ਮਹਿਲਾ ਨੇ ਜਾਣ ਬੁਝ ਕੇ ਏਅਰ ਹੋਸਟੈੱਸ ਨਾਲ ਕੀਤਾ ਇਹ ਕੰਮ, ਹੋਇਆ ਹੰਗਾਮਾ

Thursday, Mar 12, 2020 - 12:04 AM (IST)

ਬੈਂਕਾਕ - ਕੋਰੋਨਾਵਾਇਰਸ ਜਾਂ ਕੋਵਿਡ-19 ਦੇ ਮਾਮਲੇ ਹਰ ਦਿਨ ਦੁਨੀਆ ਵਿਚ ਵਧਦੇ ਹੀ ਜਾ ਰਹੇ ਹਨ ਅਤੇ ਇਹ ਹਵਾਈ ਯਾਤਰਾਵਾਂ ਨਾਲ ਸਭ ਤੋਂ ਜ਼ਿਆਦਾ ਇਕ ਦੇਸ਼ ਤੋਂ ਦੂਜੇ ਦੇਸ਼ ਵਿਚ ਫੈਲ ਰਿਹਾ ਹੈ। ਇਟਲੀ ਵਿਚ ਤਾਂ ਇਸ ਦੇ ਮਾਮਲੇ ਵਧਣ 'ਤੇ ਹੁਣ ਇੰਟਰਨੈਸ਼ਨਲ ਅਤੇ ਡੋਮੋਸਟਿਕ ਫਲਾਈਟਸ 'ਤੇ ਹੀ ਫਿਲਹਾਲ ਪਾਬੰਦੀ ਲਾ ਦਿੱਤੀ ਗਈ ਹੈ। ਅਜਿਹੇ ਸਮੇਂ ਵਿਚ ਇਕ ਮਹਿਲਾ ਯਾਤਰੀ ਦਾ ਏਅਰ ਹੋਸਟੈੱਸ 'ਤੇ ਖੰਘਣਾ ਭਾਰੀ ਪੈ ਗਿਆ। ਥਾਈ ਏਅਰਵੇਜ਼ ਦੇ ਇਸ ਪਲੇਨ ਵਿਚ ਇਸ ਘਟਨਾ ਤੋਂ ਬਾਅਦ ਚੰਗਾ-ਖਾਸਾ ਹੰਗਾਮਾ ਹੋ ਗਿਆ।

ਕੀ ਹੀ ਮਾਮਲਾ
ਸਾਊਥ ਚਾਈਨਾ ਮਾਰਨਿੰਗ ਪੋਸਟ ਮੁਤਾਬਕ ਬੈਂਕਾਕ ਤੋਂ ਸ਼ੰਘਾਈ ਆ ਰਹੀ ਇਸ ਯਾਤਰੀ ਦੀ ਕਿਸੇ ਗੱਲ 'ਤੇ ਏਅਰ ਹੋਸਟੈੱਸ ਨਾਲ ਗਲਤ ਬੋਲਚਾਲ ਹੋ ਗਈ ਸੀ। ਇਸ ਤੋਂ ਬਾਅਦ ਇਸ ਮਹਿਲਾ ਹੰਗਾਮਾ ਮਚ ਗਿਆ ਅਤੇ ਪਲੇਨ ਵਿਚ ਮੌਜੂਦ ਕਿ੍ਰਊ ਦੇ ਹੋਰ ਮੈਂਬਰਾਂ ਦੀ ਮਦਦ ਨਾਲ ਇਸ ਔਰਤ ਨੂੰ ਸਭ ਤੋਂ ਅਲੱਗ ਬੈਠਾਇਆ ਗਿਆ। ਪਲੇਨ ਜਿਵੇਂ ਹੀ ਸ਼ੰਘਾਈ ਪਹੁੰਚਿਆ ਇਸ ਮਹਿਲਾ ਨੂੰ ਗਿਰਫਤ ਵਿਚ ਲੈ ਕੇ ਟੈਸਟ ਲਈ ਭੇਜ ਦਿੱਤਾ ਗਿਆ। ਨਾਲ ਹੀ ਏਅਰ ਹੋਸਟੈੱਸ ਨੂੰ ਵੀ ਰਿਜ਼ਲਟ ਆਉਣ ਤੱਕ ਕੰਮ 'ਤੇ ਨਾ ਆਉਣ ਦਾ ਫਰਮਾਨ ਸੁਣਾ ਦਿੱਤਾ ਗਿਆ ਹੈ।

ਵੀਡੀਓ ਵਿਚ ਸਾਫ ਦੇਖਿਆ ਜਾ ਸਕਦਾ ਹੈ ਕਿ ਜਹਾਜ਼ ਵਿਚ ਕਾਫੀ ਹੰਗਾਮਾ ਹੋਇਆ ਅਤੇ ਮਹਿਲਾ ਨੇ ਸਭ ਤੋਂ ਅਲੱਗ ਬੈਠਣ ਤੋਂ ਵੀ ਇਨਕਾਰ ਕਰ ਦਿੱਤਾ ਸੀ। ਹਾਲਾਂਕਿ ਇਸ ਤੋਂ ਬਾਅਦ ਸਖਤ ਦੀ ਇਸਤੇਮਾਲ ਕਰਦੇ ਹੋਏ ਇਸ ਮਹਿਲਾ ਨੂੰ ਉਸ ਦੀ ਸੀਟ ਤੋਂ ਹਟਾਇਆ ਗਿਆ। ਇਹ ਵੀਡੀਓ ਵੀ ਚੀਨ ਦੀ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਸ ਹੈ ਅਤੇ ਲੋਕ ਇਸ ਮਹਿਲਾ ਦੀ ਹਰਕਤ ਦੀ ਖਾਸੀ ਨਿੰਦਾ ਕਰ ਰਹੇ ਹਨ। ਲੋਕਾਂ ਨੇ ਸੋਸ਼ਲ ਮੀਡੀਆ 'ਤੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿੱਖਿਆ ਕਿ ਇਸ ਨੇ ਸਾਡੇ ਦੇਸ਼ ਦੀ ਬੇਇੱਜ਼ਤੀ ਕੀਤੀ ਹੈ, ਇਸ ਦੇ ਜਹਾਜ਼ ਰਾਹੀਂ ਕਰਨ 'ਤੇ ਪਾਬੰਦੀ ਲਾ ਦੇਣੀ ਚਾਹੀਦੀ ਹੈ।
 


Khushdeep Jassi

Content Editor

Related News