‘ਭਾਰਤ ਨੇ ਆਪਣੇ ਗੁਆਂਢੀ ਦੇਸ਼ ਨੇਪਾਲ ਦੀ ਇੰਝ ਕੀਤੀ ਮਦਦ’

Thursday, Mar 11, 2021 - 11:11 PM (IST)

‘ਭਾਰਤ ਨੇ ਆਪਣੇ ਗੁਆਂਢੀ ਦੇਸ਼ ਨੇਪਾਲ ਦੀ ਇੰਝ ਕੀਤੀ ਮਦਦ’

ਇੰਟਰਨੈਸ਼ਨਲ ਡੈਸਕ- ਭਾਰਤ ਵਲੋਂ 35 ਮਿਲੀਅਨ ਨੇਪਾਲੀ ਰੁਪਏ ਦੇ ਸਹਿਯੋਗ ਨਾਲ ਬਣਾਏ ਗਏ ਨੇਪਾਲ ਸਥਿਤ ਭਾਰਤੀ ਦੂਤਘਰ ਦੇ ਸਹਿਯੋਗ ਨਾਲ ਲਲਿਤਪੁਰ ਜ਼ਿਲ੍ਹੇ ’ਚ ਬਣਾਏ ਗਏ ਕੋਆਪਰੇਟਿਵ ਪ੍ਰਮੋਸ਼ਨ ਸੈਂਟਰ ਦਾ ਬੁੱਧਵਾਰ ਨੂੰ ਉਦਘਾਟਨ ਕੀਤਾ ਗਿਆ। ਭਾਰਤੀ ਕਮਾਂਡ ਦੇ ਡਿਪਟੀ ਚੀਫ ਨਾਮਝ ਲੀ ਥੰਪਾ ਨੇ ਕੋਆਪਰੇਟਿੰਗ ਪ੍ਰਮੋਸ਼ਨ ਸੈਂਟਰ ਦਾ ਉਦਘਾਟਨ ਕੀਤਾ। ਇਸ ਪ੍ਰੋਜੈਕਟ ਦੀ ਸ਼ੁਰੂਆਤ ਹਾਈ ਕਮਾਂਡ ਕਮਿਊਨਿਟੀ ਡਿਵੈਲਪਮੈਂਟ ਦੇ ਤੌਰ ’ਤੇ ਕੀਤੀ ਗਈ ਤੇ ਲਲਿਤਪੁਰ ’ਚ ਸਥਿਤ ਡਿਸਿਟ੍ਰਕਟ ਕਾਰਡੀਨੇਸ਼ਨ ਕਮੇਟੀ ਨੇ ਇਸ ਨੂੰ ਲਾਗੂ ਕੀਤਾ। 

ਇਹ ਖ਼ਬਰ ਪੜ੍ਹੋ- ਬਾਰਸੀਲੋਨਾ ਨਾਲ ਡਰਾਅ ਖੇਡ ਕੇ PSG ਚੈਂਪੀਅਨਸ ਲੀਗ ਦੇ ਕੁਆਰਟਰ ਫਾਈਨਲ ’ਚ


ਇਸ ਇਮਾਰਤ ’ਚ ਤਿੰਨ ਫਲੋਰ ਹਨ, ਜਿਸ ’ਚ ਪਹਿਲੇ ਤੇ ਦੂਜੇ ਫਲੋਰ ਦਾ ਇਸਤੇਮਾਲ ਖੁਲੇ ਬਾਜ਼ਾਰ, ਦਫਤਰ, ਟ੍ਰੇਨਿੰਗ ਰੂਮ ਤੇ ਰਿਸੋਰਸ ਸੈਂਟਰ ਦੇ ਤੌਰ ’ਤੇ ਹੋਵੇਗਾ। ਬੇਸਮੈਂਟ ਨੂੰ ਪਾਰਕਿੰਗ ਤੇ ਹੋਰ ਮਲਟੀਪਰਪਸ ਹਾਲ ਦੇ ਰੂਪ ’ਚ ਇਸਤੇਮਾਲ ਕੀਤਾ ਜਾਵੇਗਾ। ਇਸ ਉਦਘਾਟਨ ਸਮਾਰੋਹ ’ਚ ਸਾਬਕਾ ਵਿੱਤ ਮੰਤਰੀ ਉਦੈ ਰਾਣਾ, ਨੇਪਾਲ ਸਰਕਾਰ ਵਲੋਂ ਮਾਧਵ ਦੁਲਾਲ, ਲਲਿਤਪੁਰ ਦੇ ਕਾਪਰੇਟਿਵ ਯੂਨੀਅਨ ਲਿਮਟਿਡ ਦੇ ਪ੍ਰਧਾਨ ਤੇ ਹੋਰਾਂ ਨੇ ਹਿੱਸਾ ਲਿਆ।

ਇਹ ਖ਼ਬਰ ਪੜ੍ਹੋ- ਮੁਕਾਬਲੇਬਾਜ਼ੀ ਟੈਨਿਸ ’ਚ ਵਾਪਸੀ ਕਰਦੇ ਹੋਏ ਜਿੱਤਿਆ ਫੈਡਰਰ

ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News