ਯੂਰਪ ''ਚ ਇਨ੍ਹਾਂ ਦੇਸ਼ਾਂ ਦੇ ਲੋਕਾਂ ਨੂੰ ਆਉਣ ਦੀ ਇਜਾਜ਼ਤ ਪਰ ਅਮਰੀਕੀਆਂ ਦੀ ਨੋ-ਐਂਟਰੀ

Monday, Jun 29, 2020 - 12:16 AM (IST)

ਰੋਮ/ਵਾਸ਼ਿੰਗਟਨ - ਯੂਰਪੀ ਸੰਘ ਦੇ ਕਈ ਮੈਂਬਰਾਂ ਨੇ ਦੇਸ਼ ਵਿਚ ਕੌਣ ਲੋਕ ਆ ਸਕਦੇ ਹਨ ਅਤੇ ਕੌਣ ਨਹੀਂ, ਇਸ ਨੂੰ ਲੈ ਕੇ ਸੁਰੱਖਿਅਤ ਗੈਰ-ਯੂਰਪੀ ਦੇਸ਼ਾਂ ਦੀ ਇਕ ਲਿਸਟ ਜਾਰੀ ਕੀਤੀ ਹੈ। ਇਸ ਲਿਸਟ ਵਿਚ ਸ਼ਾਮਲ ਦੇਸ਼ਾਂ ਦੇ ਲੋਕਾਂ ਇਕ ਜੁਲਾਈ ਤੋਂ ਯੂਰਪੀ ਸੰਘ ਅਤੇ ਸ਼ੈਨੇਗਨ ਇਲਾਕੇ ਵਿਚ ਆ ਸਕਣਗੇ। ਦੱਸ ਦਈਏ ਕਿ ਯੂਰਪੀ ਦੇਸ਼ਾਂ ਵੱਲੋਂ ਸਰਹੱਦਾਂ ਖੋਲਣ ਨੂੰ ਲੈ ਕੇ ਕਈ ਵਾਰ ਗੱਲਬਾਤ ਕੀਤੀ ਗਈ ਹੈ।

ਇਸ ਲਿਸਟ ਵਿਚ ਅਮਰੀਕਾ ਨੂੰ ਥਾਂ ਨਹੀਂ ਦਿੱਤੀ ਗਈ ਹੈ ਜਦਕਿ ਆਸਟ੍ਰੇਲੀਆ ਅਤੇ ਕੈਨੇਡਾ ਦੇ ਲੋਕ ਯੂਰਪ ਦੇ ਇਨ੍ਹਾਂ ਦੇਸ਼ਾਂ ਵਿਚ ਆ ਸਕਣਗੇ। ਚੀਨ ਦੇ ਲੋਕਾਂ ਨੂੰ ਉਸ ਸ਼ਰਤ ਵਿਚ ਆਉਣ ਦੀ ਇਜਾਜ਼ਤ ਦਿੱਤੀ ਜਾਵੇਗੀ ਜੇਕਰ ਉਹ ਆਪਣੇ ਲੋਕਾਂ ਨੂੰ ਯੂਰਪੀ ਸੰਘ ਵਿਚ ਆਉਣ ਦੀ ਇਜਾਜ਼ਤ ਦਿੰਦੇ ਹਨ। ਬਿ੍ਰਟੇਨ ਦੇ ਲੋਕਾਂ ਨੂੰ ਆਉਣ ਦੀ ਇਜਾਜ਼ਤ ਹੋਵੇਗੀ ਜਾਂ ਨਹੀਂ, ਇਸ ਬਾਰੇ ਵਿਚ ਯੂਰਪੀ ਸੰਘ ਅਲੱਗ ਤੋਂ ਐਲਾਨ ਕਰੇਗਾ। ਕੋਰੋਨਾਵਾਇਰਸ ਕਾਰਨ ਚੀਨ ਤੋਂ ਬਾਅਦ ਯੂਰਪ ਸਭ ਤੋਂ ਪ੍ਰਭਾਵਿਤ ਪਾਇਆ ਗਿਆ ਹੈ, ਜਿਸ ਕਾਰਨ ਪੂਰੇ ਯੂਰਪ ਵਿਚ ਕਰੀਬ 24 ਲੱਖ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚੋਂ 1.90 ਲੱਖ ਲੋਕਾਂ ਦੀ ਮੌਤ ਹੋ ਚੁੱਕੀ ਹੈ। ਯੂਰਪ ਦੇ ਸਭ ਤੋਂ ਪ੍ਰਭਾਵਿਤ ਦੇਸ਼ਾਂ ਵਿਚ ਇਟਲੀ, ਸਪੇਨ, ਫਰਾਂਸ, ਜਰਮਨੀ ਵਰਗੇ ਦੇਸ਼ ਸ਼ਾਮਲ ਹਨ ਪਰ ਇਨਾਂ ਦੇਸ਼ਾਂ ਵਿਚ ਹੁਣ ਸਥਿਤੀ ਪਹਿਲਾਂ ਨਾਲੋਂ ਬਿਹਤਰ ਦੱਸੀ ਜਾ ਰਹੀ ਹੈ।


Khushdeep Jassi

Content Editor

Related News