ਇਸ ਬੱਚੀ ਨੂੰ ਲੋਕਾਂ ਨੇ ਦਿੱਤਾ ਦੁਨੀਆ ਦੀ ਸਭ ਤੋਂ ਖੂਬਸੂਰਤ ਮਾਡਲ ਦਾ ਖਿਤਾਬ, ਜਾਣੋ ਕੀ ਹੈ ਖਾਸ

12/08/2017 9:29:31 PM

ਮਾਸਕੋ(ਬਿਊਰੋ)—ਨੀਲੀਆਂ ਅੱਖਾਂ ਵਾਲੀ ਇਸ 6 ਸਾਲ ਦੀ ਕੁੜੀ ਦੇ ਸੋਸ਼ਲ ਮੀਡੀਆ 'ਤੇ ਬਹੁਤ ਚਰਚੇ ਹੋ ਰਹੇ ਹਨ। ਇੱਥੋਂ ਤੱਕ ਕਿ ਲੋਕਾਂ ਨੇ ਇਸ ਬੱਚੀ ਨੂੰ ਦੁਨੀਆ ਦੀ ਸਭ ਤੋਂ ਖੂਬਸੂਰਤ ਮਾਡਲ ਦਾ ਖਿਤਾਬ ਤੱਕ ਦੇ ਦਿੱਤਾ ਹੈ। ਇੰਸਟਾਗ੍ਰਾਮ 'ਤੇ ਇਸ ਦੇ ਅੱਧੇ ਮਿਲੀਅਨ ਤੋਂ ਜ਼ਿਆਦਾ ਫਾਲੋਅਰਜ਼ ਹਨ ਅਤੇ ਰੋਜ਼ਾਨਾ ਇਸ ਬੱਚੀ ਦੀ ਪੋਸਟ 'ਤੇ ਕਰੀਬ ਹਜ਼ਾਰ ਤੋਂ ਜ਼ਿਆਦਾ ਲਾਈਕਸ ਅਤੇ ਕੁਮੈਂਟਸ ਆਉਂਦੇ ਹਨ।
ਦਰਅਸਲ ਇਹ ਹੈ ਰੂਸ ਦੀ ਰਹਿਣ ਵਾਲੀ ਅਨਾਸਤਾਸੀਆ ਕਾਨੇਜੇਵਾ ਪਹਿਲੀ ਅਜਿਹੀ ਸਭ ਤੋਂ ਘੱਟ ਉਮਰ ਦੀ ਮਾਲਡ ਹੈ ਜਿਸ ਨੇ ਵੋਗ ਲਈ ਪੋਜ਼ ਦਿੱਤਾ ਸੀ। ਬਸ ਇਹੀ ਨਹੀਂ ਅਨਾਸਤਾਸੀਆ ਕਾਨੇਜੇਵਾ ਨੂੰ ਫੇਸ ਆਫ ਲਿਟਲ ਮਿਸ ਓਕੀ ਲਈ ਵੀ ਵੋਟ ਕੀਤਾ ਗਿਆ ਸੀ। ਓਕੀ ਰੂਸ ਦਾ ਇਕ ਫੈਸ਼ਨ ਹਾਊਸ ਹੈ। ਅਨਾਸਤਾਸੀਆ ਦੀਆਂ ਤਸਵੀਰਾਂ 'ਤੇ ਉਸ ਦੇ ਫੈਨਜ਼ ਜ਼ਿਆਦਾਤਰ ਉਸ ਦੀਆਂ ਨੀਲੀਆਂ ਅੱਖਾਂ ਦੀ ਤਾਰੀਫ ਕਰਦੇ ਨਹੀਂ ਥੱਕਦੇ। ਉਸ ਦਾ ਇਕ ਫੈਨ ਕਹਿੰਦਾ ਹੈ ਕਿ 'ਮੈਂ ਮੰਨਦਾ ਹੈ ਕਿ ਇਹ ਦੁਨੀਆ ਦੀ ਸਭ ਤੋਂ ਖੂਬਸੂਰਤ ਕੁੜੀ ਹੈ।'
ਦਰਅਸਲ ਅਨਾਸਤਾਸੀਆ ਜਦੋਂ 4 ਸਾਲ ਦੀ ਸੀ ਉਦੋਂ ਤੋਂ ਹੀ ਉਸ ਦੀ ਮਾਂ ਉਸ ਦਾ ਸੋਸ਼ਲ ਮੀਡੀਆ ਅਕਾਊਂਟ ਚਲਾਉਂਦੀ ਹੈ। ਹੁਣ ਅਨਾਸਤਾਸੀਆ ਕਾਨੇਜੇਵਾ ਰੂਸ ਦੇ ਵੱਡੇ ਬਰੈਂਡ ਚੋਬੀ ਕਿੱਡਸ ਦਾ ਵੀ ਚਿਹਰਾ ਬਣ ਚੁੱਕੀ ਹੈ। ਅਨਾਸਤਾਸੀਆ ਹਾਲ ਹੀ ਵਿਚ ਲੋਰੀਅਲ ਪੈਰਿਸ ਦੀ ਬ੍ਰਾਂਡ ਅੰਬੇਸਡਰ ਵੀ ਬਣ ਚੁੱਕੀ ਹੈ ਅਤੇ ਨਿਊਯਾਰਕ ਫੈਸ਼ਨ ਵੀਕ ਵਿਚ ਉਹ ਮਾਈਕਲ ਕੋਰਸ ਦੇ ਸ਼ੋਅ ਵਿਚ ਵੀ ਰੈਂਪ ਵਾਕ ਕਰ ਚੁੱਕੀ ਹੈ।


Related News