ਨਾਰਵੇ ''ਚ ਕੋਰੋਨਾ ਵਾਇਰਸ ਦੇ ਓਮੀਕ੍ਰੋਨ ਵੇਰੀਐਂਟ ਦੇ ਕਈ ਮਾਮਲੇ ਆਏ ਸਾਹਮਣੇ

12/02/2021 11:15:45 PM

ਕੋਪੇਨਹੇਗਨ-ਨਾਰਵੇ ਦੀ ਰਾਜਧਾਨੀ ਓਸਲੋ ਅਤੇ ਇਸ ਦੇ ਨੇੜਲੇ ਦੇ ਸ਼ਹਿਰਾਂ 'ਚ ਘਟੋ-ਘੱਟ 50 ਲੋਕ ਕੋਰੋਨਾ ਵਾਇਰਸ ਦੇ ਓਮੀਕ੍ਰੋਨ ਵੇਰੀਐਂਟ ਨਾਲ ਇਨਫੈਕਟਿਡ ਪਾਏ ਗਏ ਹਨ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਸਾਰੇ ਮਾਮਲਿਆਂ ਦਾ ਜੁੜਾਅ ਓਸਲੇ ਦੇ ਇਕ ਰੈਸਟੋਰੈਂਟ ਨਾਲ ਹੈ ਜਿਥੇ ਇਕ ਕੰਪਨੀ ਨੇ ਕ੍ਰਿਸਮਸ ਦੀ ਪਾਰਟੀ ਦਿੱਤੀ ਸੀ। ਓਸਲੋ ਨਗਰਪਾਲਿਕਾ ਨੇ ਇਕ ਬਿਆਨ 'ਚ ਕਿਹਾ ਕਿ ਇਨਫੈਕਸ਼ਨ ਦੇ ਹੋਰ ਮਾਮਲੇ ਆਉਣ ਦਾ ਖ਼ਦਸ਼ਾ ਹੈ। ਮਰੀਜ਼ਾਂ ਦੇ ਸੰਪਰਕ ਦਾ ਪਤਾ ਲਾਇਆ ਜਾ ਰਿਹਾ ਹੈ ਅਤੇ ਇਕਫੈਕਸ਼ਨ ਨੂੰ ਰੋਕਣ ਲਈ ਪ੍ਰਭਾਵੀ ਕਦਮ ਚੁੱਕੇ ਜਾ ਰਹੇ ਹਨ।

ਇਹ ਵੀ ਪੜ੍ਹੋ : ਕੋਰੋਨਾ ਵਾਇਰਸ ਦੇ ਓਮੀਕ੍ਰੋਨ ਤੇ ਡੈਲਟਾ ਵੇਰੀਐਂਟ ਕਾਰਨ ਕਈ ਦੇਸ਼ਾਂ 'ਚ ਫਿਰ ਤੋਂ ਲੱਗ ਹਨ ਰਹੀਆਂ ਪਾਬੰਦੀਆਂ

'ਨਾਰਵੇਜੀਅਨ ਇੰਸਟੀਚਿਊਟ ਆਫ ਪਬਲਿਕ ਹੈਲਥ' ਨੇ ਕਿਹਾ ਕਿ ਪ੍ਰਭਾਵਿਤ ਲੋਕ ਓਸਲੋ ਅਤੇ ਨੇੜੇ ਦੇ ਨਗਰਪਾਲਿਕਾ ਖੇਤਰ 'ਚ ਰਹਿੰਦੇ ਹਨ। ਓਸਲੋ 'ਚ ਇਨਫੈਕਸ਼ਨ ਦਾ ਪਤਾ ਲਾਉਣ ਵਾਲੀ ਟੀਮ ਨੇ ਸੰਬੰਧਿਤ ਨਗਰ ਪਾਲਿਕਾਵਾਂ ਨਾਲ ਸੰਪਰਕ ਕੀਤਾ ਹੈ। ਸਰਕਾਰੀ ਏਜੰਸੀ ਨੇ ਕਿਹਾ ਕਿ 50 ਤੋਂ ਜ਼ਿਆਦਾ ਮਾਮਲੇ ਆਏ ਹਨ ਅਤੇ ਜ਼ਿਆਦਾਤਰ ਲੋਕਾਂ ਨੇ ਟੀਕੇ ਦੀ ਖੁਰਾਕ ਲੈ ਰੱਖੀ ਸੀ। ਨਾਰਵੇ ਨੇ ਸੋਮਵਾਰ ਨੂੰ ਓਮੀਕ੍ਰੋਨ ਦੇ ਪਹਿਲੇ ਦੋ ਮਾਮਲਿਆਂ ਦੀ ਪੁਸ਼ਟੀ ਕੀਤੀ ਸੀ।

ਇਹ ਵੀ ਪੜ੍ਹੋ : ਚੀਨ ਨੇ ਬੋਇੰਗ 737 ਮੈਕਸ ਨੂੰ ਉਡਾਣ ਭਰਨ ਦੀ ਦਿੱਤੀ ਇਜਾਜ਼ਤ : ਰਿਪੋਰਟ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Karan Kumar

Content Editor

Related News