WHO ਨੇ ਚੀਨ ਦੇ ਟੀਕੇ ਦੇ ਐਮਰਜੈਂਸੀ ਇਸਤੇਮਾਲ ''ਤੇ ਫੈਸਲੇ ਨੂੰ ਲੈ ਕੇ ਕਮੇਟੀ ਦਾ ਕੀਤਾ ਗਠਨ
Saturday, May 08, 2021 - 01:22 AM (IST)
ਜੇਨੇਵਾ-ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਨੇ ਸ਼ੁੱਕਰਵਾਰ ਨੂੰ ਇਕ ਪ੍ਰਮੁੱਖ ਕਮੇਟੀ ਦਾ ਗਠਨ ਇਹ ਤੈਅ ਕਰਨ ਲਈ ਕੀਤਾ ਕਿ ਕੀ ਚੀਨ ਵੱਲੋਂ ਬਣਾਏ ਗਏ ਕੋਵਿਡ-19 ਟੀਕੇ ਨੂੰ ਐਮਰਾਜੈਸੀਂ ਸਥਿਤੀ 'ਚ ਇਸਤੇਮਾਲ ਲਈ ਮਨਜ਼ੂਰੀ ਦਿੱਤੀ ਜਾਵੇ ਜਾਂ ਨਹੀਂ। ਇਹ ਜਾਣਕਾਰੀ ਡਬਲਯੂ.ਐੱਚ. ਦੇ ਇਕ ਬੁਲਾਰੇ ਨੇ ਦਿੱਤੀ। ਇਸ ਨਾਲ ਸੰਭਾਵਿਤ ਤੌਰ 'ਤੇ ਸੰਯੁਕਤ ਰਾਸ਼ਟਰ ਸਮਰਥਿਤ ਪ੍ਰੋਗਰਾਮ ਰਾਹੀਂ ਲੱਖਾਂ ਖੁਰਾਕਾਂ ਨੂੰ ਜ਼ਰੂਰਤਮੰਦ ਦੇਸ਼ਾਂ ਤੱਕ ਪਹੁੰਚਾਉਣ ਦਾ ਰਾਹ ਪੱਧਰਾ ਹੋ ਗਿਆ ਹੈ।
ਇਹ ਵੀ ਪੜ੍ਹੋ-'ਪ੍ਰਮਾਣੂ ਸਮਝੌਤੇ 'ਤੇ ਫੈਸਲਾ ਹੁਣ ਈਰਾਨ ਦੇ ਹੱਥਾਂ 'ਚ'
ਇਕ ਤਨਕੀਨੀ ਸਲਾਹਕਾਰ ਸਮੂਹ ਵੱਲੋਂ ਸਮੀਖਿਆ ਤੋਂ ਆਉਣ ਵਾਲੇ ਹਫਤਿਆਂ ਜਾਂ ਮਹੀਨਿਆਂ 'ਚ ਸੰਯੁਕਤ ਰਾਸ਼ਟਰ ਸਮਰਥਿਤ ਕੋਵੈਕਸਨ ਪ੍ਰੋਗਰਾਮ 'ਚ ਸਿਨੋਫਾਰਮ ਟੀਕੇ ਦੇ ਸ਼ਾਮਲ ਹੋਣ ਦੀ ਸੰਭਾਵਨਾ ਤੈਅ ਹੋ ਸਕੇਗੀ। ਇਸ ਨਾਲ ਇਸ ਟੀਕੇ ਨੂੰ ਅਮਰੀਕਾ ਲਈ ਖੇਤਰੀ ਕਾਰਜਕਾਲ ਅਤੇ ਬੱਚਿਆਂ ਲਈ ਸੰਯੁਕਤ ਰਾਸ਼ਟਰ ਦੀ ਏਜੰਸੀ ਯੂਨੀਸੇਫ ਰਾਹੀਂ ਵੰਡਿਆ ਜਾ ਸਕੇਗਾ। ਡਬਲਯੂ.ਐੱਚ.ਓ. ਦੇ ਬੁਲਾਰੇ ਲਿੰਡਮੀਅਰ ਨੇ ਕਿਹਾ ਕਿ ਫੈਸਲਾ ਅਗਲੇ ਸ਼ੁੱਕਰਵਾਰ ਤੱਕ ਹੋਣ ਦੀ ਉਮੀਦ ਹੈ। ਪ੍ਰਭਾਵਸ਼ੀਲਤਾ ਦੀ ਜਾਣਕਾਰੀ ਤੋਂ ਇਲਾਵਾ ਸਿਨੋਫਾਰਮ ਨੇ ਆਪਣੇ ਦੋ ਟੀਕਿਆਂ ਦੇ ਬਾਰੇ 'ਚ ਬਹੁਤ ਘੱਟ ਜਨਤਕ ਅੰਕੜੇ ਜਾਰੀ ਕੀਤੇ ਹਨ।
ਇਹ ਵੀ ਪੜ੍ਹੋ-ਹੁਣ ਜਲਦ ਹੀ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਵੀ ਲੱਗੇਗੀ ਇਹ ਕੋਰੋਨਾ ਵੈਕਸੀਨ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।