''''ਮੈਂ ਟਰੰਪ ਤੋਂ ਨਹੀਂ ਡਰਦਾ..!'''', ਟਰੰਪ ਦੇ ਬਿਆਨਾਂ ਦਾ ਪੋਪ ਨੇ ਦਿੱਤਾ ਮੂੰਹਤੋੜ ਜਵਾਬ
Monday, Apr 13, 2026 - 04:47 PM (IST)
ਇੰਟਰਨੈਸ਼ਨਲ ਡੈਸਕ- ਇਤਿਹਾਸ ਦੇ ਪਹਿਲੇ ਅਮਰੀਕੀ ਮੂਲ ਦੇ ਪੋਪ ਲਿਓ XIV ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਕੀਤੀ ਗਈ ਤਿੱਖੀ ਆਲੋਚਨਾ ਦਾ ਮੂੰਹ-ਤੋੜ ਜਵਾਬ ਦਿੱਤਾ ਹੈ। ਅਲਜੀਰੀਆ ਦੇ ਦੌਰੇ 'ਤੇ ਜਾਂਦੇ ਹੋਏ ਪੋਪ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਪੱਸ਼ਟ ਕੀਤਾ ਕਿ ਉਨ੍ਹਾਂ ਦਾ ਸ਼ਾਂਤੀ ਦਾ ਸੰਦੇਸ਼ ਕਿਸੇ ਵਿਅਕਤੀ ਵਿਰੁੱਧ ਹਮਲਾ ਨਹੀਂ, ਸਗੋਂ 'ਪਵਿੱਤਰ ਬਾਈਬਲ' ਦੀਆਂ ਸਿੱਖਿਆਵਾਂ 'ਤੇ ਅਧਾਰਤ ਹੈ।
ਪੋਪ ਲਿਓ ਨੇ ਬਹੁਤ ਹੀ ਸਖ਼ਤ ਲਹਿਜੇ ਵਿੱਚ ਕਿਹਾ, "ਮੈਨੂੰ ਟਰੰਪ ਪ੍ਰਸ਼ਾਸਨ ਦਾ ਕੋਈ ਡਰ ਨਹੀਂ ਹੈ।" ਉਨ੍ਹਾਂ ਕਿਹਾ ਕਿ ਉਹ ਚਰਚ ਦੇ ਮਿਸ਼ਨ ਅਤੇ ਸ਼ਾਂਤੀ ਦੀ ਅਪੀਲ ਤੋਂ ਪਿੱਛੇ ਨਹੀਂ ਹਟਣਗੇ। ਪੋਪ ਨੇ ਕਿਹਾ, "ਬਾਈਬਲ ਕਹਿੰਦੀ ਹੈ: ਉਹ ਲੋਕ ਧੰਨ ਹਨ ਜੋ ਸ਼ਾਂਤੀ ਸਥਾਪਤ ਕਰਦੇ ਹਨ। ਮੇਰੀਆਂ ਗੱਲਾਂ ਕਿਸੇ 'ਤੇ ਹਮਲਾ ਕਰਨ ਲਈ ਨਹੀਂ ਹਨ, ਸਗੋਂ ਜੰਗ ਨੂੰ ਰੋਕਣ ਅਤੇ ਸ਼ਾਂਤੀ ਲਈ ਪੁਲ ਬਣਾਉਣ ਲਈ ਹਨ।" ਉਨ੍ਹਾਂ ਨੇ ਕਿਸੇ ਦਾ ਨਾਂ ਲਏ ਬਿਨਾਂ "ਸਰਵ-ਸ਼ਕਤੀਮਾਨ ਹੋਣ ਦੇ ਭਰਮ" ਦੀ ਆਲੋਚਨਾ ਕੀਤੀ, ਜੋ ਕਿ ਇਰਾਨ ਸਣੇ ਹੋਰ ਕਈ ਜੰਗਾਂ ਨੂੰ ਹਵਾ ਦੇ ਰਿਹਾ ਹੈ।
