ਸਾਹਮਣੇ ਆਇਆ ਕੋਰੋਨਾ ਅਟੈਕ ਦਾ ਪੈਟਰਨ, ਇਸ ਲਈ ਜ਼ਰੂਰੀ ਹੈ ਭੀੜ ਤੋਂ ਬਚਣਾ

04/03/2020 5:52:47 PM

ਵਾਸ਼ਿੰਗਟਨ- ਕੋਰੋਨਾਵਾਇਰਸ ਕਾਰਣ ਦੁਨੀਆ ਭਰ ਵਿਚ ਮੌਤਾਂ ਦਾ ਅੰਕੜਾ ਵਧਦਾ ਜਾ ਰਿਹਾ ਹੈ। ਦੁਨੀਆ ਭਰ ਦੇ ਵਿਗਿਆਨੀ ਤੇ ਮਾਹਰ ਕੋਰੋਨਾਵਾਇਰਸ ਨੂੰ ਲੈ ਕੇ ਸਟੱਡੀ ਕਰ ਰਹੇ ਹਨ। ਕੋਰੋਨਾਵਾਇਰਸ ਕਈ ਵਾਰ ਵੱਡੇ ਝੁੰਡ ਵਿਚ ਤਾਂ ਕਦੇ ਛੋਟੇ ਝੁੰਡ ਵਿਚ ਇਨਸਾਨਾਂ 'ਤੇ ਹਮਲਾ ਕਰਦਾ ਹੈ। ਹੁਣ ਇਕ ਸਟੱਡੀ ਵਿਚ ਵਾਇਰਸਾਂ ਦੀ ਗਿਣਤੀ ਤੇ ਇਸ ਨਾਲ ਜੁੜੇ ਖਤਰੇ ਬਾਰੇ ਜਾਣਕਾਰੀ ਦਿੱਤੀ ਗਈ ਹੈ।

PunjabKesari

ਕੋਰੋਨਾਵਾਇਰਸ ਜਿਹੇ ਜਾਨਲੇਵਾ ਵਾਇਰਸ ਦੇ ਬਾਰੇ ਸਭ ਤੋਂ ਪਹਿਲਾਂ ਦੱਸਣ ਵਾਲੇ ਚੀਨ ਦੇ ਡਾਕਟਰ ਲੀ ਵੈਨਲਿਯਾਂਗ ਦੀ ਮੌਤ ਵੀ ਇਸੇ ਵਾਇਰਸ ਕਾਰਣ ਹੋਈ ਸੀ। ਡਾਕਟਰ ਲੀ ਵੈਨਲਿਯਾਂਗ 34 ਸਾਲ ਦੀ ਉਮਰ ਵਿਚ ਇਸ ਵਾਇਰਸ ਨਾਲ ਲੜਦੇ ਹੋਏ ਆਪਣੀ ਜ਼ਿੰਦਗੀ ਦੀ ਜੰਗ ਹਾਰ ਗਏ। ਡਾਕਟਰ ਵੈਨਲਿਯਾਂਗ ਦੀ ਮੌਤ ਨਾਲ ਹਰ ਕੋਈ ਹੈਰਾਨ ਰਹਿ ਗਿਆ ਸੀ। ਡਾਕਟਰ ਵੈਨਲਿਯਾਂਗ ਕੋਰੋਨਾਵਾਇਰਸ ਕਾਰਣ ਸਭ ਤੋਂ ਘੱਟ ਉਮਰ ਵਿਚ ਮਰਨ ਵਾਲੇ ਪਹਿਲੇ ਵਿਅਕਤੀ ਸਨ। ਇਹ ਕਿਹਾ ਜਾ ਸਕਦਾ ਹੈ ਕਿ ਪੂਰਾ ਸਮਾਂ ਕੋਰੋਨਾਵਾਇਰਸ ਦੇ ਮਰੀਜ਼ਾਂ ਨਾਲ ਘਿਰੇ ਹੋਣ ਦੇ ਕਾਰਨ ਡਾਕਟਰ ਵੈਨਲਿਯਾਂਗ ਇਸ ਨਾਲ ਜਲਦੀ ਇਨਫੈਕਟਡ ਹੋ ਗਏ ਤੇ ਉਹਨਾਂ ਦੇ ਸਰੀਰ ਵਿਚ ਇਹ ਇਨਫੈਕਸ਼ਨ ਇੰਨੀ ਜ਼ਿਆਦਾ ਮਾਤਰਾ ਵਿਚ ਫੈਲ ਗਿਆ ਕਿ ਉਹਨਾਂ ਦੀ ਮੌਤ ਹੋ ਗਈ।

