ਗਿਨਜ਼ੀ ਬੁਕ ''ਚ ਸ਼ਾਮਲ ਹੋਈ ਇਸ ਕਿਤਾਬ ਕਾਰਨ ਸਟੀਫਨ ਹੋਏ ਸਨ ਮਸ਼ਹੂਰ

03/15/2018 2:40:07 AM

ਲੰਡਨ — ਬ੍ਰਹਿਮੰਡ ਦੀਆਂ ਮੁਸ਼ਕਿਲ ਗੁੱਥੀਆਂ ਨੂੰ ਹੱਲ, ਬਲੈਕ ਹੋਲ, ਸਿੰਗਲੈਰੀਟੀ ਅਤੇ ਰੀਲੇਟੀਵਿਟੀ ਦੇ ਸਿਧਾਂਤ ਦੇ ਖੇਤਰ 'ਚ ਆਪਣੀ ਖੋਜ ਨਾਲ ਮਹਾਨ ਯੋਗਦਾਨ ਦੇਣ ਵਾਲੇ ਵਿਗਿਆਨਕ ਸਟੀਫਨ ਹਾਕਿੰਗ ਦਾ ਬੁੱਧਵਾਰ ਨੂੰ ਕ੍ਰੈਬਿਜ਼ ਸਥਿਤ ਉਨ੍ਹਾਂ ਦੇ ਆਵਾਸ 'ਤੇ ਦਿਹਾਂਤ ਹੋ ਗਿਆ। ਹਾਕਿੰਗ ਨੂੰ ਅਸਲੀ ਪ੍ਰਸਿੱਧੀ ਉਨ੍ਹਾਂ ਦੀ ਕਿਤਾਬ, 'ਏ ਬ੍ਰੀਫ ਹਿਸਟਰੀ ਆਫ ਟਾਈਮ' ਤੋਂ ਮਿਲੀ। ਕਿਤਾਬ ਦਾ ਪਹਿਲਾ ਐਡੀਸ਼ਨ 1988 'ਚ ਪ੍ਰਕਾਸ਼ਿਤ ਹੋਇਆ ਅਤੇ ਲਗਾਤਾਰ 237 ਹਫਤੇ ਤੱਕ ਸੰਡੇ ਟਾਈਮ ਦਾ ਬੈਸਟ ਸੈਲਰ ਰਹਿਣ ਦੇ ਕਾਰਨ ਇਸ ਨੂੰ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡਜ਼ 'ਚ ਸ਼ਾਮਲ ਕੀਤਾ ਗਿਆ। 1 ਕਰੋੜ ਤੋਂ ਜ਼ਿਆਦਾ ਇਸ ਕਿਤਾਬ ਦੀਆਂ ਕਾਪੀਆਂ ਵਿੱਕੀਆਂ ਅਤੇ 40 ਅਲਗ-ਅਲਗ ਭਾਸ਼ਾਵਾਂ 'ਚ ਇਸ ਦਾ ਅਨੁਵਾਦ ਹੋਇਆ।
ਹਾਕਿੰਗ ਦਾ ਜਨਮ ਇੰਗਲੈਂਡ ਦੇ ਆਕਸਫੋਰਡ 'ਚ 8 ਜਨਵਰੀ, 1942 ਨੂੰ ਹੋਇਆ। ਹਾਕਿੰਗ ਨੂੰ ਸਨਾਯੂ ਸਬੰਧੀ ਬੀਮਾਰੀ (ਐਮਯੋਟ੍ਰਾਪਿਕ ਲੇਟਰਲ ਸਲੇਰੋਸਿਸ) ਸੀ, ਜਿਸ ਨਾਲ ਵਿਅਕਤੀ ਕੁਝ ਹੀ ਸਾਲ ਜਿਊਂਦਾ ਰਹਿ ਪਾਉਂਦਾ ਹੈ। ਉਨ੍ਹਾਂ ਨੂੰ ਇਹ ਬੀਮਾਰੀ 21 ਸਾਲ ਦੀ ਉਮਰ 'ਚ 1963 'ਚ ਹੋਈ ਅਤੇ ਸ਼ੁਰੂਆਤ 'ਚ ਡਾਕਟਰਾਂ ਨੇ ਕਿਹਾ ਕਿ ਉਹ ਕੁਝ ਹੀ ਸਾਲ ਜਿਊਂਦੇ ਰਹਿ ਸਕਣਗੇ। ਇਹ ਮਹਾਨ ਵਿਗਿਆਨਕ ਆਪਣੀ ਬੀਮਾਰੀ ਕਾਰਨ ਇਕ ਹੱਥ ਦੀਆਂ ਕੁਝ ਉਂਗਲੀਆਂ ਹੀ ਹਿਲਾ ਸਕਦਾ ਸੀ ਜਦਕਿ ਬਾਕੀ ਦਾ ਪੂਰਾ ਸਰੀਰ ਹਿਲ ਨਹੀਂ ਪਾਉਂਦਾ ਸੀ। ਉਹ ਆਪਣੀ ਰੋਜ਼ਾਨਾ ਦੇ ਕੰਮ ਨਹਾਉਣ, ਖਾਣ-ਪੀਣ, ਕੱਪੜੇ ਪਾਉਣ ਅਤੇ ਇਥੋਂ ਤੱਕ ਬੋਲਣ ਲਈ ਵੀ ਲੋਕਾਂ ਅਤੇ ਤਕਨੀਕ 'ਤੇ ਨਿਰਭਰ ਸਨ।
ਹਾਕਿੰਗ ਨੇ 1970 'ਚ ਰਾਜ਼ਰ ਪੇਨਰੋਜ਼ ਦੇ ਨਾਲ ਮਿਲ ਕੇ ਪੂਰੇ ਬ੍ਰਹਿਮੰਡ 'ਤੇ ਬਲੈਕ ਹੋਲ ਦੇ ਗਣਿਤ ਨੂੰ ਲਾਗੂ ਕੀਤਾ ਅਤੇ ਦਿਖਾਇਆ ਕਿ ਕਿਵੇਂ ਸਾਡੇ ਨੇੜੇ ਅਤੀਤ 'ਚ ਇਕ ਸਿੰਗੁਲੈਰਿਟੀ ਮੌਜੂਦ ਸੀ। ਬ੍ਰਹਿਮੰਡ ਦੇ ਨਿਰਮਾਣ ਦਾ ਬਿਗ-ਬੈਂਗ ਸਿਧਾਂਤ ਇਹੀਂ ਹੈ। ਹਾਕਿੰਗ ਨੇ ਇਕ ਵਾਰ ਕਿਹਾ ਸੀ, 'ਦੁਨੀਆ ਨੂੰ ਦਿਖਾਉਣਾ ਚਾਹੁੰਦਾ ਹਾਂ ਕਿ ਸਰੀਰਕ ਅਪਾਹਜਤਾ ਲੋਕਾਂ ਨੂੰ ਉਦੋਂ ਤੱਕ ਅਸਮਰਥ ਨਹੀਂ ਬਣਾ ਸਕਦੀ ਜਦੋਂ ਤੱਕ ਉਹ ਖੁਦ ਨੂੰ ਅਜਿਹਾ ਨਾ ਮੰਨ ਲੈਣ।


Related News