ਦੁਨੀਆ ਦੀ ਸਭ ਤੋਂ ਨੌਜਵਾਨ ਪ੍ਰਧਾਨ ਮੰਤਰੀ ਸਨਾ ਮਾਰੀਨ ਹੋਈ ਕੁਆਰੰਟੀਨ
Thursday, Apr 23, 2020 - 07:56 PM (IST)

ਹੇਲਸਿੰਕੀ - ਪੂਰੀ ਦੁਨੀਆ ਵਿਚ ਕੋਰੋਨਾਵਾਇਰਸ ਮਹਾਮਾਰੀ ਦਾ ਪ੍ਰਕੋਪ ਦੇਖਿਆ ਜਾ ਰਿਹਾ ਹੈ। ਉਥੇ ਹੀ ਦੁਨੀਆ ਦੀ ਸਭ ਤੋਂ ਯੁਵਾ ਪ੍ਰਧਾਨ ਮੰਤਰੀ (ਨੌਜਵਾਨ ਅਤੇ ਘੱਟ ਉਮਰ ਦੀ) ਸਨਾ ਮਰੀਨ ਨੇ ਖੁਦ ਨੂੰ ਕੁਆਰੰਟੀਨ ਕਰ ਲਿਆ ਹੈ। ਫਿਨਲੈਂਡ ਦੀ ਪ੍ਰਧਾਨ ਮੰਤਰੀ ਸਨਾ ਮਰੀਨ ਨੇ ਇਹ ਕਦਮ ਆਪਣੇ ਘਰ ਵਿਚ ਕੰਮ ਕਰਨ ਵਾਲੇ ਇਕ ਵਿਅਕਤੀ ਨੂੰ ਕਿਸੇ ਦੂਜੇ ਕੋਰੋਨਾਵਾਇਰਸ ਪਾਜ਼ੇਟਿਵ ਵਿਅਕਤੀ ਦੇ ਸੰਪਰਕ ਵਿਚ ਆਉਣ ਤੋਂ ਬਾਅਦ ਚੁੱਕਿਆ ਹੈ।ਪ੍ਰਧਾਨ ਮੰਤਰੀ ਦਫਤਰ ਤੋਂ ਜਾਰੀ ਬਿਆਨ ਮੁਤਾਬਕ, ਮਰੀਨ ਦਾ ਟੈਸਟ ਨੈਗੇਟਿਵ ਆਇਆ ਹੈ, ਉਨ੍ਹਾਂ ਵਿਚ ਵਾਇਰਸ ਦੇ ਕੋਈ ਲੱਛਣ ਨਹੀਂ ਹਨ।
34 ਸਾਲਾ ਦੀ ਸਨਾ ਮਰੀਨ ਦਸੰਬਰ ਵਿਚ ਦੁਨੀਆ ਦੀ ਸਭ ਤੋਂ ਯੁਵਾ ਪ੍ਰਧਾਨ ਮੰਤਰੀ ਬਣੀ ਸੀ, ਉਦੋਂ ਤੋਂ ਉਹ ਚਰਚਾਵਾਂ ਵਿਚ ਹੈ। ਪ੍ਰਭਾਵਿਤ ਵਿਅਕਤੀ ਕੁਆਰੰਟੀਨ ਵਿਚ ਹੈ ਅਤੇ ਉਹ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੇ ਪਰਿਵਾਰ ਦੇ ਸੰਪਰਕ ਵਿਚ ਨਹੀਂ ਆਇਆ ਸੀ। ਪ੍ਰਧਾਨ ਮੰਤਰੀ ਨੇ ਸਾਵਧਾਨੀ ਨਾਲ ਇਹ ਕਦਮ ਚੁੱਕਿਆ ਹੈ। ਸਨਾ ਮਰੀਨ ਪ੍ਰਧਾਨ ਮੰਤਰੀ ਬਣਦੇ ਹੀ ਕੋਰੋਨਾਵਾਇਰਸ ਉਨ੍ਹਾਂ ਦੇ ਲਈ ਇਕ ਚੁਣੌਤੀ ਦੀ ਤਰ੍ਹਾਂ ਸਾਹਮਣੇ ਆਇਆ, ਜਿਸ ਨੂੰ ਉਨ੍ਹਾਂ ਨੇ ਬਖੂਬੀ ਸੰਭਾਲਿਆ। ਯੂਰਪ ਦੇ ਬਾਕੀ ਹਿੱਸਿਆਂ ਦੀ ਤੁਲਨਾ ਵਿਚ ਫਿਨਲੈਂਡ ਵਿਚ ਮੌਤ ਦੀ ਦਰ ਕਾਫੀ ਘੱਟ ਹੈ। ਖਬਰਾਂ ਮੁਤਾਬਕ ਸਨਾ ਨੇ ਸਹੀ ਵੇਲੇ ਉਹ ਸਾਰੇ ਕਦਮ ਚੁੱਕੇ ਜਿਸ ਦੀ ਦੇਸ਼ ਨੂੰ ਲੋੜ ਸੀ। ਉਥੇ ਹੀ ਫਿਨਲੈਂਡ ਵਿਚ ਹੁਣ ਤੱਕ 4,284 ਕੋਰੋਨਾ ਪਾਜ਼ੇਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿਚੋਂ 172 ਲੋਕਾਂ ਦੀ ਮੌਤ ਹੋ ਗਈ ਹੈ ਅਤੇ 2000 ਲੋਕਾਂ ਨੂੰ ਰੀ-ਕਵਰ ਕੀਤਾ ਜਾ ਚੁੱਕਿਆ ਹੈ।