ਇਸ ਹਵਾਈ ਅੱਡੇ ਨੇ ਫਿਰ ਜਿੱਤਿਆ ਦੁਨੀਆ ਦੇ ਬੈਸਟ ਏਅਰਪੋਰਟ ਦਾ ਖਿਤਾਬ, ਦੇਖੋ ਟਾਪ 10 ਦੀ ਸੂਚੀ
Thursday, Mar 16, 2023 - 11:59 PM (IST)
ਇੰਟਰਨੈਸ਼ਨਲ ਡੈਸਕ : ਸਿੰਗਾਪੁਰ ਦੇ ਚਾਂਗੀ ਹਵਾਈ ਅੱਡੇ ਨੇ ਸਕਾਈਟ੍ਰੈਕਸ ਵਰਲਡ ਏਅਰਪੋਰਟ ਐਵਾਰਡਜ਼ 'ਚ ਲਗਾਤਾਰ 8ਵੀਂ ਵਾਰ ਵਿਸ਼ਵ ਦੇ ਸਰਵੋਤਮ ਹਵਾਈ ਅੱਡੇ ਦਾ ਪੁਰਸਕਾਰ ਜਿੱਤਿਆ ਹੈ, ਜਿਸ ਨੂੰ ਕਤਰ ਨੇ ਉਸ ਤੋਂ 2 ਸਾਲਾਂ ਲਈ ਖੋਹ ਲਿਆ ਸੀ, ਜਦੋਂ ਕੋਰੋਨਾ ਦੌਰਾਨ ਯਾਤਰਾ ਪਾਬੰਦੀਆਂ ਲਗਾਈਆਂ ਗਈਆਂ ਸਨ। ਆਓ ਜਾਣਦੇ ਹਾਂ 8 ਸਾਲਾਂ ਤੋਂ ਨੰਬਰ ਵਨ ਬਣੇ ਇਸ ਏਅਰਪੋਰਟ 'ਚ ਅਜਿਹਾ ਕੀ ਹੈ, ਜਿਸ ਕਾਰਨ ਇਹ ਨੰਬਰ ਵਨ ਹੈ।
ਇਹ ਵੀ ਪੜ੍ਹੋ : ਬ੍ਰਿਟੇਨ ਨੇ ਵੀ ਲਗਾਈ Tiktok 'ਤੇ ਪਾਬੰਦੀ, ਐਪਸ ਰਾਹੀਂ ਚੀਨ 'ਤੇ ਜਾਸੂਸੀ ਦੇ ਲੱਗੇ ਦੋਸ਼
ਵਰਲਡ ਏਅਰਪੋਰਟ ਐਵਾਰਡਜ਼ 2020 'ਚ ਇਨ੍ਹਾਂ ਹਵਾਈ ਅੱਡਿਆਂ ਨੇ ਹਾਸਲ ਕੀਤਾ ਸਥਾਨ
ਵਰਲਡ ਏਅਰਪੋਰਟ ਐਵਾਰਡਜ਼ 2020 ਦਾ ਐਲਾਨ ਸੋਮਵਾਰ ਨੂੰ ਕੀਤਾ ਗਿਆ ਅਤੇ ਚਾਂਗੀ ਹਵਾਈ ਅੱਡੇ ਨੇ ਸੂਚੀ ਵਿੱਚ ਪਹਿਲੇ ਸਥਾਨ 'ਤੇ ਕਬਜ਼ਾ ਕੀਤਾ, ਜਦੋਂ ਕਿ ਟੋਕੀਓ ਹਨੇਦਾ ਹਵਾਈ ਅੱਡਾ ਦੂਜੇ ਸਥਾਨ 'ਤੇ ਰਿਹਾ। ਦੋਹਾ ਦਾ ਹਮਦ ਅੰਤਰਰਾਸ਼ਟਰੀ ਹਵਾਈ ਅੱਡਾ ਸੂਚੀ 'ਚ ਤੀਜੇ ਨੰਬਰ 'ਤੇ ਹੈ। ਦੱਖਣੀ ਕੋਰੀਆ ਦੇ ਇੰਚੀਓਨ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਜਰਮਨੀ ਦੇ ਮਿਊਨਿਖ ਹਵਾਈ ਅੱਡੇ ਨੇ ਕ੍ਰਮਵਾਰ ਚੌਥੇ ਅਤੇ 5ਵੇਂ ਸਥਾਨ 'ਤੇ ਕਬਜ਼ਾ ਕੀਤਾ। ਜ਼ਿਕਰਯੋਗ ਹੈ ਕਿ ਅਮਰੀਕਾ ਦਾ ਕੋਈ ਵੀ ਹਵਾਈ ਅੱਡਾ ਟਾਪ 10 ਵਿੱਚ ਥਾਂ ਨਹੀਂ ਬਣਾ ਸਕਿਆ।
ਇਹ ਵੀ ਪੜ੍ਹੋ : ਰੂਸੀ ਫਾਈਟਰ ਜੈੱਟ ਤੇ ਅਮਰੀਕੀ ਡਰੋਨ ਟਕਰਾਉਣ ਦਾ ਮਾਮਲਾ, ਅਮਰੀਕੀ ਫੌਜ ਨੇ ਜਾਰੀ ਕੀਤਾ ਵੀਡੀਓ
