ਕੋਰੋਨਾ ਕਾਲ 'ਚ ਬੇਸ਼ੁਮਾਰ ਵਧੀ ਇਨ੍ਹਾਂ ਅਰਬਪਤੀਆਂ ਦੀ ਦੌਲਤ; ਕਰੋੜਾਂ ਲੋਕਾਂ ਨੂੰ ਪਏ ਰੋਟੀ ਦੇ ਲਾਲੇ
Saturday, Sep 19, 2020 - 04:26 PM (IST)

ਨਵੀਂ ਦਿੱਲੀ — ਕੋਰੋਨਾ ਲਾਗ ਕਾਰਨ ਜਿਥੇ ਵਿਸ਼ਵ ਭਰ ਦੀ ਆਰਥਿਕਤਾ ਨੂੰ ਆਰਥਿਕ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਥੇ ਕੁਝ ਅਰਬਪਤੀਆਂ ਨੇ ਇਸ ਸਮੇਂ ਵਿਚ ਮੋਟੀ ਕਮਾਈ ਕੀਤੀ ਹੈ। ਇਕ ਤਾਜ਼ਾ ਮੁਲਾਂਕਣ ਜ਼ਰੀਏ ਇਹ ਪਤਾ ਲੱਗਾ ਹੈ ਕਿ ਮਹਾਮਾਰੀ ਦੇ ਛੇ ਮਹੀਨਿਆਂ ਬਾਅਦ ਅਮਰੀਕਾ ਦੇ 643 ਅਰਬਪਤੀਆਂ ਦੀ ਜਾਇਦਾਦ ਤਿੰਨ ਗੁਣਾ ਵੱਧ ਗਈ। ਇਹ ਪ੍ਰਗਟਾਵਾ ਅਮਰੀਕਾ ਦੇ ਪ੍ਰਗਤੀਵਾਦੀ ਥਿੰਕ ਟੈਂਕ, 'ਦਿ ਇੰਸਟੀਚਿਊਟ ਫਾਰ ਪਾਲਿਸੀ ਸਟੱਡੀਜ਼' ਦੀ ਤਾਜ਼ਾ ਰਿਪੋਰਟ ਤੋਂ ਹੋਇਆ ਹੈ।
ਅਮਰੀਕਾ ਵਿਚ ਤਾਲਾਬੰਦੀ 13 ਮਾਰਚ ਤੋਂ ਲਾਗੂ ਹੋਈ, ਲਗਭਗ ਉਸੇ ਸਮੇਂ ਹੋਰਨਾਂ ਦੇਸ਼ਾਂ ਨੇ ਵੀ ਰਾਸ਼ਟਰੀ ਪੱਧਰ 'ਤੇ ਤਾਲਾਬੰਦੀ ਨੂੰ ਲਾਗੂ ਕੀਤਾ ਸੀ। ਇਸ ਮਿਆਦ ਤੋਂ ਲੈ ਕੇ 15 ਸਤੰਬਰ ਵਿਚਕਾਰ 643 ਅਰਬਪਤੀਆਂ ਦੀ ਕੁੱਲ ਜਾਇਦਾਦ ਨੇ 29 ਪ੍ਰਤੀਸ਼ਤ ਦੀ ਛਾਲ ਲਗਾਈ। ਇਨ੍ਹਾਂ ਦੀ ਦੌਲਤ 2.95 ਖ਼ਰਬਾ ਡਾਲਰ ਤੋਂ ਵਧ ਕੇ 3.8 ਖ਼ਰਬ ਡਾਲਰ ਹੋ ਗਈ ਹੈ। ਇਸ ਰਿਪੋਰਟ ਨੂੰ ਤਿਆਰ ਕਰਨ ਲਈ ਖੋਜਕਰਤਾਵਾਂ ਨੇ ਫੋਰਬਸ ਦੁਆਰਾ ਜਾਰੀ ਕੀਤੇ ਅਰਬਪਤੀਆਂ ਨਾਲ ਸਬੰਧਤ ਸਾਲਾਨਾ ਅੰਕੜਿਆਂ ਦੀ ਮਦਦ ਲਈ ਹੈ।
ਐਲਨ ਮਸਕ ਦੀ ਕਮਾਈ ਨੇ ਲਗਾਈ 274% ਦੀ ਛਾਲ
