ਹੀਰੋ ਬਣਿਆ ਪਾਕਿਸਤਾਨੀ ਮੂਲ ਦਾ ਇਹ ਡਾਕਟਰ, ਚੀਨ ਦੀ ਸਰਕਾਰ ਨੇ ਕੀਤੀ ਤਰੀਫ

02/04/2020 1:15:29 AM

ਇਸਲਾਮਾਬਾਦ - ਇਕ ਪਾਸੇ ਪਾਕਿਸਤਾਨੀ ਸਰਕਾਰ ਨੂੰ ਕੋਰੋਨਾਵਾਇਰਸ ਦੀ ਲਪੇਟ ਵਿਚ ਆਏ ਚੀਨ ਤੋਂ ਆਪਣੇ ਨਾਗਰਿਕਾਂ ਨੂੰ ਬਾਹਰ ਕੱਢਣ ਦੀ ਅਸਮਰਥਾ ਜਤਾਉਣ ਤੋਂ ਬਾਅਦ ਕਿਰਕਿਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਥੇ ਦੂਜੇ ਪਾਸੇ ਇਕ ਪਾਕਿਸਤਾਨੀ ਡਾਕਟਰ ਨੇ ਚੀਨ ਦੀ ਸਰਕਾਰ ਦਾ ਦਿਲ ਜਿੱਤ ਲਿਆ ਹੈ। ਪਾਕਿਸਤਾਨ ਦੇ ਡਾਕਟਰ ਮੁਹੰਮਦ ਓਸਮਾਨ ਜੰਜੁਆ ਜਾਨਲੇਵਾ ਕੋਰੋਨਾਵਾਇਰਸ ਖਿਲਾਫ ਲਡ਼ਾਈ ਵਿਚ ਬਤੌਰ ਵਲੰਟੀਅਰ ਕੰਮ ਕਰ ਰਹੇ ਹਨ। ਇਸ ਵਾਇਰਸ ਦੇ ਨਾਲ ਹੁਣ ਤੱਕ ਕਰੀਬ 361 ਲੋਕ ਆਪਣੀ ਜਾਨ ਗੁਆ ਚੁੱਕੇ ਹਨ ਅਤੇ ਕਰੀਬ 17 ਹਜ਼ਾਕ ਲੋਕ ਇਸ ਵਾਇਰਸ ਤੋਂ ਪ੍ਰਭਾਵਿਤ ਹਨ।

ਅਜਿਹੇ ਵਿਚ ਡਾ. ਓਸਮਾਨ ਦੇ ਕੰਮ ਦੀ ਤਰੀਫ ਕਰਦੇ ਹੋਏ ਇਸਲਾਮਾਬਾਦ ਸਥਿਤ ਚੀਨੀ ਦੂਤਘਰ ਨੇ ਟਵੀਟ ਕਰ ਆਖਿਆ ਕਿ ਅਸੀਂ ਕੋਰੋਨਾਵਾਇਰਸ ਖਿਲਾਫ ਜੰਗ ਵਿਚ ਵਲੰਟੀਅਰ ਦੇ ਰੂਪ ਵਿਚ ਕੰਮ ਕਰ ਰਹੇ ਡਾ. ਮੁਹੰਮਦ ਓਸਮਾਨ ਜੰਜੁਆ ਦੀ ਤਰੀਫ ਕਰਦੇ ਹਾਂ। ਚੀਨੀ ਦੂਤਘਰ ਨੇ ਇਹ ਵੀ ਦੱਸਿਆ ਕਿ ਡਾ. ਜੰਜੁਆ ਪਾਕਿਸਤਾਨ ਦੇ ਝੇਲਮ ਖੇਤਰ ਦੇ ਡੀਨਾ ਵਿਚ ਰਹਿਣ ਵਾਲੇ ਹਨ ਅਤੇ ਹੁਨਾਨ ਸੂਬੇ ਵਿਚ ਸਥਿਤ ਚਾਂਗਸ਼ਾ ਮੈਡੀਕਲ ਯੂਨੀਵਰਸਿਟੀ ਵਿਚ ਬਤੌਰ ਅਧਿਆਪਕ ਹਨ।

 

ਜੰਜੁਆ ਨੇ ਇਕ ਇੰਟਰਵਿਊ ਵਿਚ ਆਪਣੇ ਫੈਸਲੇ ਦੇ ਬਾਰੇ ਵਿਚ ਗੱਲ ਕਰਦੇ ਹੋਏ ਆਖਿਆ ਕਿ ਮੇਰਾ ਦਿਲ ਚੀਨੀ ਭਰਾਵਾਂ ਲਈ ਧਡ਼ਕਦਾ ਹੈ ਜੇਕਰ ਮੈਂ ਇਸ ਮੁਸ਼ਕਿਲ ਘਡ਼ੀ ਵਿਚ ਉਨ੍ਹਾਂ ਦੀ ਸੇਵਾ ਕਰ ਸਕਾ ਤਾਂ ਇਹ ਮੇਰੇ ਲਈ ਅਤੇ ਮੇਰੇ ਦੇਸ਼ ਪਾਕਿਸਤਾਨ ਲਈ ਮਾਣ ਦਾ ਵਿਸ਼ਾ ਹੋਵੇਗਾ। ਉਨ੍ਹਾਂ ਨੇ ਚੀਨੀ ਮੀਡੀਆ ਦਾ ਚੀਨ ਦੇ ਲੋਕਾਂ ਸਾਹਮਣੇ ਬਤੌਰ ਹੀਰੋ ਦੱਸਣ ਲਈ ਧੰਨਵਾਦ ਵੀ ਕੀਤਾ। ਡਾ. ਜੰਜੁਆ ਨੂੰ ਲੱਗਦਾ ਹੈ ਕਿ ਚੀਨ ਦੀ ਸਰਕਾਰ ਨੇ ਇਸ ਆਪਦਾ ਨਾਲ ਲੱਡ਼ਣ ਲਈ ਲੋਡ਼ੀਂਦਾ ਅਤੇ ਸ਼ਕਤੀਸ਼ਾਲੀ ਕਦਮ ਚੁੱਕਿਆ ਹੈ। ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਚੀਨ ਜਲਦ ਹੀ ਇਸ ਵਾਇਰਸ ਨੂੰ ਮਾਤ ਪਾਉਣ ਵਿਚ ਸਫਲ ਹੋ ਜਾਵੇਗਾ। ਇਸ ਦੇ ਨਾਲ ਹੀ ਪਾਕਿਸਤਾਨ ਸਮੇਤ ਦੁਨੀਆ ਭਰ ਦੇ ਲੋਕ ਚੀਨ ਵਿਚ ਖੁਦ ਨੂੰ ਸੁਰੱਖਿਅਤ ਮਹਿਸੂਸ ਕਰ ਸਕਣਗੇ।
 


Khushdeep Jassi

Content Editor

Related News