ਚੰਦ ਦੀ ਸਤਿਹ 'ਤੇ ਨਾਸਾ ਨੇ ਖੋਜਿਆ ਪਾਣੀ, ਇਨਸਾਨੀ ਬਸਤੀਆਂ ਨੂੰ ਵਸਾਉਣ 'ਚ ਮਿਲੇਗੀ ਮਦਦ

10/27/2020 2:27:13 AM

ਵਾਸ਼ਿੰਗਟਨ - ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਚੰਦ ਦੀ ਸਤਿਹ 'ਤੇ ਪਾਣੀ ਦੀ ਖੋਜ ਕੀਤੀ ਹੈ। ਵੱਡੀ ਗੱਲ ਇਹ ਹੈ ਕਿ ਚੰਦ ਦੀ ਸਤਿਹ 'ਤੇ ਇਹ ਪਾਣੀ ਸੂਰਜ ਦੀਆਂ ਕਿਰਣਾਂ ਪੈਣ ਵਾਲੇ ਇਲਾਕੇ ਵਿਚ ਖੋਜੀ ਗਈ ਹੈ। ਇਸ ਵੱਡੀ ਖੋਜ ਨਾਲ ਨਾ ਸਿਰਫ ਚੰਦ 'ਤੇ ਭਵਿੱਖ ਵਿਚ ਹੋਣ ਵਾਲੇ ਮਨੁੱਖੀ ਮਿਸ਼ਨ ਨੂੰ ਵੱਡੀ ਤਾਕਤ ਮਿਲੇਗੀ। ਬਲਕਿ, ਇਨ੍ਹਾਂ ਦਾ ਇਸਤੇਮਾਲ ਪੀਣ ਅਤੇ ਰਾਕੇਟ ਈਧਨ ਉਤਪਾਦਨ ਲਈ ਵੀ ਕੀਤਾ ਜਾ ਸਕੇਗਾ। ਇਸ ਪਾਣੀ ਦੀ ਖੋਜ ਨਾਸਾ ਦੀ ਸਟ੍ਰੇਟਸਫੀਅਰ ਆਬਜ਼ਰਵੇਟਰੀ ਫਾਰ ਇੰਫ੍ਰਾਰੇਡ ਐਸਟ੍ਰਾਨੋਮੀ (ਸੋਫੀਆ) ਨੇ ਕੀਤੀ ਹੈ।

ਦੱਖਣੀ ਹਿੱਸੇ ਦੇ ਕ੍ਰੇਟਰ ਵਿਚ ਮਿਲਿਆ ਪਾਣੀ
ਸੋਫੀਆ ਨੇ ਚੰਦ ਦੇ ਦੱਖਣੀ ਹਿੱਸੇ ਵਿਚ ਸਥਿਤ ਧਰਤੀ ਤੋਂ ਦਿੱਖਣ ਵਾਲੇ ਸਭ ਤੋਂ ਵੱਡੇ ਗੱਡਿਆਂ ਵਿਚੋਂ ਇਕ ਕਲੇਵੀਅਸ ਕ੍ਰੇਟਰ ਵਿਚ ਪਾਣੀ ਦੇ ਅਣੂਆਂ (H2O) ਦਾ ਪਤਾ ਲਗਾਇਆ ਹੈ। ਪਹਿਲੇ ਦੇ ਹੋਏ ਅਧਿਐਨਾਂ ਵਿਚ ਚੰਦ ਦੀ ਸਤਿਹ 'ਤੇ ਹਾਈਡ੍ਰੋਜਨ ਦੇ ਕੁਝ ਰੂਪ ਦਾ ਪਤਾ ਲੱਗਾ ਸੀ, ਪਰ ਪਾਣੀ ਅਤੇ ਕਰੀਬੀ ਰਿਸ਼ਤੇਦਾਰ ਮੰਨੇ ਜਾਣ ਵਾਲੇ ਹਾਈਡ੍ਰਾਕਸਿਲ (OH) ਦੀ ਖੋਜ ਨਹੀਂ ਹੋ ਸਕੀ ਸੀ।

ਪਹਿਲਾਂ ਤੋਂ ਮੌਜੂਦ ਸਨ ਪਾਣੀ ਦੇ ਸੰਕੇਤ
ਵਾਸ਼ਿੰਗਟਨ ਵਿਚ ਨਾਸਾ ਦੇ ਮੁੱਖ ਦਫਤਰ ਵਿਚ ਵਿਗਿਆਨ ਮਿਸ਼ਨ ਡਾਇਰੈਕਟੋਰੇਟ ਵਿਚ ਐਸਟ੍ਰੋਫਿਜ਼ੀਕਸ ਡਿਵੀਜ਼ਨ ਦੇ ਡਾਇਰੈਕਟਰ ਪਾਲ ਹਰਟਜ਼ ਨੇ ਆਖਿਆ ਕਿ ਸਾਡੇ ਕੋਲ ਪਹਿਲਾਂ ਤੋਂ ਸੰਕੇਤ ਸਨ ਕਿ H2O ਜਿਸ ਨੂੰ ਅਸੀਂ ਪਾਣੀ ਦੇ ਰੂਪ ਵਿਚ ਜਾਣਦੇ ਹਾਂ, ਉਹ ਚੰਦ ਦੀ ਸਤਿਹ 'ਤੇ ਸੂਰਜ ਵੱਲ ਮੌਜੂਦ ਹੋ ਸਕਦਾ ਹੈ। ਹੁਣ ਅਸੀਂ ਜਾਣਦੇ ਹਾਂ ਕਿ ਇਹ ਉਥੇ ਹੈ। ਇਹ ਖੋਜ ਚੰਦ ਦੀ ਸਤਿਹ ਦੀ ਸਾਡੀ ਸਮਝ ਨੂੰ ਚੁਣੌਤੀ ਦਿੰਦੀ ਹੈ। ਇਸ ਨਾਲ ਸਾਨੂੰ ਹੋਰ ਪੁਲਾੜ ਦੀ ਡੂੰਘੀ ਪੜਤਾਲ ਕਰਨ ਦੀ ਪ੍ਰਰੇਣਾ ਮਿਲਦੀ ਹੈ।

