ਜਾਪਾਨ: 70 ਜੋੜੀ ਜੁੱਤੀਆਂ ਚੋਰੀ ਕਰਨ ਵਾਲੇ ਚੋਰ ਨੇ ਕੀਤਾ ਹੈਰਾਨੀਜਨਕ ਖੁਲਾਸਾ

02/12/2019 9:52:16 AM

ਟੋਕੀਓ(ਏਜੰਸੀ)— ਜਾਪਾਨ ਦੇ ਟੋਚਿਗੀ ਸ਼ਹਿਰ 'ਚ ਜੁੱਤੀਆਂ ਚੋਰੀ ਕਰਨ ਦਾ ਇਕ ਅਜੀਬ ਮਾਮਲਾ ਦੇਖਣ ਨੂੰ ਮਿਲਿਆ ਹੈ। ਇੱਥੇ ਇਕ ਵਿਅਕਤੀ ਜੁੱਤੀਆਂ ਦੀ ਚੋਰੀ ਇਸ ਲਈ ਕਰਦਾ ਸੀ ਤਾਂ ਕਿ ਉਹ ਇਨ੍ਹਾਂ ਦੀ ਬਦਬੂ ਸੁੰਘ ਸਕੇ। ਇਹ ਮਾਮਲਾ ਸੁਣਨ 'ਚ ਅਜੀਬ ਲੱਗਦਾ ਹੈ ਪਰ ਇਹ ਸੱਚ ਹੈ। ਇਸ ਵਿਅਕਤੀ ਦਾ ਨਾਂ ਮਕੋਟੋ ਐਂਡੋ ਦੱਸਿਆ ਜਾ ਰਿਹਾ ਹੈ। ਜੁੱਤੀਆਂ ਚੋਰੀ ਕਰਨ ਦੀ ਘਟਨਾ 'ਚ ਛਾਣ-ਬੀਣ ਕਰ ਰਹੀ ਪੁਲਸ ਨੇ ਦੋਸ਼ੀ ਨੂੰ ਹਿਰਾਸਤ 'ਚ ਲੈ ਲਿਆ ਹੈ। ਜਦ ਪੁਲਸ ਨੇ ਮਕੋਟੋ ਕੋਲੋਂ ਪੁੱਛਿਆ ਕਿ ਉਹ ਅਜਿਹਾ ਕਿਉਂ ਕਰਦਾ ਸੀ ਤਾਂ ਉਸ ਨੇ ਦੱਸਿਆ ਕਿ ਉਹ ਜੁੱਤੀਆਂ ਦੀ ਬਦਬੂ ਸੁੰਘਣ ਦਾ ਸ਼ੌਕੀਨ ਹੈ ਅਤੇ ਆਪਣਾ ਸ਼ੌਂਕ ਪੂਰਾ ਕਰਨ ਲਈ ਉਸ ਨੂੰ ਇਹ ਹੀ ਰਾਹ ਲੱਭਿਆ ਸੀ।

PunjabKesari

ਪੁਲਸ ਨੇ ਦੱਸਿਆ ਕਿ ਪੁੱਛ-ਪੜਤਾਲ  ਦੌਰਾਨ ਜਦ ਉਸ ਨੇ ਦੱਸਿਆ ਕਿ ਉਸ ਨੂੰ ਬਦਬੂਦਾਰ ਜੁੱਤੀਆਂ ਸੁੰਘਣੀਆਂ ਪਸੰਦ ਹੈ ਤਾਂ ਉਹ ਸਭ ਹੈਰਾਨ ਹੋ ਗਏ। ਉਨ੍ਹਾਂ ਕਿਹਾ ਕਿ ਇਸ ਅਜੀਬ ਆਦਤ ਕਾਰਨ ਉਹ ਪਿਛਲੇ ਕਈ ਮਹੀਨਿਆਂ ਤੋਂ ਵੱਖ-ਵੱਖ ਥਾਵਾਂ ਤੋਂ ਜੁੱਤੀਆਂ ਚੋਰੀ ਕਰ ਰਿਹਾ ਹੈ। ਪੁਲਸ ਨੇ ਦੋਸ਼ੀ ਦੇ ਘਰ ਤੋਂ ਮਹਿਲਾ ਅਤੇ ਪੁਰਸ਼ਾਂ ਦੀਆਂ ਜੁੱਤੀਆਂ ਦੇ 70 ਜੋੜੇ ਬਰਾਮਦ ਕੀਤੇ ਹਨ। ਫਿਲਹਾਲ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


Related News