ਅਮਰੀਕਾ ''ਚ ਨਹੀਂ ਹੋਣਗੀਆਂ ਲੱਖਾਂ ਮੌਤਾਂ ਪਰ ਕਰਨਾ ਪਵੇਗਾ ਇਹ ਕੰਮ : ਅਮਰੀਕੀ ਸਰਜਨ
Thursday, Apr 02, 2020 - 04:11 AM (IST)

ਵਾਸ਼ਿੰਗਟਨ - ਦੁਨੀਆ ਦੇ 190 ਦੇਸ਼ਾਂ ਦੇ ਕਰੀਬ ਕੋਰੋਨਾਵਾਇਰਸ ਦੀ ਲਪੇਟ ਵਿਚ ਆ ਚੁੱਕੇ ਹਨ ਅਤੇ ਇਸ ਵਾਇਰਸ ਦਾ ਸਭ ਤੋਂ ਜ਼ਿਆਦਾ ਪ੍ਰਭਾਵ ਅਮਰੀਕਾ ਅਤੇ ਯੂਰਪ ਦੇ ਕਈ ਦੇਸ਼ਾਂ ਵਿਚ ਦੇਖਣ ਨੂੰ ਮਿਲ ਰਿਹਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਨੇ ਬੀਤੇ ਦਿਨੀਂ ਦਿੱਤੇ ਬਿਆਨ ਕਿ ਅੱਗੇ 2 ਹਫਤੇ ਸਾਡੇ ਦੇਸ਼ 'ਤੇ ਭਾਰੂ ਪੈ ਸਕਦੇ ਹਨ ਅਤੇ ਹੋ ਸਕਦਾ ਹੈ ਕਿ 1 ਤੋਂ 2 ਲੱਖ ਲੋਕਾਂ ਦੀ ਮੌਤ ਹੋ ਜਾਵੇ। ਟਰੰਪ ਦੇ ਇਸ ਬਿਆਨ ਤੋਂ ਬਾਅਦ ਅਮਰੀਕੀ ਅਤੇ ਬਾਕੀ ਦੇਸ਼ਾਂ ਦੇ ਲੋਕਾਂ ਵਿਚ ਡਰ ਦਾ ਮਾਹੌਲ ਬਣ ਗਿਆ ਹੈ। ਪਰ ਅੱਜ ਇਕ ਅਮਰੀਕੀ ਸਰਜਨ ਡਾਕਟਰ ਜੈਰੋਮ ਐਡਮਸ ਨੇ ਇਸ ਸ਼ੱਕ ਨੂੰ ਤਰ੍ਹਾਂ ਖਾਰਿਜ ਕਰ ਦਿੱਤਾ ਹੈ।
ਬੁੱਧਵਾਰ ਨੂੰ ਐਨ. ਬੀ. ਸੀ. ਨੂੰ ਦਿੱਤੇ ਇਕ ਇੰਟਰਵਿਊ ਵਿਚ ਜੈਰੋਮ ਨੇ ਕਿ ਦੇਸ਼ ਨੂੰ ਸਬਰ ਅਤੇ ਸੰਤੋਖ ਦੀ ਸਲਾਹ ਦਿੱਤੀ ਅਤੇ ਆਖਿਆ ਕਿ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਅਮਰੀਕਾ ਵਿਚ ਲੱਖਾਂ ਮੌਤਾਂ ਹੋ ਸਕਦੀਆਂ ਹਨ, ਇਹ ਬੇੱਹਦ ਚਿੰਤਾ ਦਾ ਵਿਸ਼ਾ ਹੈ ਪਰ ਇਹ ਸਾਡੀ ਸੱਚਾਈ ਨਹੀਂ ਬਣੇਗੀ। ਸਾਨੂੰ ਸਿਰਫ ਆਪਣਾ ਯੋਗਦਾਨ ਦੇਣਾ ਹੋਵੇਗਾ, ਘਰ ਵਿਚ ਰਹਿਣਾ, ਸੋਸ਼ਲ ਡਿਸਟੈਂਸਿੰਗ ਦੀ ਸਖਤੀ ਨਾਲ ਪਾਲਣਾ ਕਰਨੀ ਹੋਵੇਗੀ। ਮੈਂ ਫਿਰ ਆਖ ਰਿਹਾ ਹੈ ਕਿ ਕਿਸੇ ਵੀ ਸ਼ੱਕ ਨੂੰ ਗਲਤ ਸਾਬਤ ਕਰਨਾ ਸਾਡੀ ਹੀ ਜ਼ਿੰਮੇਵਾਰੀ ਹੈ।
ਇਕ ਪਾਸੇ ਜਿਥੇ ਅਮਰੀਕਾ ਵਿਚ ਮਰੀਜ਼ਾਂ ਦੀ ਇਲਾਜ ਕਰਨ ਲਈ ਡਾਕਟਰਾਂ ਥੋਡ਼ ਹੈ ਉਥੇ ਦੂਜੇ ਪਾਸੇ ਨਿਊਯਾਰਕ ਹੈਲਥ ਡਿਪਾਰਟਮੈਂਟ ਦੇ ਬੁਲਾਰੇ ਟੈਰੇਂਸ ਲਿਨ ਨੇ ਬੁੱਧਵਾਰ ਸ਼ਾਮ ਦੱਸਿਆ ਕਿ ਸ਼ਹਿਰ ਦੇ ਵੱਖ-ਵੱਖ ਹਸਪਤਾਲਾਂ ਵਿਚ ਕੰਮ ਕਰ ਰਹੇ 470 ਹੈਲਥ ਕੇਅਰ ਕੋਰੋਨਾਵਾਇਰਸ ਦੀ ਰਿਪੋਰਟ ਵਿਚ ਪਾਜ਼ੇਟਿਵ ਪਾਏ ਗਏ ਹਨ ਅਤੇ ਇਨ੍ਹਾਂ ਸਾਰਿਆਂ ਨੂੰ ਕੁਆਰੰਟੀਨ ਕੀਤਾ ਗਿਆ ਹੈ। ਲਿਨ ਮੁਤਾਬਕ ਨਿਊਯਾਰਕ ਦੇ 85 ਫੀਸਦੀ ਆਈ. ਸੀ. ਯੂ. ਇਸ ਵੇਲੇ ਪੂਰੀ ਤਰ੍ਹਾਂ ਨਾਲ ਫੁਲ ਹਨ। ਡਿਪਾਰਟਮੈਂਟ ਵਿਚ ਕੁਲ 72 ਹਜ਼ਾਰ ਕਰਮਚਾਰੀ ਹਨ।