ਇਲੈਕਟ੍ਰਿਕ ਕਾਰ ਅਤੇ ਹੋਰ ਉਪਕਰਣ ਨਿਰਮਾਤਾ ਕੰਪਨੀ ਟੇਸਲਾ ਦੇ ਸੰਸਥਾਪਕ ਅਤੇ ਸੀ.ਈ.ਓ. ਐਲਨ ਮਸਕ ਦੀ ਕਮਾਈ 273 ਪ੍ਰਤੀਸ਼ਤ ਭਾਵ 64.4 ਅਰਬ ਡਾਲਰ ਵਧ ਕੇ 92 ਅਰਬ ਡਾਲਰ ਹੋ ਗਈ। ਜਦੋਂ ਕਿ ਉਸ ਦੀ ਕੰਪਨੀ ਨੇ ਮਹਾਮਾਰੀ ਦੇ 6 ਮਹੀਨੇ ਅਤੇ ਉਸ ਤੋਂ ਪਹਿਲਾਂ ਦੇ 6 ਮਹੀਨੇ ਨੂੰ ਮਿਲਾ ਕੇ ਇਕ ਸਾਲ ਵਿਚ 800 ਪ੍ਰਤੀਸ਼ਤ ਦੀ ਕਮਾਈ ਕੀਤੀ ਹੈ।
ਜੈਫ ਬੇਜੋਸ ਦੀ ਦੌਲਤ 68% ਵਧੀ
ਵਿਸ਼ਵ ਦੇ ਸਭ ਤੋਂ ਵੱਡੇ ਆਨਲਾਈਨ ਰਿਲੇਟਰ ਐਮਾਜ਼ੋਨ ਅਤੇ ਇਸਦੇ ਸੰਸਥਾਪਕ ਨੇ ਜੈਫ ਬੇਜੋਸ ਨੇ ਮਹਾਮਾਰੀ ਵਿਚ ਸਭ ਤੋਂ ਵੱਧ ਕਮਾਈ ਕੀਤੀ। ਕੰਪਨੀ ਦੇ ਸ਼ੇਅਰਾਂ ਵਿਚ 40% ਦਾ ਵਾਧਾ ਹੋਇਆ ਅਤੇ ਜੈਫ ਬੇਜੋਸ ਦੀ ਜਾਇਦਾਦ 73.2 ਅਰਬ ਡਾਲਰ ਤੋਂ ਵਧ ਕੇ 113 ਅਰਬ ਡਾਲਰ ਹੋ ਗਈ। ਇਹ ਵਾਧਾ ਆਨਲਾਈਨ ਕਰਿਆਨੇ ਤੋਂ ਲੈ ਕੇ ਦੂਸਰੇ ਵਪਾਰਕ ਉਤਪਾਦਾਂ ਦੀ ਤਾਲਾਬੰਦੀ ਦਰਮਿਆਮ ਹੋਈ ਵਿਕਰੀ ਕਾਰਨ ਹੋਇਆ ਹੈ।
ਮਾਰਕ ਜ਼ੁਕਰਬਰਗ ਦੀ ਜਾਇਦਾਦ 75% ਵਧੀ
ਫੇਸਬੁੱਕ ਦੇ ਸੰਸਥਾਪਕ ਜ਼ੁਕਰਬਰਗ ਸਭ ਤੋਂ ਵੱਧ ਕਮਾਈ ਕਰਨ ਵਾਲਿਆਂ ਵਿਚ ਦੂਜੇ ਨੰਬਰ 'ਤੇ ਹਨ ਅਤੇ ਉਨ੍ਹਾਂ ਦੀ ਜਾਇਦਾਦ 54.7 ਅਰਬ ਡਾਲਰ ਤੋਂ ਵਧ ਕੇ 95.5 ਅਰਬ ਡਾਲਰ ਹੋ ਗਈ। ਇਹ ਵਾਧਾ 18 ਮਾਰਚ ਤੋਂ 13 ਅਗਸਤ ਦੇ ਵਿਚਕਾਰ ਹੋਇਆ ਹੈ।
ਇਸ ਕਾਰਨ ਅਮਰੀਕੀ ਕੰਪਨੀਆਂ ਨੂੰ ਹੋਇਆ ਲਾਭ
