ਇਟਲੀ ਦੇ ਮਿਊਜ਼ੀਅਮ ''ਚ ਕਰੋੜਾਂ ਦੀ ਚੋਰੀ, 4 ਬੇਸ਼ਕੀਮਤੀ ਪੇਂਟਿੰਗਾਂ ਲੈ ਉੱਡੇ ਚੋਰ

Monday, Aug 17, 2026 - 08:52 AM (IST)

ਇਟਲੀ ਦੇ ਮਿਊਜ਼ੀਅਮ ''ਚ ਕਰੋੜਾਂ ਦੀ ਚੋਰੀ, 4 ਬੇਸ਼ਕੀਮਤੀ ਪੇਂਟਿੰਗਾਂ ਲੈ ਉੱਡੇ ਚੋਰ

ਮਿਲਾਨ (ਏਜੰਸੀ) : ਇਟਲੀ ਦੇ ਸਿਸਿਲੀ ’ਚ ਮੈਸੀਨਾ ਸ਼ਹਿਰ ਦੇ ਖੇਤਰੀ ਮਿਊਜ਼ੀਅਮ ’ਚੋਂ ਚਿੱਤਰਕਾਰ ‘ਐਂਟੋਨੇਲੋ ਦਾ ਮੈਸੀਨਾ’ ਦੀਆਂ 4 ਪੇਂਟਿੰਗਾਂ ਚੋਰੀ ਹੋ ਗਈਆਂ। ਇਨ੍ਹਾਂ ਪੇਂਟਿੰਗਾਂ ਦੀ ਕੀਮਤ ਕਰੋੜਾਂ ਯੂਰੋ ਦੱਸੀ ਜਾ ਰਹੀ ਹੈ। ਸੱਭਿਆਚਾਰ ਵਿਭਾਗ ਦੇ ਅਧਿਕਾਰੀਆਂ ਅਤੇ ਇਟਲੀ ਦੀ ਮੀਡੀਆ ਨੇ ਐਤਵਾਰ ਨੂੰ ਇਹ ਖ਼ਬਰ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਚੋਰੀ ਉਦੋਂ ਹੋਈ ਜਦੋਂ ਸ਼ਹਿਰ ਵਿਚ ਰਵਾਇਤੀ ‘ਅਜ਼ੰਪਸ਼ਨ’ ਛੁੱਟੀ ਦਾ ਜਸ਼ਨ ਮਨਾਉਣ ਲਈ ਲੋਕ ਇਕੱਠੇ ਹੋਏ ਸਨ।

ਇਹ ਵੀ ਪੜ੍ਹੋ : ਆਸਟ੍ਰੇਲੀਆ 'ਚ ਭਾਰਤੀ ਮੂਲ ਦੇ ਤਿੰਨ ਕਾਰੋਬਾਰੀਆਂ ਦੀਆਂ ਦੁਕਾਨਾਂ 'ਚ ਚੋਰੀ , ਪੁਲਸ ਦੀ ਦੇਰੀ 'ਤੇ ਭੜਕਿਆ ਗੁੱਸਾ

ਸ਼ਨੀਵਾਰ ਸ਼ਾਮ ਚੋਰਾਂ ਨੇ ਮਿਊਜ਼ੀਅਮ ਦੇ ਅਲਾਰਮ ਅਤੇ ਸੁਰੱਖਿਆ ਪ੍ਰਣਾਲੀ ਨੂੰ ਸੰਨ੍ਹ ਲਾ ਕੇ 1473 ਦੇ ‘ਸੈਨ ਗ੍ਰੇਗੋਰੀਓ ਪਾਲੀਪਟਿਕ’ ਦੇ ਬਾਕੀ ਬਚੇ ਪੰਜ ਪੈਨਲਾਂ ’ਚੋਂ ਤਿੰਨ ਪੈਨਲ ਚੋਰੀ ਕਰ ਲਏ। ਨਾਲ ਹੀ, ਉਨ੍ਹਾਂ ‘ਪਿਏਟਾ’ ਵਿਚ ਵਰਜਿਨ ਮੈਰੀ ਅਤੇ ਮ੍ਰਿਤਕ ਈਸਾ ਮਸੀਹ ਨੂੰ ਦਿਖਾਉਣ ਵਾਲੇ ਦੋਪਾਸੜ ਕਲਾਕ੍ਰਿਤੀ ਵਾਲੇ ਪੈਨਲ (ਚਿੱਤਰ ਪੱਟੀ) ਨੂੰ ਵੀ ਚੋਰੀ ਕਰ ਲਿਆ, ਜਿਸ ਨੂੰ ਇਕ ਮਜ਼ਬੂਤ ਸੁਰੱਖਿਅਤ ਪ੍ਰਦਰਸ਼ਨੀ ਗੈਲਰੀ ਵਿਚ ਰੱਖਿਆ ਗਿਆ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Sandeep Kumar

Content Editor

Related News