ਜਨਮ ਦਿਨ ’ਤੇ ਵਾਪਰੀ ਅਣਹੋਣੀ ਨੇ ਲੈ ਲਈ ਨੌਜਵਾਨ ਦੀ ਜਾਨ

Tuesday, Jan 09, 2018 - 03:35 PM (IST)

ਤੁਰਕੀ (ਏਜੰਸੀ)- ਜਨਮ ਦਿਨ ਵਾਲੇ ਦਿਨ ਵਿਅਕਤੀ ਨੂੰ ਪਹਾੜੀ ’ਤੇ ਤਸਵੀਰ ਖਿਚਵਾਉਣੀ ਮਹਿੰਗੀ ਪੈ ਗਈ। ਇਹ ਵਿਅਕਤੀ ਪਹਾੜੀ ’ਤੇ ਪੋਜ਼ ਦੇ ਰਿਹਾ ਸੀ, ਜਿਸ ਦੌਰਾਨ ਉਸ ਦੀ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਹਲੀਲ ਡੈਗ ਆਪਣਾ ਜਨਮ ਦਿਨ ਮਨਾਉਣ ਆਪਣੇ ਦੋਸਤਾਂ ਨਾਲ ਤੁਰਕੀ ਦੀ ਪ੍ਰਸਿੱਧ ਪਹਾੜੀ ਉਰਫਾ ਕਾਸਲ ’ਤੇ ਗਿਆ ਹੋਇਆ ਸੀ। ਇਸ ਦੌਰਾਨ ਹਲੀਲ ਦੇ ਦੋਸਤ ਉਸ ਦੀਆਂ ਤਸਵੀਰਾਂ ਖਿੱਚ ਰਹੇ ਸਨ, ਜਦੋਂ ਕਿ ਇਕ ਹੋਰ ਦੋਸਤ ਉਸ ਦੀ ਵੀਡੀਓ ਬਣਾ ਰਿਹਾ ਸੀ। ਇਸ ਦੌਰਾਨ ਤਸਵੀਰ ਖਿਚਵਾਉਂਦੇ ਹੋਏ ਹਲੀਲ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਪਹਾੜੀ ਤੋਂ ਹੇਠਾਂ ਜਾ ਡਿੱਗਾ। ਹਲੀਲ ਦੇ ਦੋਸਤਾਂ ਨੇ ਉਸ ਨੂੰ ਤੁਰੰਤ ਨੇੜਲੇ ਹਸਪਤਾਲ ਪਹੁੰਚਾਇਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤ ਐਲਾਨ ਦਿੱਤਾ। ਹਲੀਲ ਨਾਲ ਵਾਪਰੀ ਇਹ ਸਾਰੀ ਘਟਨਾ ਦੀ ਉਸ ਦੇ ਇਕ ਹੋਰ ਦੋਸਤ ਨੇ ਵੀਡੀਓ ਬਣਾ ਲਈ ਸੀ, ਜਿਸ ਵਿਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਹਲੀਲ ਪਹਾੜੀ ਤੋਂ ਹੇਠਾਂ ਡਿੱਗ ਗਿਆ।
ਦੋਸਤਾਂ ਨਾਲ ਮਨਾਉਣ ਆਇਆ ਸੀ ਜਨਮ ਦਿਨ
ਹਲੀਲ ਦੇ ਦੋਸਤਾਂ ਨੇ ਦੱਸਿਆ ਕਿ ਅਸੀਂ ਸਾਰੇ ਇਸ ਪਹਾੜੀ ’ਤੇ ਆਪਣੇ ਦੋਸਤ ਹਲੀਲ ਦਾ ਜਨਮ ਦਿਨ ਮਨਾਉਣ ਆਏ ਸੀ ਪਰ ਸਾਨੂੰ ਕੀ ਪਤਾ ਸੀ ਕਿ ਹਲੀਲ ਦਾ ਇਹ ਆਖਰੀ ਦਿਨ ਹੋਵੇਗਾ।
ਦੋਸਤਾਂ ਨੇ ਕੀਤੀ ਸੀ ਬਚਾਉਣ ਦੀ ਕੋਸ਼ਿਸ਼
ਦੋਸਤਾਂ ਨੇ ਦੱਸਿਆ ਕਿ ਜਦੋਂ ਹਲੀਲ ਦਾ ਸੰਤੁਲਨ ਵਿਗੜਿਆ ਤਾਂ ਉਹ ਹੇਠਾਂ ਡਿੱਗ ਰਿਹਾ ਸੀ ਅਤੇ ਅਸੀਂ ਉਸ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਜਦੋਂ ਅਸੀਂ ਉਸ ਨੂੰ ਬਚਾਉਣ ਲਈ ਅੱਗੇ ਵਧੇ ਉਦੋਂ ਤੱਕ ਕਾਫੀ ਦੇਰ ਹੋ ਚੁੱਕੀ ਸੀ ਅਤੇ ਸਾਡਾ ਦੋਸਤ ਸਾਨੂੰ ਹਮੇਸ਼ਾ ਲਈ ਅਲਵਿਦਾ ਆਖ ਗਿਆ।
ਹਲੀਲ ਦੀ ਮ੍ਰਿਤਕ ਦੇਹ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ ਹੈ।


Related News