ਅਮਰੀਕੀ ਸਰਕਾਰ ਨੇ ਤਾਲਾਬੰਦੀ ਦੇ ਕਾਰਨ ਹੋਏ ਨੁਕਸਾਨ ਦੀ ਪੂਰਤੀ ਲਈ ਉਦਯੋਗ ਨੂੰ ਰਾਹਤ ਪੈਕੇਜ ਦਿੱਤਾ, ਜਿਸ ਨਾਲ ਉਹ ਕੰਪਨੀਆਂ ਨੂੰ ਆਰਥਿਕ ਸੰਕਟ ਵਿੱਚੋਂ ਵੀ ਬਾਹਰ ਕੱਢਿਆ ਗਿਆ ਜੋ ਲੰਬੇ ਸਮੇਂ ਤੋਂ ਤੰਗੀ ਦੀ ਮਾਰ ਝੇਲ ਰਹੀਆਂ ਸਨ। ਐਸ.ਐਂਡ.ਪੀ.-500 ਕੰਪਨੀ ਨੇ ਕਈ ਸਾਲਾਂ ਤੱਕ ਘਾਟੇ ਦਾ ਸਾਹਮਣਾ ਕਰਨ ਤੋਂ ਬਾਅਦ ਇਸ ਸਾਲ 54 ਪ੍ਰਤੀਸ਼ਤ ਦਾ ਲਾਭ ਹੋਇਆ ਹੈ।
ਤੱਥ ----
- 643 ਅਮਰੀਕੀ ਅਰਬਪਤੀਆਂ ਦੀ ਕਮਾਈ ਵਿਚ ਵਾਧਾ
- 2.95 ਖ਼ਰਬ ਡਾਲਰ ਤੋਂ 3.8 ਖਰਬ ਡਾਲਰ ਤੱਕ ਪਹੁੰਚ ਗਈ ਜਾਇਦਾਦ
- ਸੰਪੱਤੀ 18 ਮਾਰਚ ਤੋਂ 15 ਸਤੰਬਰ ਤੱਕ 29 ਪ੍ਰਤੀਸ਼ਤ ਵਧੀ
- ਅਰਬਪਤੀ ਪਿਛਲੇ ਸਾਲ ਨਾਲੋਂ 22% ਵਧੇਰੇ ਅਮੀਰ ਹੋਏ
ਭੁੱਖਮਰੀ ਵਧੀ
- ਦੁਨੀਆ ਭਰ ਵਿਚ 2.7 ਕਰੋੜ ਲੋਕ ਭੁੱਖਮਰੀ ਦੇ ਕੰਢੇ ਪਹੁੰਚ ਗਏ ਹਨ
- ਸਾਲ ਦੇ ਭੋਜਨ ਲਈ 4.9 ਅਰਬ ਡਾਲਰ ਦੀ ਜ਼ਰੂਰਤ ਹੈ
- ਮਹਾਮਾਰੀ ਕਾਰਨ 15 ਕਰੋੜ ਬੱਚੇ ਗਰੀਬ ਹੋ ਗਏ, ਕੁੱਲ 1.2 ਅਰਬ ਬੱਚੇ ਗਰੀਬ ਹਨ
(ਸੰਯੁਕਤ ਰਾਸ਼ਟਰ ਦੀ ਰਿਪੋਰਟ)
ਇਹ ਵੀ ਦੇਖੋ: ਕੋਰੋਨਾ ਆਫ਼ਤ ਕਾਰਨ ਕੰਪਨੀਆਂ ਤਨਖ਼ਾਹ ਸਬੰਧੀ ਨਿਯਮਾਂ 'ਚ ਕਰਨਗੀਆਂ ਇਹ ਬਦਲਾਅ
14.7 ਕਰੋੜ ਲੋਕ ਬੇਰੁਜ਼ਗਾਰ ਹੋ ਗਏ
ਮਹਾਮਾਰੀ ਦੇ ਪ੍ਰਭਾਵ ਕਾਰਨ ਬੇਰੁਜ਼ਗਾਰ ਹੋਏ ਲੋਕਾਂ 'ਤੇ ਅੰਤਰਰਾਸ਼ਟਰੀ ਖੋਜ ਸਮੂਹ ਦਾ ਸੁਤੰਤਰ ਮੁਲਾਂਕਣ ਦਰਸਾਉਂਦਾ ਹੈ ਕਿ ਇਹ ਸੰਖਿਆ 14.7 ਕਰੋੜ ਤੋਂ ਵੱਧ ਹੈ।
ਮਹਾਮਾਰੀ ਕਾਰਨ 3.7 ਕਰੋੜ ਲੋਕ ਗਰੀਬੀ ਵਿਚ ਚਲੇ ਗਏ
