''ਅੱਤਵਾਦੀ ਸੰਗਠਨਾਂ ''ਤੇ ਪਾਕਿਸਤਾਨੀ ਕਾਰਵਾਈ ਦਾ ਕੋਈ ਸਬੂਤ ਨਹੀਂ''

Saturday, Apr 13, 2019 - 06:22 PM (IST)

ਵਾਸ਼ਿੰਗਟਨ (ਭਾਸ਼ਾ)- ਅਮਰੀਕਾ 'ਚ ਪਾਕਿਸਤਾਨ ਦੇ ਸਾਬਕਾ ਰਾਜਦੂਤ ਹੁਸੈਨ ਹੱਕਾਨੀ ਨੇ ਕਿਹਾ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦਾ ਅੱਤਵਾਦੀ ਸੰਗਠਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਹਮਾਇਤ ਨਾ ਦੇਣ ਦਾ ਹਾਲੀਆ ਬਿਆਨ ਉਨ੍ਹਾਂ ਦੀ ਨੀਤੀ ਵਿਚ ਬਦਲਾਅ ਦਾ ਨਹੀਂ ਸਗੋਂ ਇਕ ਸੰਸਾਰਕ ਸੰਸਥਾ ਵਲੋਂ ਪਾਬੰਦੀਸ਼ੁਦਾ ਹੋਣ ਦੇ ਡਰ ਨੂੰ ਦਿਖਾਉਂਦਾ ਹੈ। ਸਾਬਕਾ ਦੂਤ ਹੁਸੈਨ ਹੱਕਾਨੀ ਦਾ ਕਹਿਣਾ ਹੈ ਕਿ ਖਾਣ ਦਾ ਬਿਆਨ ਅੱਤਵਾਦੀ ਸੰਗਠਨਾਂ ਨੂੰ ਵਿੱਤੀ ਸਹਾਇਤਾ ਪਹੁੰਚਾਉਣ ਵਾਲਿਆਂ 'ਤੇ ਨਜ਼ਰ ਰੱਖਣ ਵਾਲੀ ਸੰਸਥਾ ਐਫ.ਏ.ਟੀ.ਐਫ. ਵਲੋਂ ਦੇਸ਼ ਨੂੰ ਪਾਬੰਦੀਸ਼ੁਦਾ ਕਰਨ ਦੇ ਡਰ ਤੋਂ ਲਿਆ ਗਿਆ ਹੈ। ਅੱਤਵਾਦੀ ਸੰਗਠਨਾਂ 'ਤੇ ਕਾਰਵਾਈ ਕਰਨ ਦੇ ਸੰਸਾਰਕ ਦਬਾਅ ਵਿਚਾਲੇ ਖਾਨ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਉਨ੍ਹਾਂ ਦੀ ਸਰਕਾਰ ਪਾਕਿਸਤਾਨ ਦੀ ਜ਼ਮੀਨ ਦੀ ਵਰਤੋਂ ਕਿਸੇ ਵੀ ਤਰ੍ਹਾਂ ਦੇ ਸੰਗਠਨਾਂ 'ਤੇ ਕਾਰਵਾਈ ਕਰੇਗੀ।

ਉਹ ਭਾਰਤ ਦੀ ਪਹਿਲ ਤੋਂ ਬਾਅਦ ਜਾਰਜਟਾਊਨ ਯੂਨੀਵਰਸਿਟੀ ਵਲੋਂ ਆਯੋਜਿਤ ਇੰਡੀਆ ਆਈਡੀਆਜ਼ ਕਾਨਫਰੰਸ ਵਿਚ ਉਨ੍ਹਾਂ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਖਾਸ ਤੌਰ 'ਤੇ ਅਫਗਾਨਿਸਤਾਨ ਅਤੇ ਭਾਰਤ ਦੇ ਖਿਲਾਫ ਹੋਣ ਵਾਲੇ ਅੱਤਵਾਦ ਵਿਚ ਪਾਕਿਸਤਾਨ ਦੇ ਵਰਤਾਓ ਵਿਚ ਬਹੁਤ ਘੱਟ ਹੀ ਬਦਲਾਅ ਹੋਏ ਹਨ। ਉਨ੍ਹਾਂ ਨੇ ਇਸ ਵੱਲ ਇਸ਼ਾਰਾ ਕੀਤਾ ਕਿ ਜੰਮੂ-ਕਸ਼ਮੀਰ ਦੇ ਪੁਲਵਾਮਾ ਵਿਚ ਅੱਤਵਾਦੀ ਹਮਲੇ ਤੋਂ ਬਾਅਦ ਜੈਸ਼-ਏ-ਮੁਹੰਮਦ ਦੇ ਨੇਤਾ ਮਸੂਦ ਅਜ਼ਹਰ ਦੇ ਖਿਲਾਫ ਪਾਕਿਸਤਾਨ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਕਰਨ ਵਿਚ ਅਸਫਲ ਰਿਹਾ ਹੈ। ਹੱਕਾਨੀ ਅਜੇ ਹਡਸਨ ਇੰਸਟੀਚਿਊਟ ਦੇ ਦੱਖਣ ਅਤੇ ਮੱਧ ਏਸ਼ੀਆ ਦੇ ਨਿਰਦੇਸ਼ਕ ਹਨ। ਉਨ੍ਹਾਂ ਨੇ ਕਈ ਕਿਤਾਬਾਂ ਲਿਖੀਆਂ ਹਨ। ਉਨ੍ਹਾਂ ਨੇ ਪਾਕਿਸਤਾਨੀ ਫੌਜ ਦੀ ਘਰੇਲੂ ਅਤੇ ਵਿਦੇਸ਼ ਨੀਤੀਆਂ ਦਾ ਮੁੱਖ ਅਲੋਚਕ ਮੰਨਿਆ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਐਫ.ਏ.ਟੀ.ਐਫ. ਤੁਰੰਤ ਪਾਬੰਦੀ ਨਹੀਂ ਲਗਾ ਰਿਹਾ ਹੈ ਪਰ ਉਸ ਤੋਂ ਬਚਣ ਲਈ ਪਾਕਿਸਤਾਨ ਅਜਿਹੀ ਕਵਾਇਦ ਕਰ ਰਿਹਾ ਹੈ।


Sunny Mehra

Content Editor

Related News