ਇਹ ਵੀ ਪੜ੍ਹੋ- 20,000 ਰੁਪਏ ਤਨਖ਼ਾਹ, ਓਵਰਟਾਈਮ ਦਾ ਪੈਸਾ ਡਬਲ ! ਜਾਣੋ ਕੀ ਹਨ ਨੋਇਡਾ 'ਚ ਪ੍ਰਦਰਸ਼ਨਕਾਰੀਆਂ ਦੀਆਂ ਮੰਗਾਂ
ਪੋਪ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ, ਜਦੋਂ ਟਰੰਪ ਨੇ ਪੋਪ ਨੂੰ ਬਹੁਤ ਹੀ ਉਦਾਰਵਾਦੀ ਅਤੇ ਵਿਦੇਸ਼ ਨੀਤੀ ਲਈ ਮਾੜਾ ਦੱਸਿਆ ਸੀ। ਟਰੰਪ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਜੇਕਰ ਉਹ ਵ੍ਹਾਈਟ ਹਾਊਸ ਵਿੱਚ ਨਾ ਹੁੰਦੇ, ਤਾਂ ਲਿਓ ਕਦੇ ਪੋਪ ਨਾ ਬਣਦੇ। ਇਸ ਮਗਰੋਂ ਟਰੰਪ ਨੇ ਆਪਣੀ ਇੱਕ AI ਵੀ ਸਾਂਝੀ ਕੀਤੀ, ਜਿਸ ਵਿੱਚ ਉਹ ਪ੍ਰਭੂ ਯਿਸੂ ਮਸੀਹ ਵਾਂਗ ਚੋਲਾ ਪਾ ਕੇ ਬਿਮਾਰਾਂ ਨੂੰ ਠੀਕ ਕਰਦੇ ਹੋਏ ਦਿਖਾਏ ਗਏ ਹਨ। ਇਸ ਤਸਵੀਰ ਨੂੰ ਈਸਾਈ ਜਗਤ ਵਿੱਚ ਬਹੁਤ ਹੈਰਾਨੀ ਨਾਲ ਦੇਖਿਆ ਜਾ ਰਿਹਾ ਹੈ।
ਇਸ ਘਟਨਾ ਮਗਰੋਂ ਅਮਰੀਕੀ ਕੈਥੋਲਿਕ ਬਿਸ਼ਪਾਂ ਦੀ ਕਾਨਫਰੰਸ ਦੇ ਪ੍ਰਧਾਨ, ਆਰਚਬਿਸ਼ਪ ਪਾਲ ਐੱਸ. ਕੋਕਲੇ ਨੇ ਟਰੰਪ ਦੇ ਬਿਆਨਾਂ 'ਤੇ ਨਿਰਾਸ਼ਾ ਜਤਾਈ ਹੈ। ਉਨ੍ਹਾਂ ਕਿਹਾ ਕਿ ਪੋਪ ਕੋਈ ਸਿਆਸਤਦਾਨ ਜਾਂ ਟਰੰਪ ਦੇ ਵਿਰੋਧੀ ਨਹੀਂ ਹਨ, ਸਗੋਂ ਉਹ ਮਸੀਹ ਦੇ ਪ੍ਰਤੀਨਿਧੀ ਹਨ ਜੋ ਸਿਰਫ਼ ਸੱਚ ਬੋਲ ਰਹੇ ਹਨ।
ਇਹ ਵੀ ਪੜ੍ਹੋ- ਹੁਣ ਟਰੰਪ ਨੇ ਕਰ'ਤੀ 'ਬੇਅਦਬੀ' ! ਤਸਵੀਰ ਸਾਂਝੀ ਕਰ ਖ਼ੁਦ ਨੂੰ ਦਿਖਾ'ਤਾ ਯਿਸੂ ਦਾ ਅਵਤਾਰ
ਇਹ ਵੀ ਪੜ੍ਹੋ- ਬਦਲ ਗਿਆ 125 ਸਾਲਾਂ ਦਾ ਇਤਿਹਾਸ ! ਆਸਟ੍ਰੇਲੀਆ 'ਚ ਪਹਿਲੀ ਵਾਰ ਔਰਤ ਸੰਭਾਲੇਗੀ ਫੌਜ ਦੀ ਕਮਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