- ਬਿੱਲ ਅਤੇ ਮੇਲਿੰਡਾ ਗੇਟਸ ਫਾਉਂਡੇਸ਼ਨ ਅਨੁਸਾਰ ਕੋਰੋਨਾ ਵਿਸ਼ਾਣੂ ਮਹਾਮਾਰੀ ਨੇ ਲਗਭਗ 3.7 ਕਰੋੜ ਲੋਕਾਂ ਨੂੰ ਬਹੁਤ ਜ਼ਿਆਦਾ ਗਰੀਬੀ ਵਿਚ ਪਾ ਦਿੱਤਾ ਹੈ। ਇਸ ਮਹਾਮਾਰੀ ਨੇ ਇਸ ਹੱਦ ਤਕ ਪ੍ਰਭਾਵਤ ਕੀਤਾ ਕਿ ਪਿਛਲੇ ਕਈ ਦਹਾਕਿਆਂ ਦੌਰਾਨ ਸਿਹਤ ਦੇ ਖੇਤਰ ਵਿਚ ਹੋਈ ਤਰੱਕੀ ਨੂੰ ਪਲਟ ਦਿੱਤਾ ਹੈ।
ਇਹ ਵੀ ਦੇਖੋ: ਸੁਪਰੀਮ ਕੋਰਟ ਨੇ ਚੋਣਵੇਂ BS-IV ਵਾਹਨਾਂ ਦੀ ਰਜਿਸਟ੍ਰੇਸ਼ਨ ਨੂੰ ਦਿੱਤੀ ਮਨਜ਼ੂਰੀ,ਇਨ੍ਹਾਂ ਲੋਕਾਂ ਦੇ ਹੋਣਗੇ ਵਾਰੇ-ਨਿਆਰੇ
ਅਰਬਪਤੀ ਸਾਡੀ ਮਦਦ ਕਰਨ: ਸੰਯੁਕਤ ਰਾਸ਼ਟਰ
ਸੰਯੁਕਤ ਰਾਸ਼ਟਰ ਦੇ ਖੁਰਾਕ ਮੁਖੀ ਡੇਵਿਡ ਬਿਆਸਲੇ ਨੇ ਦੁਨੀਆ ਦੇ ਅਰਬਪਤੀਆਂ ਨੂੰ ਭੁੱਖਮਰੀ ਨੂੰ ਖਤਮ ਕਰਨ ਵਿਚ ਸਹਾਇਤਾ ਕਰਨ ਦੀ ਅਪੀਲ ਕੀਤੀ ਹੈ। ਉਸਨੇ ਵੀਰਵਾਰ ਨੂੰ ਕਿਹਾ ਕਿ ਦੁਨੀਆ ਦੇ 2000 ਅਰਬਪਤੀਆਂ ਦੀ ਕੁਲ ਦੌਲਤ ਅੱਠ ਅਰਬ ਡਾਲਰ ਤੋਂ ਵੀ ਵੱਧ ਹੈ। ਉਨ੍ਹਾਂ ਨੇ ਮਹਾਮਾਰੀ ਦੇ ਸਮੇਂ ਵਿਚ ਅਰਬਾਂ ਦੀ ਕਮਾਈ ਵੀ ਕੀਤੀ ਹੈ। ਅਜਿਹੇ ਲੋਕ ਦੁਨੀਆ ਵਿਚ ਭੁੱਖ ਨਾਲ ਲੜ ਰਹੇ ਹਨ, ਇਸ ਲਈ ਤਿੰਨ ਕਰੋੜ ਲੋਕਾਂ ਦੀ ਮਦਦ ਕੀਤੀ ਜਾਏ। ਜੇਕਰ ਉਨ੍ਹਾਂ ਨੂੰ ਭੋਜਨ ਨਾ ਮਿਲਿਆ ਤਾਂ ਉਹ ਮੌਤ ਦੇ ਕੰਢੇ ਪਹੁੰਚ ਜਾਣਗੇ। ਉਨ੍ਹਾਂ ਕਿਹਾ ਕਿ ਸਾਨੂੰ ਸਾਲ ਭਰ ਭੋਜਨ ਮੁਹੱਈਆ ਕਰਾਉਣ ਲਈ 4.9 ਅਰਬ ਡਾਲਰ ਦੀ ਮਦਦ ਚਾਹੀਦੀ ਹੈ।
ਇਹ ਵੀ ਦੇਖੋ: Air India ਦੀ ਹਾਲਤ ਹੋਰ ਵਿਗੜੀ, ਕਾਮਿਆਂ ਲਈ ਖੜੀ ਹੋਈ ਨਵੀਂ ਮੁਸੀਬਤ