ਐਪਲ' ਸਾਉਦੀ ਅਰਬ ਦੀ ਇਸ ਕੰਪਨੀ ਨੂੰ ਪਛਾੜਦਿਆਂ ਬਣੀ ਵਿਸ਼ਵ ਦੀ ਸਭ ਤੋਂ ਮਹਿੰਗੀ ਕੰਪਨੀ
Saturday, Aug 01, 2020 - 04:07 PM (IST)
ਸੇਨ ਫ੍ਰਾਂਸਿਸਕੋ — ਦੁਨੀਆ ਭਰ 'ਚ ਫੈਲੇ ਕੋਰੋਨਾ ਲਾਗ ਦੇ ਬਾਵਜੂਦ ਜਿਥੇ ਦੁਨੀਆ ਭਰ ਦੀ ਅਰਥਵਿਵਸਥਾ ਡਾਵਾਂਡੋਲ ਹੋ ਰਹੀ ਹੈ। ਉਥੇ ਇਸ ਸਾਲ ਦੀ ਸ਼ੁਰੂਆਤ ਵਿਚ ਵਧੀਆ ਨਤੀਜਿਆਂ ਨਾਲ ਐਪਲ ਹੁਣ ਦੁਨੀਆ ਦੀ ਸਭ ਤੋਂ ਕੀਮਤੀ ਕੰਪਨੀ ਬਣ ਗਈ ਹੈ। ਇਸਦੀ ਬਾਜ਼ਾਰ ਪੂੰਜੀ 1,84,000 ਕਰੋੜ ਡਾਲਰ(1.84 ਟ੍ਰਿਲੀਅਨ ਡਾਲਰ) ਹੈ। ਐਪਲ ਨੇ ਸਾਊਦੀ ਅਰਬ ਦੀ ਤੇਲ ਕੰਪਨੀ ਸਾਊਦੀ ਅਰਾਮਕੋ ਨੂੰ ਪਛਾੜ ਕੇ ਦੁਨੀਆ ਦੀ ਸਭ ਤੋਂ ਮਹਿੰਗੀ ਕੰਪਨੀ ਦੀ ਸੂਚੀ ਵਿਚ ਪਹਿਲੇ ਸਥਾਨ 'ਤੇ ਆਪਣੀ ਥਾਂ ਬਣਾਈ ਹੈ।
ਇਹ ਵੀ ਦੇਖੋ : ਅਗਸਤ ਮਹੀਨੇ ਲਈ LPG ਸਿਲੰਡਰ ਦੀ ਨਵੀਂ ਕੀਮਤ ਜਾਰੀ, ਦੇਖੋ ਭਾਅ
ਸਾਊਦੀ ਅਰਾਮਕੋ ਦੀ ਮਾਰਕੀਟ ਕੈਪ
ਬਿਹਤਰ ਕਾਰੋਬਾਰ ਨਾਲ ਸ਼ੁੱਕਰਵਾਰ ਤੱਕ ਐਪਲ ਦੇ ਸ਼ੇਅਰ 10.47 ਪ੍ਰਤੀਸ਼ਤ ਵੱਧ ਗਏ। ਜਿਸ ਦੇ ਨਤੀਜੇ ਵਜੋਂ ਵਿਸ਼ਵ ਦੀ ਸਭ ਤੋਂ ਵੱਡੀ ਤੇਲ ਕੰਪਨੀ ਨੂੰ ਪਛਾੜ ਕੇ ਐਪਲ ਦੁਨੀਆ ਦੀ ਸਭ ਤੋਂ ਕੀਮਤੀ ਜਨਤਕ ਕਾਰੋਬਾਰ ਵਾਲੀ ਕੰਪਨੀ ਬਣ ਗਈ ਹੈ। ਸਾਊਦੀ ਅਰਾਮਕੋ ਕੋਲ ਇਸ ਸਮੇਂ 176,000 ਕਰੋੜ ਡਾਲਰ (1.76 ਟ੍ਰਿਲੀਅਨ ਡਾਲਰ) ਦੀ ਮਾਰਕੀਟ ਕੈਪ ਹੈ।
ਇਹ ਵੀ ਦੇਖੋ : ਕੇਨਰਾ ਬੈਂਕ ਨੇ ਲਾਂਚ ਕੀਤੀ 'ਕੋਰੋਨਾ ਕਵਚ' ਬੀਮਾ ਪਾਲਸੀ', ਤਿੰਨ ਕੰਪਨੀਆਂ ਨਾਲ ਕੀਤਾ ਸਮਝੌਤਾ
ਇਸ ਸਾਲ ਐਪਲ ਦੇ ਸ਼ੇਅਰਾਂ ਵਿਚ 44 ਪ੍ਰਤੀਸ਼ਤ ਦਾ ਵਾਧਾ
ਐਪਲ ਦੀ ਸਪਲਾਈ ਚੇਨ ਕੋਰੋਨਾ ਲਾਗ ਕਾਰਨ ਪ੍ਰਭਾਵਤ ਹੋਈ ਸੀ ਅਤੇ ਇਸ ਕਾਰਨ ਆਈਫੋਨ ਨਿਰਮਾਣ ਕੰਪਨੀ 'ਐਪਲ' ਨੂੰ ਦੁਨੀਆ ਭਰ ਵਿਚ ਆਪਣੇ ਸਾਰੇ ਪ੍ਰਚੂਨ ਸਟੋਰ ਬੰਦ ਕਰਨੇ ਪਏ ਸਨ, ਪਰ ਇਸ ਸਭ ਦੇ ਬਾਵਜੂਦ ਇਸ ਸਾਲ ਕੰਪਨੀ ਦੇ ਸ਼ੇਅਰਾਂ ਵਿਚ 44 ਫ਼ੀਸਦੀ ਦਾ ਵਾਧਾ ਹੋਇਆ ਹੈ। ਐਪਲ ਨੇ ਆਪਣੇ ਵਿੱਤੀ ਸਾਲ 2020 ਦੀ ਤੀਜੀ ਤਿਮਾਹੀ ਵਿਚ 59.70 ਅਰਬ ਡਾਲਰ ਦਾ ਕਾਰੋਬਾਰ ਕੀਤਾ ਹੈ, ਜੋ ਪਿਛਲੇ ਸਾਲ ਦੀ ਤਿਮਾਹੀ ਤੋਂ 11 ਪ੍ਰਤੀਸ਼ਤ ਜ਼ਿਆਦਾ ਹੈ।
ਇਹ ਵੀ ਦੇਖੋ : ਰੱਖੜੀ 'ਤੇ ਖਰੀਦੋ ਸਸਤਾ ਸੋਨਾ, ਸਰਕਾਰ ਦੇ ਰਹੀ ਹੈ ਮੌਕਾ