ਇਮਰਾਨ ਨੂੰ ਵਿਰੋਧੀ ਪਾਰਟੀ ਨੇ ਦਿੱਤੀ ਇਹ ਚੁਣੌਤੀ

Sunday, Mar 07, 2021 - 10:46 PM (IST)

ਇਮਰਾਨ ਨੂੰ ਵਿਰੋਧੀ ਪਾਰਟੀ ਨੇ ਦਿੱਤੀ ਇਹ ਚੁਣੌਤੀ

ਇਸਲਾਮਾਬਾਦ-ਪਾਕਿਸਤਾਨ ਨੈਸ਼ਨਲ ਅਸੈਂਬਲੀ (ਸੰਸਦ) 'ਚ ਭਰੋਸੇ ਦੀ ਵੋਟ ਜਿੱਤਣ ਦੇ ਬਾਵਜੂਦ ਪ੍ਰਧਾਨ ਮੰਤਰੀ ਇਮਰਾਨ ਖਾਨ ਵਿਰੋਧੀ ਧਿਰ ਦੇ ਨਿਸ਼ਾਨੇ 'ਤੇ ਹਨ। ਸ਼ਨੀਵਾਰ ਨੂੰ ਵਿਰੋਧੀ ਪਾਰਟੀ ਦੇ ਬਾਈਕਾਟ ਦੌਰਾਨ ਇਮਰਾਨ ਦੀ ਭਰੋਸੇ ਦੀ ਵੋਟ ਜਿੱਤਦੇ ਹੀ ਦੇਸ਼ 'ਚ ਰਾਜਨੀਤਿਕ ਅਸਥਿਰਤਾ ਖਤਮ ਹੋ ਗਈ। ਹਾਲ ਦੇ ਕਰੀਬੀ ਮੁਕਾਬਲੇ ਵਾਲੀਆਂ ਸੈਨੇਟ ਚੋਣਾਂ 'ਚ ਵਿੱਤ ਮੰਤਰੀ ਅਬਦੁੱਲ ਹਾਫਿਜ਼ ਸ਼ੇਖ ਦੀ ਹਾਰ ਤੋਂ ਬਾਅਦ ਉਨ੍ਹਾਂ ਦੀ ਸਰਕਾਰ 'ਤੇ ਸੰਕਟ ਆ ਗਿਆ ਸੀ।

ਇਹ ਵੀ ਪੜ੍ਹੋ -ਪਾਕਿ 'ਚ ਸੜਕ ਕੰਢੇ ਹੋਇਆ ਬੰਬ ਧਮਾਕਾ, 5 ਦੀ ਮੌਤ

ਪ੍ਰਧਾਨ ਮੰਤਰੀ ਖਾਨ ਨੂੰ ਸੰਸਦ ਦੇ 342 ਮੈਂਬਰੀ ਹੇਠਲੀ ਸਦਨ 'ਚ 178 ਵੋਟਾਂ ਮਿਲੀਆਂ ਅਤੇ ਸਧਾਰਨ ਬਹੁਮਤ ਲਈ 172 ਵੋਟਾਂ ਦੀ ਲੋੜ ਸੀ।ਇਸ ਦਰਮਿਆਨ ਪਾਕਿਸਤਾਨ ਦੇ ਪ੍ਰਮੁੱਖ ਵਿਰੋਧੀ ਪਾਰਟੀ ਦੇ ਨੇਤਾਵਾਂ ਨੇ ਪ੍ਰਧਾਨ ਮੰਤਰੀ ਖਾਨ ਤੋਂ ਅਸਤੀਫਾ ਦੇਣ ਅਤੇ ਨਵੇਂ ਸਿਰੇ ਤੋਂ ਚੋਣ ਕਰਵਾਉਣ ਦੀ ਮੰਗ ਕੀਤੀ ਹੈ ਅਤੇ ਨਾਲ ਹੀ ਚੁਣੌਤੀ ਦਿੰਦੇ ਹੋਏ ਕਿਹਾ ਕਿ ਜੇਕਰ ਹਿੰਮਤ ਹੈ ਤਾਂ ਨਵੀਆਂ ਚੋਣਾਂ 'ਚ ਜਨਤਾ ਦੀਆਂ ਵੋਟਾਂ ਹਾਸਲ ਕਰ ਕੇ ਦਿਖਾਓ।

ਇਹ ਵੀ ਪੜ੍ਹੋ -ਅਮਰੀਕਾ ਨੇ ਹਾਂਗਕਾਂਗ ਚੋਣਾਂ ਅਤੇ ਰਾਜਨੀਤੀ 'ਚ ਚੀਨ ਦੇ ਦਖਲ ਦਾ ਕੀਤਾ ਵਿਰੋਧ

ਨੈਸ਼ਨਲ ਅਸੈਂਬਲੀ 'ਚ ਖਾਨ ਦੀ ਭਰੋਸੇ ਦੀ ਵੋਟ ਹਾਸਲ ਕਰਨ ਦੇ ਠੀਕ ਬਾਅਦ ਵਿਰੋਧੀ ਧਿਰ ਦੇ ਨੇਤਾ ਅਤੇ ਪੀ.ਡੀ.ਐੱਮ. ਦੇ ਮੁਖੀ ਮੌਲਾਨਾ ਫਜ਼ਲੁਰ ਰਹਿਮਾਨ ਨੇ ਸਭ ਤੋਂ ਪਹਿਲਾਂ ਪ੍ਰਤੀਕਿਰਿਆ ਦਿੱਤੀ ਅਤੇ ਸਿੰਧ ਸੂਬੇ ਦੇ ਸੁਕੂੱਰ 'ਚ ਕਿਹਾ ਕਿ ਇਸ ਭਰੋਸੇ ਦੀ ਵੋਟ ਦਾ ਕੋਈ ਮਤਲਬ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ''ਇਹ ਭਰੋਸੇ ਦੀ ਵੋਟ ਨਹੀਂ ਸੀ। ਅਸੀਂ ਜਾਣਦੇ ਹਾਂ ਕਿ ਕਿਹੜੀਆਂ ਏਜੰਸੀਆਂ ਵੱਲੋਂ ਰਾਤ ਭਰ ਮੈਂਬਰਾਂ ਦੇ ਘਰਾਂ 'ਚ ਨਜ਼ਰ ਰੱਖੀ ਜਾ ਰਹੀ ਸੀ। 

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News