ਇਹ ਹਨ ਦੁਨੀਆ ਦੇ 20 ਸਭ ਤੋਂ ਖ਼ੁਸ਼ਹਾਲ ਦੇਸ਼, ਟਾਪ ’ਤੇ ਹੈ ਫਿਨਲੈਂਡ

Thursday, Mar 23, 2023 - 09:41 AM (IST)

ਇਹ ਹਨ ਦੁਨੀਆ ਦੇ 20 ਸਭ ਤੋਂ ਖ਼ੁਸ਼ਹਾਲ ਦੇਸ਼, ਟਾਪ ’ਤੇ ਹੈ ਫਿਨਲੈਂਡ

ਜਲੰਧਰ (ਇੰਟ.)- ਪੂਰੀ ਦੁਨੀਆ ’ਚ ਜ਼ਿਆਦਾਤਰ ਤਣਾਅਗ੍ਰਸਤ ਲੋਕਾਂ ਦੀਆਂ ਖ਼ਬਰਾਂ ਸੁਰਖੀਆਂ ਵਿਚ ਰਹਿੰਦੀਆਂ ਹਨ, ਫਿਰ ਵੀ ਇਸ ਦਰਮਿਆਨ ਹਰ ਸਾਲ ਦੁਨੀਆ ਦੇ ਸਭ ਤੋਂ ਖੁਸ਼ਹਾਲ ਦੇਸ਼ਾਂ ਦੀ ਸੂਚੀ ਵੀ ਜਾਰੀ ਹੁੰਦੀ ਹੈ। ਇਸ ਵਾਰ ਵੀ ਇਹ ਸੂਚੀ ਜਾਰੀ ਹੋ ਚੁੱਕੀ ਹੈ ਅਤੇ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇਸ ਵਿਚ ਫਿਨਲੈਂਡ ਪਿਛਲੇ 6 ਸਾਲਾਂ ਤੋਂ ਲਗਾਤਾਰ ਇਸ ਸੂਚੀ ਵਿਚ ਟਾਪ ’ਤੇ ਬਣਿਆ ਹੋਇਆ ਹੈ। ਵਰਲਡ ਹੈੱਪੀਨੈੱਸ ਡੇ ਦੀ ਰਿਪੋਰਟ ਮੁਤਾਬਕ ਇਹ ਰਿਪੋਰਟ ਗੈਲੁਪ ਵਰਲਡ ਪੋਲ ਦੇ ਆਧਾਰ ’ਤੇ ਬਣਾਈ ਗਈ ਹੈ। ਹਾਲਾਂਕਿ ਏਸ਼ੀਆਈ ਦੇਸ਼ਾਂ ਲਈ ਇਹ ਰਿਪੋਰਟ ਨਿਰਾਸ਼ਾਜਨਕ ਹੈ। ਟਾਪ 20 ਖੁਸ਼ਹਾਲ ਦੇਸ਼ਾਂ ਦੀ ਸੂਚੀ ਵਿਚ ਇਕ ਵੀ ਏਸ਼ੀਆਈ ਦੇਸ਼ ਸ਼ਾਮਲ ਨਹੀਂ ਹੈ। ਟਾਪ 20 ਖੁਸ਼ਹਾਲ ਦੇਸ਼ਾਂ ਵਿਚ ਫਿਨਲੈਂਡ ਦੇ ਨਾਲ-ਨਾਲ ਡੇਨਮਾਰਕ, ਆਈਸਲੈਂਡ, ਸਵੀਡਨ ਅਤੇ ਨਾਰਵੇ ਵਰਗੇ ਦੇਸ਼ ਵੀ ਸ਼ਾਮਲ ਹਨ।

ਇਹ ਵੀ ਪੜ੍ਹੋ: ਕੈਨੇਡਾ ਵੀਜ਼ਾ ਅਪਲਾਈ ਕਰਨ ਤੋਂ ਪਹਿਲਾਂ ਜਾਣ ਲਓ ਅਹਿਮ ਗੱਲਾਂ, ਸਰਕਾਰ ਵੱਲੋਂ ਚਿਤਾਵਨੀ ਜਾਰੀ

