ਇਸ ਡ੍ਰਾਈਵਰ ਨੇ ਕੀਤਾ ਅਜਿਹਾ ਕੰਮ, ਕਰ ਦਿੱਤਾ ਗਿਆ ਲਾਈਸੈਂਸ ਰੱਦ (ਵੀਡੀਓ)

07/19/2017 11:05:16 AM

ਬੀਜਿੰਗ— ਇਸ ਗੱਲ ਦੀ ਕਲਪਨਾ ਕਰੋ ਕਿ ਉਸ ਸਮੇਂ ਯਾਤਰੀਆਂ ਦੀ ਸੁਰੱਖਿਆ ਦਾ ਕੀ ਹੋਵੇਗਾ ਜੇ ਡ੍ਰਾਈਵਰ ਗੱਡੀ ਚਲਾਉਂਦੇ ਹੋਏ ਖਾਣਾ ਖਾਣ ਲੱਗ ਪਏ। ਇਸ ਦੇ ਨਾਲ ਹੀ ਜੇ ਉਹ ਡ੍ਰਾਈਵਰ ਚੱਲਦੀ ਗੱਡੀ ਦਾ ਸਟੀਅਰਿੰਗ ਛੱਡ ਕੇ ਸੇਬ ਕੱਟਦਾ ਨਜ਼ਰ ਆਏ। ਅਜਿਹੇ ਨਜ਼ਾਰੇ ਦੀ ਕਲਪਨਾ ਨਾਲ ਹੀ ਤੁਹਾਡੇ ਹੋਸ਼ ਉੱਡ ਜਾਣਗੇ।
ਚੀਨ ਵਿਚ ਅਜਿਹਾ ਹੀ ਇਕ ਹੈਰਾਨ ਕਰ ਦੇਣ ਵਾਲਾ ਨਜ਼ਾਰਾ ਦੇਖਣ ਨੂੰ ਮਿਲਿਆ। ਇਕ ਬੱਸ ਡ੍ਰਾਈਵਰ ਗੱਡੀ ਚਲਾਉਣ ਦੌਰਾਨ ਸੇਬ ਛਿੱਲ ਕੇ ਖਾਂਦਾ ਹੋਇਆ ਦੇਖਿਆ ਗਿਆ। ਵੀਡੀਓ ਵਿਚ ਤੁਸੀਂ ਡ੍ਰਾਈਵਰ ਨੂੰ ਸਟੀਅਰਿੰਗ ਛੱਡ ਕੇ ਸੇਬ ਨੂੰ ਛਿੱਲਦੇ ਹੋਏ ਅਤੇ ਖਾਂਦੇ ਹੋਏ ਦੇਖ ਸਕਦੇ ਹੋ। 

ਮੰਨਿਆ ਜਾ ਰਿਹਾ ਹੈ ਕਿ ਇਸ ਡ੍ਰਾਈਵਰ ਦਾ ਡ੍ਰਾਈਵਿੰਗ ਲਾਈਸੈਂਸ ਰੱਦ ਕਰ ਦਿੱਤਾ ਗਿਆ ਹੈ ਅਤੇ ਉਸ ਦੁਆਰਾ ਗੱਡੀ ਚਲਾਉਣ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ।


Related News