PunjabKesari

ਹਰ ਪਾਸੇ ਵਾਇਰਸ ਦੀ ਚਰਚਾ ਦੇ ਵਿਚਾਲੇ ਇਸ ਵਾਇਰਲ ਡੋਜ਼ ਮਤਲਬ ਇਨਫੈਕਸ਼ਨ ਦੀ ਮਾਤਰਾ ਨੂੰ ਅਣਦੇਖਿਆ ਕੀਤਾ ਜਾ ਰਿਹਾ ਹੈ। ਹੋਰ ਜ਼ਹਿਰੀਲੇ ਪਦਾਰਥਾਂ ਵਾਂਗ ਹੀ ਵਧੇਰੇ ਗਿਣਤੀ ਵਾਲੇ ਵਾਇਰਸ ਜ਼ਿਆਦਾ ਖਤਰਨਾਕ ਹੁੰਦੇ ਹਨ। ਘੱਟ ਮਾਤਰਾ ਵਾਲੇ ਵਾਇਰਸ ਦੇ ਸੰਪਰਕ ਵਿਚ ਆਉਣ ਕਾਰਨ ਹਲਕੇ ਲੱਛਣ ਜਾਂ ਕੋਈ ਲੱਛਣ ਦੇਖਣ ਨੂੰ ਨਹੀਂ ਮਿਲਦਾ ਜਦਕਿ ਜ਼ਿਆਦਾ ਮਾਤਰਾ ਵਿਚ ਵਾਇਰਸ ਦੇ ਸੰਪਰਕ ਵਿਚ ਆਉਣਾ ਘਾਤਕ ਹੋ ਸਕਦਾ ਹੈ। ਕੋਰੋਨਾਵਾਇਰਸ ਦੇ ਸਾਰੇ ਐਕਸਪੋਜ਼ਰ ਇਕ ਤਰੀਕੇ ਦੇ ਨਹੀਂ ਹੁੰਦੇ ਹਨ। ਉਦਾਹਰਣ ਵਜੋਂ ਕਿਸੇ ਅਜਿਹੀ ਬਿਲਡਿੰਗ, ਜਿਥੋਂ ਇਨਫੈਕਟਡ ਵਿਅਕਤੀ ਲੰਘਿਆ ਹੋਵੇ, ਵਿਚ ਜਾਣਾ ਉਨਾਂ ਖਤਰਨਾਕ ਨਹੀਂ ਹੈ ਜਿੰਨਾ ਕਿ ਟਰੇਨ ਵਿਚ ਕਿਸੇ ਇਨਫੈਕਟਡ ਵਿਅਕਤੀ ਦੇ ਕੋਲ ਬੈਠ ਕੇ ਸਫਰ ਕਰਨਾ। ਇਹ ਬਹੁਤ ਆਮ ਜਿਹੀ ਗੱਲ ਹੈ ਪਰ ਲੋਕ ਇਸ ਦਾ ਫਰਕ ਨਹੀਂ ਸਮਝ ਪਾ ਰਹੇ ਹਨ। ਸਾਨੂੰ ਹਾਈ ਡੋਜ਼ ਦੇ ਇਨਫੈਕਸ਼ਨ ਨੂੰ ਰੋਕਣ 'ਤੇ ਵਧੇਰੇ ਧਿਆਨ ਦੇਣ ਦੀ ਲੋੜ ਹੈ।

PunjabKesari

ਘੱਟ ਤੇ ਵਧੇਰੀ ਮਾਤਰਾ ਦੇ ਵਾਇਰਸ ਸਾਡੀਆਂ ਕੋਸ਼ਿਕਾਵਾਂ ਵਿਚ ਆਪਣੀ ਗਿਣਤੀ ਵਧਾ ਸਕਦੇ ਹਨ ਤੇ ਜਿਹਨਾਂ ਲੋਕਾਂ ਦੀ ਇਮੀਊਨ ਪਾਵਰ ਕਮਜ਼ੋਰ ਹੈ, ਉਹਨਾਂ ਵਿਚ ਗੰਭੀਰ ਬੀਮਾਰੀਆਂ ਪੈਦਾ ਹੋ ਸਕਦੀਆਂ ਹਨ। ਹਾਲਾਂਕਿ ਸਿਹਤਮੰਦ ਲੋਕਾਂ ਦਾ ਇਮੀਊਨ ਸਿਸਟਮ ਵਾਇਰਸ ਦਾ ਪਤਾ ਲੱਗਦੇ ਹੀ ਤੇਜ਼ੀ ਨਾਲ ਆਪਣਾ ਕੰਮ ਸ਼ੁਰੂ ਕਰ ਦਿੰਦਾ ਹੈ। ਮਾਹਰ ਇਸ ਗੱਲ ਨੂੰ ਜਾਣਦੇ ਹਨ ਕਿ ਵਾਇਰਸਾਂ ਦੀ ਗਿਣਤੀ ਬੀਮਾਰੀ ਦੀ ਗੰਭੀਰਤਾ ਨੂੰ ਹੋਰ ਵਧਾ ਸਕਦੀ ਹੈ। ਲੈਬ ਵਿਚ ਚੂਹਿਆਂ 'ਤੇ ਕੀਤੀ ਗਈ ਸਟੱਡੀ ਵਿਚ ਵੀ ਕੋਰੋਨਾਵਾਇਰਸ ਸਣੇ ਹਰ ਆਮ ਵਾਇਰਲ ਇਨਫੈਕਸ਼ਨ ਦੀ ਮਾਤਰਾ ਦਾ ਅਸਰ ਜ਼ਿਆਦਾ ਦੇਖਿਆ ਗਿਆ ਹੈ।