ਕਿਸ ਆਧਾਰ ’ਤੇ ਬਣਦੀ ਹੈ ਸੂਚੀ

ਵਰਲਡ ਹੈੱਪੀਨੈੱਸ ਰਿਪੋਰਟ ਨੇ ਦੁਨੀਆ ਦੇ ਸਭ ਤੋਂ ਖੁਸ਼ਹਾਲ ਦੇਸ਼ਾਂ ਦੀ ਸੂਚੀ ਬਣਾਉਂਦੇ ਸਮੇਂ ਇਨ੍ਹਾਂ ਦੇਸ਼ਾਂ ਦੇ ਲੋਕਾਂ ਦਾ ਲਾਈਫਸਟਾਈਲ, ਉਥੋਂ ਦੀ ਜੀਡੀਪੀ, ਸੋਸ਼ਲ ਸਪੋਰਟ, ਬੇਹੱਦ ਘੱਟ ਭ੍ਰਿਸ਼ਟਾਚਾਰ ਅਤੇ ਇਕ-ਦੂਸਰੇ ਪ੍ਰਤੀ ਦਿਖਾਏ ਗਏ ਪਿਆਰ ਨੂੰ ਆਧਾਰ ਬਣਾਇਆ ਹੈ। ਇਸੇ ਆਧਾਰ ’ਤੇ ਵਰਲਡ ਹੈੱਪੀਨੈੱਸ ਰਿਪੋਰਟ ਨੇ ਆਪਣੀ ਰੈਂਕਿੰਗ ਵਿਚ ਫਿਨਲੈਂਡ ਨੂੰ ਇਸ ਵਾਰ ਵੀ ਸਭ ਤੋਂ ਉੱਪਰ ਰੱਖਿਆ ਹੈ। ਹਾਲਾਂਕਿ ਜੇਕਰ ਅਸੀਂ ਇਸ ਰਿਪੋਰਟ ਵਿਚ ਸਭ ਤੋਂ ਹੇਠਾਂ ਨਜ਼ਰ ਮਾਰੀਏ ਤਾਂ ਉਥੇ ਸਾਨੂੰ ਅਫਗਾਨਿਸਤਾਨ 137ਵੇਂ ਸਥਾਨ ’ਤੇ ਮਿਲੇਗਾ।

ਇਹ ਵੀ ਪੜ੍ਹੋ: ਸ਼ਾਹਿਦ ਅਫਰੀਦੀ ਦੀ PM ਮੋਦੀ ਨੂੰ ਅਪੀਲ, ਕਿਹਾ- ਭਾਰਤ-ਪਾਕਿ ਵਿਚਾਲੇ ਹੋਣ ਦਿੱਤਾ ਜਾਵੇ ਕ੍ਰਿਕਟ ਮੈਚ

ਖੁਸ਼ਹਾਲੀ ਦਾ ਕੀ ਹੈ ਰਾਜ?

ਦਰਅਸਲ, ਫਿਨਲੈਂਡ ਵਰਗੇ ਦੇਸ਼ ਉਨ੍ਹਾਂ ਚੀਜ਼ਾਂ ਵਿਚ ਬਿਹਤਰ ਹਨ, ਜਿਨ੍ਹਾਂ ਕਾਰਨ ਦੁਨੀਆ ਦੇ ਜ਼ਿਆਦਾਤਰ ਦੇਸ਼ ਇਸ ਸਮੇਂ ਸੰਘਰਸ਼ ਕਰ ਰਹੇ ਹਨ। ਇਨ੍ਹਾਂ ਵਿਚ ਜੀਡੀਪੀ, ਲਾਈਫਸਟਾਈਲ, ਸਿੱਖਿਆ, ਸਿਹਤ, ਸੋਸ਼ਲ ਸਪੋਰਟ ਅਤੇ ਭ੍ਰਿਸ਼ਟਾਚਾਰ ਬੇਹੱਦ ਅਹਿਮ ਮੁੱਦੇ ਹਨ। ਫਿਨਲੈਂਡ ਵਿਚ ਉਥੋਂ ਦੇ ਲੋਕਾਂ ਲਈ ਚੰਗੀ ਸਿੱਖਿਆ ਬਿਲਕੁਲ ਮੁਫ਼ਤ ਹੈ। ਚੰਗੀ ਸਿਹਤ, ਇਕ ਬਿਹਤਰੀਨ ਲਾਈਫਸਟਾਈਲ ਅਤੇ ਕਈ ਚੀਜ਼ਾਂ ਸਰਕਾਰ ਮੁਹੱਈਆ ਕਰਾਉਂਦੀ ਹੈ। ਉਥੋਂ ਦੇ ਲੋਕ ਜਿੰਨੀ ਮਰਜ਼ੀ ਕੋਸ਼ਿਸ਼ ਆਪਣੇ ਜੀਵਨ ਨੂੰ ਬਿਹਤਰ ਬਣਾਉਣ ਲਈ ਕਰਦੇ ਹਨ, ਉਨੀ ਹੀ ਕੋਸ਼ਿਸ਼ ਉਥੋਂ ਦੀ ਸਰਕਾਰ ਵੀ ਆਪਣੇ ਲੋਕਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਲਈ ਕਰਦੀ ਹੈ। ਇਹੋ ਕਾਰਨ ਹੈ ਕਿ ਪਿਛਲੇ 6 ਸਾਲਾਂ ਵਿਚ ਫਿਨਲੈਂਡ ਵਰਲਡ ਹੈੱਪੀਨੈੱਸ ਰਿਪੋਰਟ ਵਿਚ ਪਹਿਲੇ ਨੰਬਰ ’ਤੇ ਬਣਿਆ ਹੋਇਆ ਹੈ।

