ਹੋ ਗਈ ਭਵਿੱਖਬਾਣੀ ! ਇਸ ਦਿਨ ਖ਼ਤਮ ਹੋਵੇਗੀ ਜੰਗ, AI ਨੇ ਦੱਸ''ਤੀ ਤਾਰੀਖ਼
Sunday, Apr 05, 2026 - 09:21 AM (IST)
ਇੰਟਰਨੈਸ਼ਨਲ ਡੈਸਕ - ਦੁਨੀਆ ਇਸ ਸਮੇਂ ਤੀਜੇ ਵਿਸ਼ਵ ਯੁੱਧ ਦੀ ਦਹਿਲੀਜ਼ 'ਤੇ ਖੜ੍ਹੀ ਹੈ, ਪਰ ਇਕ ਨਵੇਂ ਵਿਗਿਆਨਕ ਮਾਡਲ ਨੇ ਇਸ ਮਹਾਸੰਗਰਾਮ ਦੇ ਸ਼ਾਂਤ ਹੋਣ ਦੀ ਤਾਰੀਖ਼ ਦੱਸ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮਾਧਵ ਇੰਸਟੀਚਿਊਟ ਆਫ ਟੈਕਨਾਲੋਜੀ ਐਂਡ ਸਾਇੰਸ (MITS), ਗਵਾਲੀਅਰ ਦੇ ਇਲੈਕਟ੍ਰੀਕਲ ਇੰਜੀਨੀਅਰਿੰਗ ਵਿਭਾਗ ਦੇ ਪ੍ਰੋਫੈਸਰ ਏ.ਕੇ. ਵਾਧਵਾਨੀ ਨੇ ਇਕ ਅਜਿਹਾ ਨਿਊਰਲ ਨੈੱਟਵਰਕ ਮਾਡਲ ਸਤਿਆਰ ਕੀਤਾ ਹੈ, ਜੋ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਅਤੇ ਭਾਰਤੀ ਜੋਤਿਸ਼ ਵਿਗਿਆਨ ਦੇ ਅੰਕੜਿਆਂ 'ਤੇ ਅਧਾਰਤ ਹੈ,।
ਕਦੋਂ ਰੁਕੇਗੀ ਜੰਗ?
ਇਸ 'ਵਰਲਡ ਵਾਰ-3 ਡਿਊਰੇਸ਼ਨ ਮਾਡਲ' ਮੁਤਾਬਕ, ਇਰਾਨ-ਇਜ਼ਰਾਈਲ-ਅਮਰੀਕਾ ਵਿਚਾਲੇ ਚੱਲ ਰਿਹਾ ਤਣਾਅ 20 ਅਪ੍ਰੈਲ 2026 ਨੂੰ ਸ਼ਾਂਤ ਹੋ ਸਕਦਾ ਹੈ,। ਗਣਨਾਵਾਂ ਅਨੁਸਾਰ, 20 ਅਪ੍ਰੈਲ ਨੂੰ ਤੜਕੇ 03:47 ਵਜੇ ਜਦੋਂ ਮੰਗਲ ਅਤੇ ਸ਼ਨੀ ਦੀ ਦੂਰੀ 'ਜ਼ੀਰੋ' ਹੋ ਜਾਵੇਗੀ, ਤਾਂ ਇਹ ਸੰਘਰਸ਼ ਰੁਕ ਜਾਵੇਗਾ। ਦੱਸਿਆ ਗਿਆ ਹੈ ਕਿ ਇਸ ਯੁੱਧ ਦੀ ਸਥਿਤੀ 27 ਫਰਵਰੀ 2026 ਦੀ ਸ਼ਾਮ ਤੋਂ ਉਦੋਂ ਵਿਗੜਨੀ ਸ਼ੁਰੂ ਹੋਈ ਸੀ ਜਦੋਂ ਸੂਰਜ, ਰਾਹੁ ਅਤੇ ਸ਼ਨੀ ਦੇ ਵਿਚਕਾਰ ਆਇਆ ਸੀ।
