ਦੁਬਈ 'ਚ ਬਣਾਇਆ ਗਿਆ ਦੁਨੀਆ ਦਾ ਸਭ ਤੋਂ ਮਹਿੰਗਾ ਕੇਕ

07/09/2017 9:09:31 PM

ਦੁਬਈ — ਇਥੋਂ ਦੀ ਇਕ ਬੇਕਰੀ ਨੇ ਹੁਣ ਤੱਕ ਦਾ ਦੁਨੀਆ ਦਾ ਸਭ ਤੋਂ ਮਹਿੰਗਾ ਕੇਕ ਬਣਾਉਣ ਦਾ ਦਾਅਵਾ ਕੀਤਾ ਹੈ, ਜਿਸ ਦੀ ਕੀਮਤ 25 ਹਜ਼ਾਰ ਅਮਰੀਕੀ ਡਾਲਰ (16 ਲੱਖ ਰੁਪਏ) ਦੱਸੀ ਜਾ ਰਹੀ ਹੈ। ਬ੍ਰਾਂਡ ਵੇ ਬੇਕਰੀ ਨੇ ਇਥੇ ਦੱਸਿਆ ਕਿ 4 ਫੁੱਟ ਉੱਚੇ ਇਸ ਕੇਕ ਦਾ ਭਾਰ 32 ਕਿਲੋਗ੍ਰਾਮ ਹੈ ਅਤੇ ਇਸ ਨੂੰ 100 ਤੋਂ 120 ਲੋਕਾਂ ਨੂੰ ਆਸਾਨੀ ਨਾਲ ਖਿਵਾਇਆ ਜਾ ਸਕਦਾ ਹੈ। ਗੁਲਫ ਨਿਊਜ਼ ਦੀ ਐਤਵਾਰ ਦੀ ਇਕ ਰਿਪੋਰਟ ਮੁਤਾਬਕ ਦੁਬਈ 'ਚ ਬਣਿਆ ਇਹ ਸਪਾਂਜ ਕੇਕ ''ਗੇਮ ਆਫ ਥ੍ਰੋਨਸ'' ਦੇ ਟ੍ਰਾਯੋਨ ਲੈਨੀਨਸਟਰ ਨੂੰ ਸਮਰਪਿਤ ਹੈ। ਬੇਕਰੀ ਨੇ ਯੂ-ਟਿਊਬ 'ਤੇ ਇਕ ਵੀਡੀਓ ਪੋਸਟ ਕੀਤਾ ਹੈ ਕਿ ਕਿਸ ਤਰ੍ਹਾਂ ਨਾਲ ਇਸ ਵਿਸ਼ੇਸ਼ ਕੇਕ ਨੂੰ ਬਣਾਇਆ ਗਿਆ ਹੈ।


Related News