PunjabKesari

ਮਨੁੱਖਾਂ 'ਤੇ ਵੀ ਵਾਇਰਲ ਡੋਜ਼ ਦਾ ਉਨਾਂ ਹੀ ਅਸਰ ਹੁੰਦਾ ਹੈ, ਜਿੰਨਾਂ ਕਿ ਚੂਹਿਆਂ 'ਤੇ। ਕੁਝ ਵਾਲੰਟੀਅਰਸ ਪ੍ਰਯੋਗ ਦੇ ਲਈ ਸਰਦੀ ਤੇ ਡਾਇਰੀਆ ਜਿਹੀਆਂ ਬੀਮਾਰੀਆਂ ਪੈਦਾ ਕਰਨ ਵਾਲੇ ਵਾਇਰਸਾਂ ਦੇ ਸੰਪਰਕ ਵਿਚ ਆਏ। ਜਿਹਨਾਂ ਲੋਕਾਂ ਨੂੰ ਵਾਇਰਲ ਡੋਜ਼ ਦੀ ਘੱਟ ਮਾਤਰਾ ਦਿੱਤੀ ਗਈ, ਉਹਨਾਂ ਵਿਚ ਇਨਫੈਕਸ਼ਨ ਦੇ ਲੱਛਣ ਬਹੁਤ ਘੱਟ ਦਿਖੇ ਜਦਕਿ ਹਾਈ ਡੋਜ਼ ਵਾਲਿਆਂ ਵਿਚ ਲੱਛਣ ਜ਼ਿਆਦਾ ਤੇ ਗੰਭੀਰ ਸਨ। ਹਾਈ ਡੋਜ਼ ਐਕਪੋਜ਼ਰ ਦੀ ਸੰਭਾਵਨਾ ਉਹਨਾਂ ਲੋਕਾਂ ਵਿਚ ਜ਼ਿਆਦਾ ਹੁੰਦੀ ਹੈ ਜੋ ਲੋਕਾਂ ਨਾਲ ਬਹੁਤ ਨੇੜੇ ਹੋ ਕੇ ਮਿਲਦੇ ਹਨ। ਇਹ ਕੌਫੀ ਮੀਟਿੰਗ, ਬਾਰ ਜਾਂ ਕਿਸੇ ਬਜ਼ੁਰਗ ਦੇ ਨਾਲ ਇਕ ਕਮਰੇ ਵਿਚ ਰਹਿਣ ਨਾਲ ਵੀ ਫੈਲ ਸਕਦਾ ਹੈ। ਇਹ ਵਾਇਰਸ ਵੱਡੀ ਮਾਤਰਾ ਵਿਚ ਹੱਥਾਂ ਵਿਚ ਆ ਜਾਂਦੇ ਹਨ ਤੇ ਜਦੋਂ ਅਸੀਂ ਆਪਣਾ ਚਿਹਰਾ ਛੋਹੰਦੇ ਹਾਂ ਤਾਂ ਇਹ ਸਰੀਰ ਵਿਚ ਫੈਲ ਜਾਂਦੇ ਹਨ। ਇਸ ਲਈ ਡਾਕਟਰਾਂ ਤੇ ਸਿਹਤ ਕਰਮਚਾਰੀਆਂ ਨੂੰ ਵੀ ਵਾਇਰਸ ਇਨਫੈਕਸ਼ਨ ਤੋਂ ਵਧੇਰੇ ਸਾਵਧਾਨ ਰਹਿਣ ਦੀ ਲੋੜ ਹੁੰਦੀ ਹੈ ਕਿਉਂਕਿ ਉਹ ਵਧੇਰੇ ਇਨਫੈਕਟਡ ਵਿਅਕਤੀਆਂ ਦੇ ਸੰਪਰਕ ਵਿਚ ਆਉਂਦੇ ਰਹਿੰਦੇ ਹਨ। 


Baljit Singh

Content Editor

Related News