ਭਾਰਤ ਦੀ ਮਦਦ ਲਈ ਅੱਗੇ ਆਏ ਇਹ ਵਿਦੇਸ਼ੀ ਨੌਜਵਾਨ, ਕੀਤੇ 1 ਅਰਬ ਡਾਲਰ ਦਾਨ
Thursday, May 13, 2021 - 07:47 PM (IST)
ਨਵੀਂ ਦਿੱਲੀ - ਈਥੇਰਿਅਮ(Ethereum) ਦੇ ਕੋ-ਫਾਉਂਡਰ ਵਿਟਾਲਿਕ ਬੁਟੇਰਿਨ (Vitalik Buterin) ਨੇ ਇੰਡੀਆ ਕੋਵਿਡ ਰਿਲੀਫ ਫੰਡ ਨੂੰ 1 ਅਰਬ ਡਾਲਰ (ਲਗਭਗ 73.62 ਅਰਬ ਰੁਪਏ) ਤੋਂ ਵੱਧ ਦਾ ਦਾਨ ਕੀਤਾ ਹੈ। ਫੋਰਬਸ ਦੇ ਅਨੁਸਾਰ ਇਹ ਦਾਨ ਕ੍ਰਿਪਟੋ ਦੇ ਰੂਪ ਵਿਚ ਹੈ ਇਸ ਦੇ ਨਾਲ ਹੀ ਕੁਝ ਹੋਰ ਵੀ ਦਾਨ ਦਿੱਤਾ ਗਿਆ ਹੈ। ਬੁਟੇਰਿਨ ਕੁਝ ਦਿਨ ਪਹਿਲਾਂ ਹੀ ਦੁਨੀਆ ਦੇ ਸਭ ਤੋਂ ਘੱਟ ਉਮਰ ਦੇ ਨੌਜਵਾਨ ਕ੍ਰਿਪਟੋ ਅਰਬਪਤੀ ਬਣੇ ਹਨ। ਈਥੇਰਿਅਮ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਕ੍ਰਿਪਟੋਕੁਰੰਸੀ ਹੈ।
ਇਹ ਵੀ ਪੜ੍ਹੋ: ਲਾਕਡਾਊਨ ਕਾਰਨ ਭਾਰਤ ਦੇ ਸਮਾਰਟਫੋਨ ਬਾਜ਼ਾਰ ’ਚ ਆਵੇਗੀ 15 ਤੋਂ 20 ਫੀਸਦੀ ਦੀ ਗਿਰਾਵਟ
ਜਾਣੋ ਕਿੰਨਾ ਦਿੱਤਾ ਦਾਨ
ਬੁਟੇਰਿਨ ਨੇ ਡਾਗ ਥੀਮ ਵਾਲੇ ਮੀਮ ਟੋਕਨਾਂ ਰਾਹੀਂ ਵੱਡਾ ਦਾਨ ਦਿੱਤਾ ਹੈ। ਇਹ ਟੋਕਨ ਉਸਨੂੰ Shiba Inu coin (SHIB), Dogelon (ELON) और Akita Inu (AKITA) ਦੇ ਸਿਰਜਣਹਾਰਾਂ ਨੇ ਤੋਹਫ਼ੇ ਵਜੋਂ ਦਿੱਤੇ ਸਨ। ਇਕ ਸਿੰਗਲ ਟ੍ਰਾਂਜੈਕਸ਼ਨ ਵਿਚ ਬੁਟੇਰਿਨ ਨੇ 12 ਮਈ ਨੂੰ ਇੰਡੀਆ ਕੋਵਿਡ ਰਾਹਤ ਫੰਡ ਵਿਚ 1.2 ਅਰਬ ਡਾਲਰ ਦੇ 50 ਲੱਖ ਕਰੋੜ ਐਸ.ਆਈ.ਬੀ.ਬੀ. ਟੋਕਨ ਦਾਨ ਕੀਤੇ। ਇਹ ਫੰਡ ਇੱਕ ਭਾਰਤੀ ਤਕਨੀਕੀ ਉੱਦਮੀ ਸੰਦੀਪ ਨੇਲਵਾਲ ਦੁਆਰਾ ਬਣਾਇਆ ਗਿਆ ਹੈ। ਇਸ ਤੋਂ ਪਹਿਲਾਂ ਅਪ੍ਰੈਲ ਵਿਚ, ਬੁਟੇਰਿਨ ਨੇ ਈਥਰ ਅਤੇ ਮੇਕਰ ਟੋਕਨਜ਼ ਦੇ ਰੂਪ ਵਿਚ ਇੰਡੀਆ ਕੋਵਿਡ ਰਿਲੀਫ ਫੰਡ ਵਿਚ ਤਕਰੀਬਨ 6 ਲੱਖ ਡਾਲਰ ਦਾਨ ਕੀਤੇ ਸਨ।
ਇਹ ਵੀ ਪੜ੍ਹੋ: ਖ਼ੁਸ਼ਖ਼ਬਰੀ! ਜਲਦ ਸਸਤਾ ਹੋ ਸਕਦਾ ਹੈ ਖਾਣ ਵਾਲਾ ਤੇਲ, ਸਰਕਾਰ ਚੁੱਕੇਗੀ ਇਹ ਕਦਮ
ਅਜੇ ਵੀ ਹਨ 1 ਅਰਬ ਡਾਲਰ ਤੋਂ ਜ਼ਿਆਦਾ ਦੇ ਮਾਲਕ
ਬੂਟੇਰਿਨ ਦੁਆਰਾ ਕੀਤੇ ਗਏ ਹੋਰ ਵੱਡੇ ਚੰਦੇ ਵੀ ਲੱਖਾਂ ਡਾਲਰ ਦੇ ਹੁੰਦੇ ਹਨ ਅਤੇ ਇਹ ਵੀ ਇਥੇਰਿਅਮ ਦੇ ਰੂਪ ਵਿਚ ਕੀਤੇ ਗਏ ਹਨ। ਇਨ੍ਹਾਂ ਦਾਨ ਵਿਚ ਗੈਰ-ਲਾਭਕਾਰੀ ਚੈਰਿਟੀ ਈਵੇਲੂਏਟਰ ਗਾਵਵੈਲ ਨੂੰ ਤੋਹਫ਼ੇ, Methuselah ਫਾਉਂਡੇਸ਼ਨ ਅਤੇ ਮਸ਼ੀਨ ਇੰਟੈਲੀਜੈਂਸ ਰਿਸਰਚ ਇੰਸਟੀਚਿਊਟ ਨੂੰ ਦਿੱਤੇ ਤੋਹਫੇ ਸ਼ਾਮਲ ਹਨ। ਬੁਟੇਰਿਨ ਕੋਲ ਅਜੇ ਵੀ ਈਥਰ ਦੇ ਰੂਪ ਵਿਚ 1 ਅਰਬ ਡਾਲਰ ਤੋਂ ਵੱਧ ਹੈ।
ਇਹ ਵੀ ਪੜ੍ਹੋ: ਹੁਣ ਘਰ ਬੈਠੇ ਵੀਡੀਓ ਜ਼ਰੀਏ ਕਰਵਾ ਸਕੋਗੇ KYC, RBI ਨੇ ਅਸਾਨ ਕੀਤੇ ਨਿਯਮ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।