ਚਾਂਗੀ ਹਵਾਈ ਅੱਡੇ ਦੀਆਂ ਵਿਸ਼ੇਸ਼ਤਾਵਾਂ
ਚਾਂਗੀ ਹਵਾਈ ਅੱਡਾ ਪੂਰੀ ਦੁਨੀਆ ਦੇ ਲੋਕਾਂ ਦਾ ਖਾਸ ਪਸੰਦੀਦਾ ਹੈ ਕਿਉਂਕਿ ਇੱਥੇ ਛੱਤ ਵਾਲੇ ਸਵਿਮਿੰਗ ਪੂਲ ਤੋਂ ਲੈ ਕੇ ਮੂਵੀ ਥਿਏਟਰ ਅਤੇ ਸ਼ਾਪਿੰਗ ਮਾਲ ਤੱਕ ਸਭ ਕੁਝ ਹੈ। ਦੱਸਿਆ ਜਾਂਦਾ ਹੈ ਕਿ ਸਿੰਗਾਪੁਰ ਚਾਂਗੀ ਏਅਰਪੋਰਟ ਆਪਣੇ ਰੂਫਟਾਪ ਸਵਿਮਿੰਗ ਪੂਲ, 24 ਘੰਟੇ ਚੱਲਣ ਵਾਲੇ 2 ਮੂਵੀ ਥਿਏਟਰਾਂ ਅਤੇ ਸ਼ਾਪਿੰਗ ਸਪਾਟ ਲਈ ਜਾਣਿਆ ਜਾਂਦਾ ਹੈ। ਜਵੇਲ ਚਾਂਗੀ ਹਵਾਈ ਅੱਡਾ, ਜੋ ਅਪ੍ਰੈਲ 2019 ਵਿੱਚ ਖੁੱਲ੍ਹਿਆ, ਨੇ ਇਸ ਦੀ ਸਾਖ ਨੂੰ ਹੋਰ ਵਧਾਇਆ। ਸ਼ੀਸ਼ੇ ਦੇ ਇਕ ਕੰਪਲੈਕਸ ਦੇ ਨਾਲ ਜਿਸ ਵਿੱਚ ਇਕ ਜੀਵਤ ਰੇਨਫੋਰੈਸਟ ਅਤੇ ਰੇਨ ਵਾਰਟੈਕਸ ਸ਼ਾਮਲ ਹੈ, ਦੁਨੀਆ ਦਾ ਸਭ ਤੋਂ ਉੱਚਾ ਇਨਡੋਰ ਝਰਨਾ ਹੈ। ਇਹੀ ਕਾਰਨ ਹੈ ਕਿ ਇਸ ਏਅਰਪੋਰਟ 'ਤੇ ਪਹੁੰਚਣ ਦੇ ਚਾਹਵਾਨ ਇਸ ਨੂੰ ਦੇਖਦੇ ਹੀ ਰਹਿੰਦੇ ਹਨ।
ਇਹ ਵੀ ਪੜ੍ਹੋ : ਕੈਨੇਡਾ ਦੇ ਸ਼ਹਿਰ ਐਡਮਿੰਟਨ 'ਚ 2 ਪੁਲਸ ਅਫ਼ਸਰਾਂ ਦਾ ਗੋਲ਼ੀਆਂ ਮਾਰ ਕੇ ਕਤਲ
2020 ਦੇ ਵਿਸ਼ਵ ਦੇ ਟਾਪ 10 ਹਵਾਈ ਅੱਡੇ
1. ਸਿੰਗਾਪੁਰ ਚਾਂਗੀ ਹਵਾਈ ਅੱਡਾ
2. ਟੋਕੀਓ ਹਨੇਦਾ ਹਵਾਈ ਅੱਡਾ
3. ਹਮਦ ਅੰਤਰਰਾਸ਼ਟਰੀ ਹਵਾਈ ਅੱਡਾ ਦੋਹਾ
4. ਇੰਚੀਓਨ ਅੰਤਰਰਾਸ਼ਟਰੀ ਹਵਾਈ ਅੱਡਾ
5. ਮਿਊਨਿਖ ਹਵਾਈ ਅੱਡਾ
6. ਹਾਂਗਕਾਂਗ ਅੰਤਰਰਾਸ਼ਟਰੀ ਹਵਾਈ ਅੱਡਾ
7. ਨਰਿਤਾ ਅੰਤਰਰਾਸ਼ਟਰੀ ਹਵਾਈ ਅੱਡਾ
8. ਕੇਂਦਰੀ ਜਾਪਾਨ ਅੰਤਰਰਾਸ਼ਟਰੀ ਹਵਾਈ ਅੱਡਾ
9. ਐਮਸਟਰਡਮ ਸ਼ਿਫੋਲ ਹਵਾਈ ਅੱਡਾ
10. ਕੰਸਾਈ ਅੰਤਰਰਾਸ਼ਟਰੀ ਹਵਾਈ ਅੱਡਾ
ਇਹ ਵੀ ਪੜ੍ਹੋ : 19 ਮਾਰਚ ਨੂੰ ਭਾਰਤ ਆਉਣਗੇ ਜਾਪਾਨ ਦੇ PM ਫੋਮਿਓ ਕਿਸ਼ਿਦਾ, ਇਨ੍ਹਾਂ ਮੁੱਦਿਆਂ 'ਤੇ ਕਰਨਗੇ ਵਿਚਾਰ-ਵਟਾਂਦਰਾ
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।