂ ਨੇ ਫੇਸਬੁੱਕ 'ਤੇ ਲਿੱਖਿਆ ਕਿ ਸਾਡਾ ਪਿਆਰਾ, ਜ਼ੈਫਰੀ ਅੱਜ ਸਵੇਰੇ ਜੀਸਸ ਕੋਲ ਚਲਾ ਗਿਆ। ਉਸ ਨੇ ਬਹੁਤ ਕੁਝ ਝੱਲਿਆ ਅਤੇ ਚੰਗੀ ਲਡ਼ਾਈ ਲਡ਼ੀ। ਅਸੀਂ ਸਾਰੇ ਜ਼ੈਫਰੀ ਨੂੰ ਹਰ ਦਿਨ ਯਾਦ ਕਰਾਂਗੇ। ਅਸੀਂ ਸ਼ੁਕਰ ਗੁਜਾਰ ਹਾਂ ਕਿ ਅਸੀਂ ਉਸ ਦੇ ਨਾਲ ਚੰਗਾ ਅਤੇ ਯਾਦ ਕਰਨ ਵਾਲਾ ਵੇਲਾ ਬਿਤਾਇਆ। ਕੈਲੀਫੋਰਨੀਆ ਵਿਚ ਰਹਿਣ ਵਾਲੀ ਜ਼ੈਫਰੀ ਦੀ ਭੈਣ ਲੌਰੀਨ ਨੇ ਸਭ ਤੋਂ ਪਹਿਲਾਂ ਪਿਛਲੇ ਸ਼ੁੱਕਰਵਾਰ ਨੂੰ ਫੇਸਬੁੱਕ 'ਤੇ ਉਸ ਦੇ ਵਾਇਰਸ ਦੀ ਇਨਫੈਕਸ਼ਨ ਵਿਚ ਆਉਣ ਦੀ ਜਾਣਕਾਰੀ ਦਿੱਤੀ ਸੀ। ਜ਼ੈਫਰੀ ਨੇ ਸਭ ਤੋਂ ਪਹਿਲਾਂ 2 ਮਾਰਚ ਨੂੰ ਲਾਸ ਏਜੰਲਸ ਤੋਂ ਆਰਲੈਂਡੋ, ਫਲੋਰੀਡਾ ਲਈ ਫਲਾਈਟ ਲਈ ਸੀ। ਇਸ ਤੋਂ ਬਾਅਦ ਉਹ ਆਪਣੇ ਦੋਸਤਾਂ ਦੇ ਨਾਲ 2 ਦਿਨਾ ਦੇ ਡਿਜ਼ਨੀ ਵਰਲਡ ਅਤੇ ਯੂਨੀਵਰਸਲ ਸਟੂਡੀਓ ਦੇ ਟੂਰ 'ਤੇ ਗਿਆ ਸੀ। 8 ਮਾਰਚ ਨੂੰ ਉਸ ਖੰਘ ਦੀ ਸ਼ਿਕਾਇਤ ਹੋਈ। ਅਗਲੇ ਦਿਨ ਉਸ ਨੂੰ ਖੰਘ ਦੇ ਨਾਲ ਖੂਨ ਆਉਣ ਲੱਗਾ। ਉਸ ਦੇ ਅਗਲੇ ਹੀ ਦਿਨ ਜ਼ੈਫਰੀ ਨੇ ਆਪਣੇ ਘਰ ਦੀ ਉਡਾਣ ਭਰੀ। ਉਸ ਨੂੰ ਤੁਰੰਤ ਹਸਪਤਾਲ ਵਿਚ ਦਾਖਲ ਕਰਾਇਆ ਗਿਆ। ਫੇਸਬੁੱਕ 'ਤੇ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਪਹਿਲਾਂ ਦੱਸਿਆ ਗਿਆ ਕਿ ਉਸ ਨੂੰ ਨਿਮੋਨੀਆ ਹੋਇਆ ਹੈ। ਉਸ ਨੂੰ ਐਂਟੀਬਾਇਓਟਿਕਸ ਦਿੱਤੀ ਗਈ ਅਤੇ ਉਸ ਨੂੰ ਆਇਸੋਲੇਸ਼ਨ ਵਿਚ ਰਹਿਣ ਨੂੰ ਆਖਿਆ ਗਿਆ ਸੀ। ਇਸ ਤੋਂ ਬਾਅਦ ਕੋਰੋਨਾਵਾਇਰਸ ਨੂੰ ਲੈ ਕੇ ਉਸ ਦਾ ਟੈਸਟ ਹੋਇਆ।

