ਹੈਰਾਨੀਜਨਕ! 1 ਸਾਲ ਦਾ ਮਾਸੂਮ ਹਰ ਮਹੀਨੇ ਕਮਾ ਰਿਹਾ ਹੈ 75 ਹਜ਼ਾਰ ਰੁਪਏ

Thursday, Oct 21, 2021 - 02:33 PM (IST)

ਹੈਰਾਨੀਜਨਕ! 1 ਸਾਲ ਦਾ ਮਾਸੂਮ ਹਰ ਮਹੀਨੇ ਕਮਾ ਰਿਹਾ ਹੈ 75 ਹਜ਼ਾਰ ਰੁਪਏ

ਵਾਸ਼ਿੰਗਟਨ (ਬਿਊਰੋ) :ਬੱਚੇ ਬਹੁਤ ਮਾਸੂਮ ਹੁੰਦੇ ਹਨ। ਉਹਨਾਂ ਦੀ ਮਾਸੂਮੀਅਤ ਹਰ ਕਿਸੇ ਦਾ ਧਿਆਨ ਆਪਣੇ ਵੱਲ ਖਿੱਚ ਲੈਂਦੀ ਹੈ। ਅਮਰੀਕਾ ਵਿਚ ਰਹਿ ਰਹੇ ਬ੍ਰਿਗਸ ਦੀ ਉਮਰ ਹਾਲੇ ਸਿਰਫ ਇਕ ਸਾਲ ਹੈ ਪਰ ਸੋਸ਼ਲ ਮੀਡੀਆ 'ਤੇ ਉਸ ਦੀ ਪ੍ਰਸਿੱਧੀ ਹਰ ਕਿਸੇ ਨੂੰ ਹੈਰਾਨ ਕਰ ਸਕਦੀ ਹੈ। ਇੰਨਾ ਹੀ ਨਹੀਂ ਇਹ ਬੱਚਾ ਹਰ ਮਹੀਨੇ ਕਰੀਬ ਇਕ ਹਜਾਰ ਯੂ.ਐੱਸ. ਡਾਲਰ ਮਤਲਬ ਕਰੀਬ 75 ਹਜ਼ਾਰ ਰੁਪਏ ਦੀ ਕਮਾਈ ਕਰ ਲੈਂਦਾ ਹੈ।

 

 
 
 
 
 
 
 
 
 
 
 
 
 
 
 
 

A post shared by Baby Travel With Briggs (@whereisbriggs)

ਡੇਲੀ ਮੇਲ ਦੀ ਰਿਪੋਰਟ ਮੁਤਾਬਕ ਬ੍ਰਿਗਸ ਦਾ ਜਨਮ ਬੀਤੇ ਸਾਲ 14 ਅਕਤੂਬਰ ਨੂੰ ਹੋਇਆ ਸੀ। ਬ੍ਰਿਗਸ ਇਕ ਸਾਲ ਦੀ ਉਮਰ ਵਿਚ ਹੀ ਹੁਣ ਤੱਕ 45 ਫਲਾਈਟਾਂ ਵਿਚ ਸਫਰ ਕਰ ਚੁੱਕਾ ਹੈ। ਕੈਲੀਫੋਰਨੀਆ, ਫਲੋਰੀਡਾ, ਅਲਾਸਕਾ ਸਮੇਤ ਅਮਰੀਕਾ ਦੇ 16 ਰਾਜਾਂ ਵਿਚ ਘੁੰਮ ਚੁੱਕਾ ਹੈ। ਬ੍ਰਿਗਸ ਦੇ ਇੰਸਟਾਗ੍ਰਾਮ 'ਤੇ 30 ਹਜ਼ਾਰ ਫਾਲੋਅਰਜ਼ ਹਨ, ਜਿਸ ਨੂੰ ਉਸ ਦੀ ਮਾਂ ਜੇਸ ਆਪਰੇਟ ਕਰਦੀ ਹੈ। ਇਸ ਵਿਚ ਊਹ ਟੂਰ ਦੀਆਂ ਤਸਵੀਰਾਂ-ਵੀਡੀਓ ਅਪਲੋਡ ਕਰਦੀ ਹੈ। ਉਸ ਦੀਆਂ ਸਾਰੀਆਂ ਯਾਤਰਾਵਾਂ ਪੇਡ ਹੁੰਦੀਆਂ ਹਨ ਮਤਲਬ ਉਹਨਾਂ ਨੂੰ ਟ੍ਰੈਵਲਿੰਗ ਦੇ ਪੈਸੇ ਮਿਲਦੇ ਹਨ। ਉਹ ਯਾਤਰਾ ਦੇ ਰੀਵੀਊ ਲਿਖਣ ਦਾ ਕੰਮ ਕਰਦੀ ਹੈ।