ਸਹਾਰਾ ਰੇਗੀਸਤਾਨ ਵਿਚ ਮੌਜੂਦ ਪਾਣੀ ਤੋਂ 100 ਗੁਣਾ ਘੱਟ ਹੈ ਚੰਦ 'ਤੇ ਪਾਣੀ
ਨੇਚਰ ਐਸਟ੍ਰਾਨੋਮੀ ਦੇ ਘਟੋਂ-ਘੱਟ ਅੰਕ ਵਿਚ ਪ੍ਰਕਾਸ਼ਿਤ ਅਧਿਐਨ ਮੁਤਾਬਕ, ਇਸ ਥਾਂ ਦੇ ਡਾਟਾ ਨਾਲ 100 ਤੋਂ 412 ਪਾਰਟ ਪ੍ਰਤੀ ਮਿਲੀਅਨ ਦੀ ਸਾਂਦ੍ਰਤਾ ਵਿਚ ਪਾਣੀ ਦਾ ਪਤਾ ਲੱਗਾ ਹੈ। ਸੋਫੀਆ ਨੇ ਚੰਦ ਦੀ ਸਤਿਹ 'ਤੇ ਜਿੰਨੇ ਪਾਣੀ ਦੀ ਖੋਜ ਕੀਤੀ ਹੈ ਉਸ ਦੀ ਮਾਤਰਾ ਅਫਰੀਕਾ ਦੇ ਸਹਾਰਾ ਰੇਗੀਸਤਾਨ ਵਿਚ ਮੌਜੂਦ ਪਾਣੀ ਦੀ ਤੁਲਨਾ ਵਿਚ 100 ਗੁਣਾ ਘੱਟ ਹੈ। ਛੋਟੀ ਮਾਤਰਾ ਦੇ ਬਾਵਜੂਦ ਇਹ ਖੋਜ ਨਵੇਂ ਸਵਾਲ ਚੁੱਕਦੀ ਹੈ ਕਿ ਚੰਦ ਦੀ ਸਤਿਹ 'ਤੇ ਪਾਣੀ ਕਿਵੇਂ ਬਣਦਾ ਹੈ। ਇਸ ਤੋਂ ਵੀ ਵੱਡਾ ਸਵਾਲ ਕਿ ਇਹ ਚੰਦ ਦੇ ਸਖਤ ਅਤੇ ਵਾਯੂਮੰਡਲੀ ਵਾਤਾਵਰਣ ਵਿਚ ਕਿਵੇਂ ਬਣਿਆ ਰਹਿੰਦਾ ਹੈ।

ਚੰਦ 'ਤੇ ਮਨੁੱਖੀ ਬਸਤੀਆਂ ਵਸਾਉਣ ਦੀ ਯੋਜਨਾ ਬਣਾ ਰਿਹਾ ਨਾਸਾ
ਨਾਸਾ ਦੀ ਯੋਜਨਾ ਚੰਦ 'ਤੇ ਮਨੁੱਖੀ ਬਸਤੀਆਂ ਵਸਾਉਣ ਦੀ ਹੈ। ਨਾਸਾ ਪਹਿਲਾਂ ਤੋਂ ਹੀ ਆਰਟੇਮਿਸ ਪ੍ਰੋਗਰਾਮ ਦੇ ਜ਼ਰੀਏ 2024 ਤੱਕ ਚੰਦ ਦੀ ਸਤਿਹ 'ਤੇ ਮਨੁੱਖੀ ਮਿਸ਼ਨ ਭੇਜਣ ਦੀ ਤਿਆਰੀ ਕਰ ਰਹੀ ਹੈ। ਨਾਸਾ ਆਪਣੇ ਆਰਟੇਮਿਸ ਪ੍ਰੋਗਰਾਮ ਦੇ ਜ਼ਰੀਏ ਚੰਦ ਦੀ ਸਤਿਹ 'ਤੇ 2024 ਤੱਕ ਇਨਸਾਨਾਂ ਨੂੰ ਪਹੁੰਚਾਉਣਾ ਚਾਹੁੰਦਾ ਹੈ। ਇਸ ਦੇ ਜ਼ਰੀਏ ਚੰਦ ਦੀ ਸਤਿਹ 'ਤੇ ਮਨੁੱਖੀ ਗਤੀਵਿਧੀਆਂ ਨੂੰ ਵਧਾਇਆ ਜਾ ਸਕਦਾ ਹੈ। ਚੰਦ 'ਤੇ ਮੌਜੂਦ ਇਨਸਾਨ ਉਨ੍ਹਾਂ ਖੇਤਰਾਂ ਦਾ ਪਤਾ ਲਗਾਉਣਗੇ ਜਿਥੇ ਪਹਿਲਾਂ ਕੋਈ ਨਹੀਂ ਪਹੁੰਚਿਆ ਹੈ ਜਾਂ ਜੋ ਹੁਣ ਤੱਕ ਅਛੂਹਦੇ ਰਹੇ ਹਨ।


Khushdeep Jassi

Content Editor

Related News