5 ਦਿਨਾਂ ਤੱਕ ਵੈਂਟੀਲੇਟਰ 'ਤੇ ਰਹਿਣ ਤੋਂ ਬਾਅਦ ਹੋਈ ਮੌਤ
13 ਮਾਰਚ ਨੂੰ ਵਾਇਰਸ ਦੀ ਇਨਫੈਕਸ਼ਨ ਵਿਚ ਉਸ ਨੂੰ ਪਾਜ਼ੀਟਿਵ ਪਾਇਆ ਗਿਆ। ਉਸੇ ਰਾਤ ਉਸ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਸ ਨੂੰ ਬਚਾਇਆ ਨਾ ਜਾ ਸਕਿਆ। ਕੋਰੋਨਾਵਾਇਰਸ ਨੇ ਉਸ ਨੂੰ ਬੁਰੀ ਤਰ੍ਹਾਂ ਨਾਲ ਬੀਮਾਰ ਕਰ ਦਿੱਤਾ ਸੀ। ਜ਼ੈਫਰੀ ਦੇ ਪਰਿਵਾਰ ਮੁਤਾਬਕ ਉਸ ਨੂੰ ਬਚਪਨ ਤੋਂ ਹੀ ਅਸਥਮਾ ਅਤੇ ਬ੍ਰੋਂਕਾਇਟਿਸ ਦੀ ਸ਼ਿਕਾਇਤ ਸੀ ਪਰ ਉਹ ਠੀਕ ਹੋ ਗਿਆ ਸੀ। ਸਾਲਾਂ ਤੋਂ ਉਸ ਨੂੰ ਇਨਹੇਲਰ ਦੀ ਜ਼ਰੂਰਤ ਨਹੀਂ ਪਈ ਸੀ। ਸਾਲ 2016 ਵਿਚ ਉਸ ਨੂੰ ਟੈਸਟੀਕੁਲਰ ਕੈਂਸਰ ਹੋਇਆ ਸੀ। ਅਪਰੇਸ਼ਨ ਤੋਂ ਬਾਅਦ ਉਸ ਨੇ ਕੈਂਸਰ ਨੂੰ ਹਰਾ ਦਿੱਤਾ ਸੀ। ਉਹ ਕੈਂਸਰ ਦਾ ਸ਼ਿਕਾਰ ਹੋਣ ਤੋਂ ਬਚ ਗਿਆ ਪਰ ਕੋਰੋਨਾਵਾਇਰਸ ਤੋਂ ਨਾ ਬਚ ਪਾਇਆ। ਉਸ ਨੂੰ ਕੋਰੋਨਾਵਾਇਰਸ ਦੇ ਟ੍ਰਾਇਲ ਵਾਲੀਆਂ ਦਵਾਈਆਂ ਦਿੱਤੀਆਂ ਗਈਆਂ ਸਨ ਪਰ ਉਸ ਦੀ ਹਾਲਤ ਖਰਾਬ ਹੁੰਦੀ ਚਲੀ ਗਈ। ਉਸ ਨੂੰ ਸਾਹ ਲੈਣ ਵਿਚ ਤਕਲੀਫ ਹੋਣ ਲੱਗੀ। ਬੁੱਧਵਾਰ ਨੂੰ ਉਸ ਨੂੰ ਵੈਂਟੀਲੇਟਰ 'ਤੇ ਪਾ ਦਿੱਤਾ ਗਿਆ। ਵੀਰਵਾਰ ਨੂੰ ਉਸ ਦੇ ਪਰਿਵਾਰ ਨੇ ਦੱਸਿਆ ਕਿ 5 ਦਿਨਾਂ ਤੱਕ ਵੈਂਟੀਲੇਟਰ 'ਤੇ ਰਹਿਣ ਤੋਂ ਬਾਅਦ ਉਸ ਦੀ ਮੌਤ ਹੋ ਗਈ।


Khushdeep Jassi

Content Editor

Related News