ਇਹ ਵੀ ਪੜ੍ਹੋ: ਲੰਡਨ ’ਚ ਭਾਰਤੀ ਹਾਈ ਕਮਿਸ਼ਨ ਸਾਹਮਣੇ ਤਿਰੰਗੇ ਨਾਲ ‘ਜੈ ਹੋ’, ਤਿਰੰਗਾ ਉਤਾਰਣ ਦੇ ਵਿਰੋਧ 'ਚ ਸੈਂਕੜੇ ਭਾਰਤੀ ਹੋਏ ਇਕੱਠੇ

ਖੁਸ਼ਹਾਲ 20 ਦੇਸ਼

ਵਰਲਡ ਹੈੱਪੀਨੈੱਸ ਰਿਪੋਰਟ ਮੁਤਾਬਕ, ਇਸ ਸੂਚੀ ਵਿਚ ਪਹਿਲੇ ਨੰਬਰ ’ਤੇ ਫਿਨਲੈਂਡ, ਦੂਸਰੇ ਨੰਬਰ ’ਤੇ ਡੇਨਮਾਰਕ, ਤੀਸਰੇ ਨੰਬਰ ’ਤੇ ਆਈਸਲੈਂਡ, ਚੌਥੇ ਨੰਬਰ ’ਤੇ ਇਜ਼ਰਾਈਲ, 5ਵੇਂ ਨੰਬਰ ’ਤੇ ਨੀਦਰਲੈਂਡ, 6ਵੇਂ ਨੰਬਰ ’ਤੇ ਸਵੀਡਨ, 7ਵੇਂ ਨੰਬਰ ’ਤੇ ਨਾਰਵੇ, 8ਵੇਂ ਨੰਬਰ ’ਤੇ ਸਵਿਟਜ਼ਰਲੈਂਡ, 9ਵੇਂ ’ਤੇ ਲਕਜ਼ਮਬਰਗ, 10ਵੇਂ ਨੰਬਰ ’ਤੇ ਨਿਊਜ਼ੀਲੈਂਡ, 11ਵੇਂ ਨੰਬਰ ’ਤੇ ਆਸਟਰੀਆ, 12ਵੇਂ ’ਤੇ ਆਸਟ੍ਰੇਲੀਆ, 13ਵੇਂ ਨੰਬਰ ’ਤੇ ਕੈਨੇਡਾ, 14ਵੇਂ ਨੰਬਰ ’ਤੇ ਆਇਰਲੈਂਡ, 15ਵੇਂ ਨੰਬਰ ’ਤੇ ਯੂਨਾਈਟਿਡ ਸਟੇਟ, 16ਵੇਂ ਨੰਬਰ ’ਤੇ ਜਰਮਨੀ, 17ਵੇਂ ’ਤੇ ਬੇਲਜੀਅਮ, 18ਵੇਂ ’ਤੇ ਚੈੱਕ ਰਿਪਬਲਿਕ, 19ਵੇਂ ਨੰਬਰ ’ਤੇ ਯੂਨਾਈਟਿਡ ਕਿੰਗਡਮ ਅਤੇ 20ਵੇਂ ਨੰਬਰ ’ਤੇ ਲਿਥੁਆਨੀਆ ਹੈ।

ਇਹ ਵੀ ਪੜ੍ਹੋ: ਕੈਨੇਡਾ 'ਚ ਸਿੱਖ ਵਿਦਿਆਰਥੀ 'ਤੇ ਹਮਲਾ, ਲਾਹੀ ਪੱਗ, ਵਾਲਾਂ ਤੋਂ ਫੜ ਕੇ ਘੜੀਸਿਆ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News