ਨੇਤਨਯਾਹੂ ਨੇ ਮੁੜ ਦੁਹਰਾਇਆ ਸੰਕਲਪ, ਕਿਹਾ-ਹਮਾਸ ਵਿਰੁੱਧ ਹੋਵੇਗੀ ''ਸੰਪੂਰਨ ਜਿੱਤ''
Monday, Jan 22, 2024 - 02:52 PM (IST)
ਇੰਟਰਨੈਸ਼ਨਲ ਡੈਸਕ (ਏਜੰਸੀ): ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਹੈ ਕਿ ਇਜ਼ਰਾਈਲ ਹਮਾਸ ਖ਼ਿਲਾਫ਼ ‘ਪੂਰੀ ਜਿੱਤ’ ਹਾਸਲ ਕਰੇਗਾ। ਮੀਡੀਆ ਿਰਪੋਰਟਾਂ ਵਿਚ ਇਹ ਜਾਣਕਾਰੀ ਦਿੱਤੀ ਗਈ। ਨੇਤਨਯਾਹੂ ਨੇ ਕਿਹਾ,"ਇਜ਼ਰਾਈਲ ਪੂਰੀ ਤਰ੍ਹਾਂ ਨਾਲ ਜਿੱਤ ਪ੍ਰਾਪਤ ਕਰੇਗਾ, ਜਿਸ ਤੋਂ ਬਾਅਦ ਗਾਜ਼ਾ ਵਿੱਚ ਕੋਈ ਅਜਿਹੀ ਸੰਸਥਾ ਨਹੀਂ ਹੋਵੇਗੀ ਜੋ ਅੱਤਵਾਦ ਨੂੰ ਵਿੱਤ ਪ੍ਰਦਾਨ ਕਰਦੀ ਹੈ, ਅੱਤਵਾਦ ਲਈ ਸਿੱਖਿਆ ਦਿੰਦੀ ਹੈ, ਜਾਂ ਦਹਿਸ਼ਤ ਫੈਲਾਉਂਦੀ ਹੈ।"
ਪੜ੍ਹੋ ਇਹ ਅਹਿਮ ਖ਼ਬਰ-ਹੁਨਰਮੰਦ ਪ੍ਰਵਾਸੀਆਂ ਨੂੰ ਆਸਟ੍ਰੇਲੀਆ ਨੇ ਦਿੱਤਾ ਵੱਡਾ ਝਟਕਾ, ਕੀਤਾ ਇਹ ਐਲਾਨ
ਉਨ੍ਹਾਂ ਕਿਹਾ ਕਿ ਇਜ਼ਰਾਈਲ 110 ਬੰਧਕਾਂ ਨੂੰ ਲਿਆਇਆ ਹੈ ਅਤੇ ਬਾਕੀ ਬਚੇ ਨਾਗਰਿਕਾਂ ਨੂੰ ਵੀ ਵਾਪਸ ਲਿਆਉਣ ਲਈ ਵਚਨਬੱਧ ਹੈ। ਉਨ੍ਹਾਂ ਅੱਗੇ ਕਿਹਾ,“ਮੈਂ ਇਸ 'ਤੇ 24 ਘੰਟੇ ਕੰਮ ਕਰ ਰਿਹਾ ਹਾਂ। ਪਰ ਇਹ ਸਪੱਸ਼ਟ ਕਰ ਦੇਵਾਂ ਕਿ ਮੈਂ ਹਮਾਸ ਦੇ ਰਾਖਸ਼ਾਂ ਦੇ ਸਮਰਪਣ ਦੀਆਂ ਸ਼ਰਤਾਂ ਨੂੰ ਪੂਰੀ ਤਰ੍ਹਾਂ ਰੱਦ ਕਰਦਾ ਹਾਂ।”ਨੇਤਨਯਾਹੂ ਮੁਤਾਬਕ,“ਮੈਂ ਜਾਰਡਨ [ਨਦੀ] ਦੇ ਪੱਛਮ ਵਾਲੇ ਸਾਰੇ ਖੇਤਰ 'ਤੇ ਪੂਰੇ ਇਜ਼ਰਾਈਲੀ ਸੁਰੱਖਿਆ ਨਿਯੰਤਰਣ ਨਾਲ ਸਮਝੌਤਾ ਨਹੀਂ ਕਰਾਂਗਾ। ਜਦੋਂ ਤੱਕ ਮੈਂ ਪ੍ਰਧਾਨ ਮੰਤਰੀ ਹਾਂ, ਮੈਂ ਇਸ ਨਾਲ ਮਜ਼ਬੂਤੀ ਨਾਲ ਖੜ੍ਹਾ ਰਹਾਂਗਾ।” ਇਸ ਤੋਂ ਪਹਿਲਾਂ ਹਮਾਸ ਨੇ ਸੰਘਰਸ਼ ਨੂੰ ਖ਼ਤਮ ਕਰਨ, ਗਾਜ਼ਾ ਤੋਂ ਇਜ਼ਰਾਈਲੀ ਫੌਜਾਂ ਦੀ ਵਾਪਸੀ, ਫਲਸਤੀਨੀ ਕੈਦੀਆਂ ਦੀ ਰਿਹਾਈ ਅਤੇ ਹਮਾਸ ਦੇ ਸੱਤਾ 'ਚ ਬਣੇ ਰਹਿਣ ਦੀ ਗਾਰੰਟੀ ਦੇਣ ਦੀ ਮੰਗ ਕੀਤੀ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।