ਮਾਊਂਟ ਐਵਰੈਸਟ 'ਤੇ ਦੁਨੀਆ ਦਾ ਸਭ ਤੋਂ ਉੱਚਾ ਮੌਸਮ ਕੇਂਦਰ ਕੀਤਾ ਗਿਆ ਸਥਾਪਿਤ
Thursday, May 19, 2022 - 08:38 PM (IST)
ਕਾਠਮੰਡੂ-ਨੈਸ਼ਨਲ ਜੀਓਗ੍ਰਾਫਿਕ ਸੋਸਾਇਟੀ ਦੀ ਇਕ ਮਾਹਿਰ ਟੀਮ ਨੇ ਮਾਊਂਟ ਐਵਰੈਸਟ 'ਤੇ 8,830 ਮੀਟਰ ਦੀ ਉਚਾਈ 'ਤੇ 'ਦੁਨੀਆ ਦਾ ਸਭ ਤੋਂ ਉੱਚਾ ਮੌਸਮ ਕੇਂਦਰ' ਸਥਾਪਿਤ ਕੀਤਾ ਹੈ ਜਿਸ ਨਾਲ ਮੌਸਮ ਸਬੰਧੀ ਕਈ ਘਟਨਾਵਾਂ ਨੂੰ ਮਾਪਿਆ ਜਾ ਸਕੇਗਾ। ਨੇਪਾਲ ਦੀ ਮੀਡੀਆ 'ਚ ਵੀਰਵਾਰ ਨੂੰ ਇਹ ਖ਼ਬਰ ਸਾਹਮਣੇ ਆਈ। ਨੇਪਾਲ ਦੇ ਜਲ ਵਿਗਿਆਨ ਅਤੇ ਮੌਸਮ ਵਿਗਿਆਨ ਦੇ ਵਿਭਾਗ (ਡੀ.ਐੱਚ.ਐੱਮ.) ਨੇ ਕਿਹਾ ਕਿ ਸਵੈਚਾਲਿਤ ਮੌਸਮ ਕੇਂਦਰ ਨੂੰ ਪਿਛਲੇ ਹਫਤੇ ਪਹਾੜ ਦੇ ਸਿਖਰ ਬਿੰਦੂ (8,848.86 ਮੀਟਰ) ਤੋਂ ਕੁਝ ਹੇਠਾਂ ਸਥਾਪਿਤ ਕੀਤਾ ਗਿਆ ਹੈ ਕਿਉਂਕਿ ਪਹਾੜੀ ਦੀ ਚੋਟੀ 'ਤੇ ਪੈਣ ਵਾਲੀ ਬਰਫ਼ ਉਪਕਰਣ ਲਾਉਣ ਦੇ ਲਿਹਾਜ ਨਾਲ ਢੁਕਵੀਂ ਨਹੀਂ ਹੈ।
ਇਹ ਵੀ ਪੜ੍ਹੋ :- ਕਵਾਡ ਸੰਮੇਲਨ ਲਈ ਟੋਕੀਓ ਜਾਣਗੇ PM ਮੋਦੀ, ਬਾਈਡੇਨ ਨਾਲ ਵੀ ਹੋਵੇਗੀ ਮੁਲਾਕਾਤ
ਸੂਰਜੀ ਊਰਜਾ ਨਾਲ ਸੰਚਾਲਿਤ ਮੌਸਮ ਨਿਗਰਾਨੀ ਪ੍ਰਣਾਲੀ ਨਾਲ ਹਵਾ ਦਾ ਤਾਪਮਾਨ, ਹਵਾ ਦੀ ਗਤੀ ਅਤੇ ਦਿਸ਼ਾ, ਹਵਾ ਦਾ ਦਬਾਅ, ਬਰਫ਼ ਦੀ ਸਤ੍ਹਾ ਦੀ ਉਚਾਈ 'ਚ ਬਦਲਾਅ ਆਦਿ ਮੌਸਮ ਵਿਗਿਆਨ ਸਬੰਧੀ ਘਟਨਾ ਨੂੰ ਮਾਪਿਆ ਜਾ ਸਕਦਾ ਹੈ। ਅਮਰੀਕਾ 'ਚ ਐਲਾਚੀਆਨ ਸਟੇਟ ਯੂਨੀਵਰਸਿਟੀ ਦੇ ਜਲਵਾਯੂ ਵਿਗਿਆਨੀ ਬੇਕਰ ਪੈਰੀ ਦੀ ਅਗਵਾਈ 'ਚ ਨੈਟ ਜੀਓ ਟੀਮ 'ਚ ਕਈ ਪਰਬਤਾਹੋਰੀ ਅਤੇ ਵਿਗਿਆਨਕ ਸ਼ਾਮਲ ਸਨ। ਇਨ੍ਹਾਂ 'ਚੋਂ ਜ਼ਿਆਦਾਤਰ ਮੌਸਮ ਕੇਂਦਰ ਦੀ ਸਥਾਪਨਾ ਲਈ ਦੁਨੀਆ ਦੀ ਸਭ ਤੋਂ ਉੱਚੀ ਪਹਾੜੀ ਸ਼੍ਰੇਣੀ 'ਤੇ ਪਹੁੰਚੇ ਸਨ।
ਇਹ ਵੀ ਪੜ੍ਹੋ :- RCB vs GT : ਗੁਜਰਾਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਕੀਤਾ ਫੈਸਲਾ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