ਗਾਲ੍ਹ ਕੱਢਣ ''ਤੇ ਲੱਗੇਗਾ 500 ਰੁਪਏ ਜੁਰਮਾਨਾ, ਇਸ ਪਿੰਡ ਦੀ ਪੰਚਾਇਤ ਨੇ ਲਿਆ ਫੈਸਲਾ
Saturday, Apr 11, 2026 - 12:03 PM (IST)
ਬੁਰਹਾਨਪੁਰ (ਭਾਸ਼ਾ) - ਮੱਧ ਪ੍ਰਦੇਸ਼ ਦੇ ਬੁਰਹਾਨਪੁਰ ਜ਼ਿਲ੍ਹੇ ਦਾ ਬੋਰਸਰ ਪਿੰਡ ਇਸ ਸਮੇਂ ਅਪਸ਼ਬਦਾਂ ਦੀ ਵਰਤੋਂ ਵਿਰੁੱਧ ਆਪਣੀ ਵਿਲੱਖਣ ਪਹਿਲਕਦਮੀ ਕਾਰਨ ਸੁਰਖੀਆਂ ’ਚ ਹੈ। ਇਸ ਸੁਰਖੀਆਂ ਦੇ ਕਾਰਨ ਹੁਣ ਪਿੰਡ ਬੋਰਸਰ ਨੂੰ ‘ਗਾਲ੍ਹ-ਮੁਕਤ’ ਪਿੰਡ ਐਲਾਨ ਦਿੱਤਾ ਗਿਆ ਹੈ। ਇਸ ਸਬੰਧ ਵਿਚ ਪਿੰਡ ਦੀ ਗ੍ਰਾਮ ਪੰਚਾਇਤ ਨੇ ਫੈਸਲਾ ਕੀਤਾ ਹੈ ਕਿ ਜੇ ਕੋਈ ਵਿਅਕਤੀ ਕਿਸੇ ਨੂੰ ਖਾਸ ਕਰ ਕੇ ਮਾਵਾਂ ਤੇ ਭੈਣਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਅਪਸ਼ਬਦਾਂ ਦੀ ਵਰਤੋਂ ਕਰੇਗਾ ਤਾਂ ਉਸ ਨੂੰ 500 ਰੁਪਏ ਦਾ ਜੁਰਮਾਨਾ ਕੀਤਾ ਜਾਏਗਾ। ਜੁਰਮਾਨਾ ਨਾ ਦੇਣ ’ਤੇ ਇਕ ਘੰਟਾ ਪਿੰਡ ਦੀ ਸਫਾਈ ਕਰਨੀ ਹੋਵੇਗੀ।
ਇਹ ਵੀ ਪੜ੍ਹੋ - ਹੁਣ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਮਿਲੇਗਾ ਬਰਾਬਰ DA! ਸੁਪਰੀਮ ਕੋਰਟ ਦਾ ਵੱਡਾ ਫੈਸਲਾ
ਇਸ ਸਬੰਧ ਵਿਚ ਜ਼ਿਲ੍ਹਾ ਹੈੱਡਕੁਆਰਟਰ ਤੋਂ ਲੱਗਭਗ 20 ਕਿਲੋਮੀਟਰ ਦੂਰ ਉਕਤ ਪਿੰਡ ’ਚ ਵੱਖ-ਵੱਖ ਥਾਵਾਂ ’ਤੇ ਪੋਸਟਰ ਤੇ ਬੈਨਰ ਲਾਏ ਗਏ ਹਨ, ਜਿਨ੍ਹਾਂ ’ਚ ਮਾਣ ਨਾਲ ਬੋਰਸਰ ਨੂੰ 'ਮੱਧ ਪ੍ਰਦੇਸ਼ ਦਾ ਪਹਿਲਾ ‘ਗਾਲ੍ਹ ਮੁਕਤ’ ਪਿੰਡ' ਐਲਾਨਿਆ ਗਿਆ ਹੈ। ਪਿੰਡ ਜਿਸ ਦੀ ਆਬਾਦੀ ਲਗਭਗ 6000 ਹੈ, ਦੇ ਉਪ ਸਰਪੰਚ ਵਿਨੋਦ ਸ਼ਿੰਦੇ ਨੇ ਸ਼ੁੱਕਰਵਾਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਗ੍ਰਾਮ ਪੰਚਾਇਤ ਰਾਹੀਂ ਅਸੀਂ ਇਕ ਮਤਾ ਪਾਸ ਕੀਤਾ ਹੈ। ਇਸ ਵਿਚ ਕਿਹਾ ਗਿਆ ਹੈ ਕਿ ਪਿੰਡ ’ਚ ਜੋ ਵੀ ਵਿਅਕਤੀ ਗਾਲ੍ਹ ਕਢੇਗਾ ਜਾਂ ਅਪਸ਼ਬਦਾਂ ਦੀ ਵਰਤੋਂ ਕਰੇਗਾ, ਨੂੰ ਜੁਰਮਾਨਾ ਭਰਨਾ ਪਵੇਗਾ ਜਾਂ ਪਿੰਡ ਦੀ ਸਫਾਈ ਕਰਨੀ ਪਏਗੀ। ਪਿੰਡ ਦੀਆਂ ਔਰਤਾਂ ਨੇ ਇਸ ਪਹਿਲਕਦਮੀ ਦੀ ਸ਼ਲਾਘਾ ਕੀਤੀ ਹੈ।
ਇਹ ਵੀ ਪੜ੍ਹੋ - Heavy Rainfall: ਅਗਲੇ 3 ਦਿਨ ਭਾਰੀ ਮੀਂਹ! ਕਈ ਸੂਬਿਆਂ 'ਚ ਡਿੱਗੇਗੀ ਬਿਜਲੀ, ਚੱਲਣਗੀਆਂ ਤੂਫ਼ਾਨੀ ਹਵਾਵਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
