ਕੀ ਤੁਹਾਨੂੰ ਪਤਾ Bay, Gulf ਤੇ ਸਟ੍ਰੇਟ 'ਚ ਕੀ ਹੈ ਫਰਕ ? ਜੇ ਨਹੀਂ, ਤਾਂ ਇਹ ਖ਼ਬਰ ਪੜ੍ਹ ਕੇ ਜਾਣੋ ਅਸਲ ਮਤਲਬ

Thursday, Apr 09, 2026 - 10:35 AM (IST)

ਕੀ ਤੁਹਾਨੂੰ ਪਤਾ Bay, Gulf ਤੇ ਸਟ੍ਰੇਟ 'ਚ ਕੀ ਹੈ ਫਰਕ ? ਜੇ ਨਹੀਂ, ਤਾਂ ਇਹ ਖ਼ਬਰ ਪੜ੍ਹ ਕੇ ਜਾਣੋ ਅਸਲ ਮਤਲਬ

ਵੈੱਬ ਡੈਸਕ - ਧਰਤੀ ਦਾ ਲਗਭਗ 71 ਫੀਸਦੀ ਹਿੱਸਾ ਪਾਣੀ ਨਾਲ ਘਿਰਿਆ ਹੋਇਆ ਹੈ। ਅਕਸਰ ਅਸੀਂ ਭੂਗੋਲਿਕ ਸ਼ਬਦਾਂ ਜਿਵੇਂ ਕਿ Bay (ਖਾੜੀ), Gulf (ਗਲਫ) ਅਤੇ Strait (ਜਲਡਮਰੂਮੱਧ) ਬਾਰੇ ਸੁਣਦੇ ਹਾਂ। ਖਾਸ ਕਰਕੇ ਇਰਾਨ ਅਤੇ ਅਮਰੀਕਾ ਦਰਮਿਆਨ ਚੱਲ ਰਹੀ ਖਿੱਚੋਤਾਣ ਦੌਰਾਨ ਇਹ ਸ਼ਬਦ ਕਾਫੀ ਚਰਚਾ 'ਚ ਹਨ। ਆਉਣ ਵਾਲੀਆਂ ਪ੍ਰਤੀਯੋਗੀ ਪ੍ਰੀਖਿਆਵਾਂ (UPSC ਆਦਿ) ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਲਈ ਇਨ੍ਹਾਂ ਵਿਚਾਲੇ ਫਰਕ ਸਮਝਣਾ ਬਹੁਤ ਜ਼ਰੂਰੀ ਹੈ। ਆਓ ਜਾਣਦੇ ਹਾਂ ਇਨ੍ਹਾਂ 'ਚ ਕੀ ਫਰਕ ਹੈ।

PunjabKesari

ਕੀ ਹੁੰਦੀ ਹੈ Bay (ਖਾੜੀ)? 

Bay ਦੀ ਗੱਲ ਕਰੀਏ ਤਾਂ ਇਸਦਾ ਕੁਝ ਹਿੱਸਾ ਆਂਸ਼ਿਕ ਰੂਪ 'ਚ ਜ਼ਮੀਨ ਨਾਲ ਜੁੜਿਆ ਹੁੰਦਾ ਹੈ ਅਤੇ ਇਸਦਾ ਜ਼ਿਆਦਾਤਰ ਹਿੱਸਾ ਸਮੁੰਦਰ ਨਾਲ ਜੁੜਿਆ ਹੁੰਦਾ ਹੈ। 'ਬੇ' ਬਹੁਤ ਜ਼ਿਆਦਾ ਡੂੰਘੀ ਨਹੀਂ ਹੁੰਦੀ ਕਿਉਂਕਿ ਇਸਦਾ ਮੁਹਾਨਾ (ਮੂੰਹ) ਗਲਫ ਦੀ ਤਰ੍ਹਾਂ ਬੰਦ ਨਹੀਂ ਬਲਕਿ ਖੁੱਲ੍ਹਾ ਹੁੰਦਾ ਹੈ। ਇੱਥੇ ਪਾਣੀ ਆਮ ਤੌਰ 'ਤੇ ਕਾਫ਼ੀ ਸ਼ਾਂਤ ਰਹਿੰਦਾ ਹੈ। ਇਸ ਦੀ ਸਭ ਤੋਂ ਵੱਡੀ ਉਦਾਹਰਣ ਬੰਗਾਲ ਦੀ ਖਾੜੀ ਹੈ।

PunjabKesari

Gulf (ਗਲਫ) ਦਾ ਕੀ ਮਤਲਬ ਹੈ?

ਗਲਫ ਦਾ ਜ਼ਿਆਦਾਤਰ ਹਿੱਸਾ ਤਿੰਨ ਪਾਸਿਆਂ ਤੋਂ ਜ਼ਮੀਨ ਨਾਲ ਘਿਰਿਆ ਹੁੰਦਾ ਹੈ, ਜਦਕਿ ਇਕ ਪਾਸਿਓਂ ਇਹ ਸਮੁੰਦਰ ਨਾਲ ਜੁੜਿਆ ਹੁੰਦਾ ਹੈ। ਇਹ ਬਹੁਤ ਜ਼ਿਆਦਾ ਡੂੰਘੀ ਹੁੰਦੀ ਹੈ। ਬਣਾਵਟ, ਆਕਾਰ ਅਤੇ ਡੂੰਘਾਈ ਦੇ ਕਾਰਨ ਇਹ 'ਬੇ' ਨਾਲੋਂ ਵੱਖਰੀ ਹੁੰਦੀ ਹੈ।

PunjabKesari

Strait (ਜਲਡਮਰੂਮੱਧ) ਕਿਸ ਨੂੰ ਕਹਿੰਦੇ ਹਨ?

ਇਹ ਦੋ ਵੱਡੇ ਜਲ ਸਰੋਤਾਂ (ਸਮੁੰਦਰਾਂ ਜਾਂ ਮਹਾਂਸਾਗਰਾਂ) ਨੂੰ ਜੋੜਨ ਦਾ ਕੰਮ ਕਰਦੀ ਹੈ। ਇਹ ਜ਼ਮੀਨ ਦੇ ਦੋ ਟੁਕੜਿਆਂ ਦੇ ਵਿਚਕਾਰ ਇਕ ਬਹੁਤ ਹੀ ਤੰਗ ਜਲਮਾਰਗ ਹੁੰਦਾ ਹੈ। ਇਸ ਦੇ ਦੋਵੇਂ ਪਾਸੇ ਜ਼ਮੀਨ ਹੁੰਦੀ ਹੈ। ਇਰਾਨ-ਅਮਰੀਕਾ ਤਣਾਅ ਦੌਰਾਨ 'Strait of Hormuz' (ਹੋਰਮੁਜ਼ ਜਲਡਮਰੂਮੱਧ) ਦਾ ਨਾਂ ਵਾਰ-ਵਾਰ ਸੁਣਨ ਨੂੰ ਮਿਲ ਰਿਹਾ ਹੈ ਕਿਉਂਕਿ ਇਹ ਦੁਨੀਆ ਦੇ ਸਭ ਤੋਂ ਮਹੱਤਵਪੂਰਨ ਸਮੁੰਦਰੀ ਤੇਲ ਮਾਰਗਾਂ 'ਚੋਂ ਇਕ ਹੈ।
 


author

Sunaina

Content Editor

Related News