ਇਹ ਹਨ ਦੁਨੀਆ ਦੇ 10 ਸਭ ਤੋਂ ਘਟੀਆ ਸ਼ਹਿਰ, ਪਾਕਿ ਦਾ ਕਰਾਚੀ ਵੀ ਸ਼ਾਮਲ

09/05/2019 6:20:20 PM

ਨਵੀਂ ਦਿੱਲੀ/ਕਰਾਚੀ— ਅਰਥ ਸ਼ਾਸਤਰੀਆਂ ਦੇ ਸਮੂਹ 'ਇਕਨਾਮਿਕ ਇੰਟੈਲੀਜੈਂਸ ਯੂਨਿਟ' ਨੇ ਰਹਿਣ ਲਈ ਦੁਨੀਆ ਦੇ 10 ਸਭ ਤੋਂ ਵਧੀਆ ਤੇ 10 ਨਾ ਰਹਿਣਯੋਗ ਸ਼ਹਿਰਾਂ ਦੀ ਸੂਚੀ ਜਾਰੀ ਕੀਤੀ ਹੈ। ਇਸ ਸੂਚੀ ਨੂੰ '2019 ਗਲੋਬਲ ਲਾਈਵ ਐਬਿਲਟੀ ਇੰਡੈਕਸ' ਨਾਂ ਦਿੱਤਾ ਗਿਆ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਜਿਥੇ ਆਸਟ੍ਰੀਆ, ਆਸਟ੍ਰੇਲੀਆ ਤੇ ਕੈਨੇਡਾ ਵਰਗੇ ਦੇਸ਼ਾਂ ਦੇ ਸ਼ਹਿਰਾਂ ਨੇ ਚੋਟੀ ਦੇ 10 ਸ਼ਹਿਰਾਂ 'ਚ ਆਪਣੀ ਥਾਂ ਬਣਾਈ ਹੈ, ਉਥੇ ਹੀ ਨਾ ਰਹਿਣਯੋਗ ਸ਼ਹਿਰਾਂ ਦੀ ਸੂਚੀ 'ਚ ਪਾਕਿਸਤਾਨ ਦੇ ਕਰਾਚੀ ਨੂੰ ਦੁਨੀਆ ਦੇ ਨਾ ਰਹਿਣਯੋਗ ਸ਼ਹਿਰਾਂ ਦੀ ਲਿਸਟ 'ਚ ਸ਼ਾਮਲ ਕੀਤਾ ਗਿਆ ਹੈ।

ਇਸ ਲਿਸਟ ਨੂੰ ਸੱਭਿਆਚਾਰ ਤੇ ਵਾਤਾਵਰਣ ਦੇ ਆਧਾਰ 'ਤੇ ਸੂਚੀਬੱਧ ਕੀਤਾ ਗਿਆ ਹੈ। ਇਸ ਸੂਚੀ ਦੇ ਨਾ ਰਹਿਣਯੋਗ ਸ਼ਹਿਰਾਂ 'ਚ ਵੈਨੇਜ਼ੁਏਲਾ ਦੇ ਕਰਾਕਸ ਨੂੰ ਪਹਿਲੇ, ਅਲਜੀਰੀਆ ਦੇ ਅਲਜੀਰਸ ਨੂੰ ਦੂਜੇ, ਕੈਮੇਰੂਨ ਦੇ ਡੋਓਲਾ ਨੂੰ ਤੀਜੇ, ਜ਼ਿੰਬਾਬਵੇ ਦੇ ਹਰਾਰੇ ਨੂੰ ਚੌਥੇ, ਪੀ.ਐੱਨ.ਜੀ. ਦੇ ਪੋਰਟ ਮੋਰਸਬੀ ਨੂੰ 5ਵੇਂ, ਪਾਕਿਸਤਾਨ ਦੇ ਕਰਾਚੀ ਨੂੰ 6ਵੇਂ, ਲੀਬੀਆ ਦੇ ਤ੍ਰਿਪੋਲੀ ਨੂੰ 7ਵੇਂ, ਬੰਗਲਾਦੇਸ਼ ਦੇ ਢਾਕਾ ਨੂੰ 8ਵੇਂ, ਨਾਈਜੀਰੀਆ ਦੇ ਲਾਗੋਸ ਨੂੰ 9ਵੇਂ ਤੇ ਸੀਰੀਆ ਦੇ ਦਮਿਸ਼ਕ ਨੂੰ 10ਵੇਂ ਸਥਾਨ 'ਤੇ ਰੱਖਿਆ ਗਿਆ ਹੈ।


Baljit Singh

Content Editor

Related News