 

 
 
 
 
 
 
 
 
 
 
 
 
 
 
 
 

A post shared by Baby Travel With Briggs (@whereisbriggs)

ਸੋਸ਼ਲ ਮੀਡੀਆ 'ਤੇ ਇੰਝ ਛਾਇਆ ਹੈ ਇਹ ਬੱਚਾ
ਬ੍ਰਿਗਸ ਦੀ ਮਾਂ ਜੇਸ ਦੱਸਦੀ ਹੈ ਕਿ ਜਦੋਂ ਉਹ 2020 ਵਿਚ ਗਰਭਵਤੀ ਹੋਈ ਤਾਂ ਉਸ ਨੂੰ ਲੱਗਿਆ ਕਿ ਹੁਣ ਉਸ ਦਾ ਕਰੀਅਰ ਖ਼ਤਮ ਹੋ ਜਾਵੇਗਾ ਪਰ ਬ੍ਰਿਗਸ ਦੇ ਜਨਮ ਲੈਣ ਦੇ ਬਾਅਦ ਉਸ ਦੇ ਕਰੀਅਰ ਨੂੰ ਖੰਭ ਲੱਗ ਗਏ। ਮੈਂ ਬੇਬੀ ਟ੍ਰੈਵਲ ਆਈਡੀਆ ਨੂੰ ਲੈ ਕੇ ਇੰਸਟਾਗ੍ਰਾਮ 'ਤੇ ਅਕਾਊਂਟ ਬਣਾਇਆ ਅਤੇ ਆਪਣੇ ਬੱਚੇ ਨਾਲ ਯਾਤਰਾ ਕਰਨੀ ਸ਼ੁਰੂ ਕਰ ਦਿੱਤੀ।

 

 
 
 
 
 
 
 
 
 
 
 
 
 
 
 
 

A post shared by Baby Travel With Briggs (@whereisbriggs)

ਪੜ੍ਹੋ ਇਹ ਅਹਿਮ ਖਬਰ - 70 ਫੁੱਟ ਉੱਚਾਈ ਤੋਂ ਡਿੱਗਿਆ 4 ਸਾਲਾ ਮਾਸੂਮ, ਪਰਮਾਤਮਾ ਨੇ ਨਹੀਂ ਆਉਣ ਦਿੱਤੀ ਝਰੀਟ

ਵੀਡੀਓ ਵਿਚ ਜੇਸ ਯਾਤਰਾ ਦੇ ਅਨੁਭਵ ਸਾਂਝੇ ਕਰਦੀ ਹੈ, ਰੀਵੀਊ ਲਿਖਦੀ ਹੈ। ਬਦਲੇ ਵਿਚ ਉਹਨਾਂ ਨੂੰ ਪੈਸੇ ਮਿਲਦੇ ਹਨ। ਜੇਸ ਦੀ ਯਾਤਰਾ ਦਾ ਮੁੱਖ ਆਕਰਸ਼ਣ ਉਹਨਾਂ ਦਾ ਬੇਟਾ ਬ੍ਰਿਗਸ ਹੁੰਦਾ ਹੈ। ਬ੍ਰਿਗਸ ਨੂੰ ਯਾਤਰਾ ਦੌਰਾਨ ਫ੍ਰੀ ਡਾਇਪਰ ਅਤੇ ਜ਼ਰੂਰੀ ਸਾਮਾਨ ਕੰਪਨੀਆਂ ਵੱਲੋਂ ਸਪਾਂਸਰ ਕੀਤਾ ਜਾਂਦਾ ਹੈ। ਕੋਰੋਨਾ ਕਾਲ ਵਿਚ ਜੇਸ ਪੂਰੇ ਪ੍ਰੋਟੋਕਾਲ ਦਾ ਪਾਲਣ ਕਰਦਿਆਂ ਯਾਤਰਾ ਕਰਦੀ ਹੈ। ਉਹਨਾਂ ਦੇ ਵੀਡੀਓਜ਼ ਉਹਨਾਂ ਮਾਪਿਆਂ ਨੂੰ ਮਦਦ ਮਿਲਦੀ ਹੈ ਜੋ ਆਪਣੇ ਬੱਚਿਆਂ ਨਾਲ ਯਾਤਰਾ 'ਤੇ ਜਾਣਾ ਚਾਹੁੰਦੇ ਹਨ।


author

Vandana

Content Editor

Related News