ਮਹਾਭਾਰਤ ਵਰਗਾ ਕਾਲ ਅਤੇ 2032 ਤੱਕ ਦਾ ਖਤਰਾ
ਪ੍ਰੋ. ਵਾਧਵਾਨੀ ਦੇ ਇਸ ਮਾਡਲ ਨੇ ਦਾਅਵਾ ਕੀਤਾ ਹੈ ਕਿ ਮੌਜੂਦਾ ਸਮਾਂ ਮਹਾਭਾਰਤ ਦੇ ਕਾਲ ਵਰਗਾ ਹੈ। ਜਿਵੇਂ 5861 ਸਾਲ ਪਹਿਲਾਂ ਮਹਾਭਾਰਤ ਦੌਰਾਨ ਸਾਜ਼ਿਸ਼ਾਂ ਅਤੇ ਅਪ੍ਰਤੱਖ ਯੁੱਧ ਚੱਲੇ ਸਨ, ਉਵੇਂ ਹੀ ਸਾਲ 2032 ਤੱਕ ਦੁਨੀਆ 'ਚ ਰੁਕ-ਰੁਕ ਕੇ ਯੁੱਧ ਅਤੇ ਸਾਜ਼ਿਸ਼ਾਂ ਚੱਲਦੀਆਂ ਰਹਿਣਗੀਆਂ। ਇਸ 'ਚ ਰਵਾਇਤੀ ਹਥਿਆਰਾਂ ਦੇ ਨਾਲ-ਨਾਲ ਡਿਪਲੋਮੈਟਿਕ, ਸਾਈਬਰ ਅਤੇ ਆਰਥਿਕ ਜੰਗ ਵੀ ਸ਼ਾਮਲ ਹੋਵੇਗੀ। ਇਹ ਇਸ ਲਈ ਹੈ ਕਿਉਂਕਿ ਬ੍ਰਹਿਸਪਤੀ (ਗੁਰੂ) ਗ੍ਰਹਿ 2032 ਤੱਕ 'ਅਤਿਚਾਰੀ' ਸਥਿਤੀ 'ਚ ਰਹੇਗਾ।
ਕਿਵੇਂ ਬਣਿਆ ਇਹ ਮਾਡਲ?
ਇਸ ਮਾਡਲ ਨੂੰ ਤਿਆਰ ਕਰਨ ਲਈ ਸੂਰਜ, ਮੰਗਲ, ਸ਼ਨੀ, ਰਾਹੁ ਅਤੇ ਬਾਹਰੀ ਗ੍ਰਹਿਆਂ (ਯੂਰੇਨਸ, ਨੇਪਚਿਊਨ, ਪਲੂਟੋ) ਦੀਆਂ ਦੂਰੀਆਂ ਨੂੰ ਮਾਪਿਆ ਗਿਆ ਹੈ। AI ਸਿਸਟਮ ਨੂੰ ਦੋਵਾਂ ਵਿਸ਼ਵ ਯੁੱਧਾਂ ਦੌਰਾਨ ਗ੍ਰਹਿਆਂ ਦੀਆਂ ਸਥਿਤੀਆਂ ਦੇ ਡੇਟਾ ਨਾਲ ਟ੍ਰੇਨ ਕੀਤਾ ਗਿਆ ਹੈ।
ਡਰਨਾ ਨਹੀਂ, ਸਗੋਂ ਤਿਆਰ ਰਹਿਣਾ ਹੈ ਮਕਸਦ
ਪ੍ਰੋ. ਵਾਧਵਾਨੀ ਨੇ ਸਪੱਸ਼ਟ ਕੀਤਾ ਹੈ ਕਿ ਇਸ ਖੋਜ ਦਾ ਉਦੇਸ਼ ਲੋਕਾਂ 'ਚ ਡਰ ਫੈਲਾਉਣਾ ਨਹੀਂ ਹੈ,। ਇਸ ਦਾ ਮੁੱਖ ਮਕਸਦ 'ਪ੍ਰੀ-ਵਾਰਨਿੰਗ' ਦੇਣਾ ਹੈ ਤਾਂ ਜੋ ਵਿਸ਼ਵ ਲੀਡਰਸ਼ਿਪ ਅਤੇ ਆਮ ਲੋਕ ਆਉਣ ਵਾਲੇ ਸਮੇਂ ਲਈ ਮਾਨਸਿਕ ਤੌਰ 'ਤੇ ਤਿਆਰ ਰਹਿਣ ਅਤੇ ਕਿਸੇ ਵੀ ਤਰ੍ਹਾਂ ਦੀ ਘਬਰਾਹਟ (ਪੈਨਿਕ) ਵਾਲੀ ਸਥਿਤੀ ਪੈਦਾ ਨਾ ਹੋਵੇ।
