ਕੋਰੋਨਾ ਦੇ ਓਮੀਕ੍ਰੋਨ ਵੇਰੀਐਂਟ ਨੂੰ ਨਿਸ਼ਾਨਾ ਬਣਾਉਣ ਵਾਲੇ ਟੀਕੇ ਲਈ ਅਮਰੀਕਾ ਨੇ ਮਾਡਰਨਾ ਨਾਲ ਕੀਤਾ ਕਰਾਰ
Saturday, Jul 30, 2022 - 12:14 AM (IST)
ਵਾਸ਼ਿੰਗਟਨ-ਅਮਰੀਕੀ ਸਰਕਾਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸ ਨੇ ਕੋਰੋਨਾ ਦੇ ਜ਼ਿਆਦਾਤਰ ਇਨਫੈਕਸ਼ਨ ਓਮੀਕ੍ਰੋਨ ਵੇਰੀਐਂਟ ਨੂੰ ਨਿਸ਼ਾਨਾ ਬਣਾਉਣ ਵਾਲੇ ਮਾਡਰਨਾ ਦੀ ਅਗਲੀ ਪੀੜ੍ਹੀ ਦੇ ਟੀਕੇ ਦੀਆਂ 6.6 ਕਰੋੜ ਖੁਰਾਕਾਂ ਖਰੀਦਣ ਲਈ ਇਸ ਕੰਪਨੀ ਨਾਲ ਇਕ ਕਰਾਰ ਕੀਤਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਸੰਘੀ ਸਰਕਾਰ ਨੇ ਦਵਾਈ ਨਿਰਮਾਤਾ ਫਾਈਜ਼ਰ ਤੋਂ ਇਸ ਤਰ੍ਹਾਂ ਦੇ ਇਕ ਟੀਕੇ ਦੀਆਂ 10.5 ਕਰੋੜ ਖੁਰਾਕਾਂ ਲਈ ਸਮਝੌਤਾ ਕੀਤਾ ਸੀ।
ਇਹ ਵੀ ਪੜ੍ਹੋ : ਰੂਸ ਦੇ ਹਮਲੇ ਤੋਂ ਬਾਅਦ ਯੂਕ੍ਰੇਨ ਤੋਂ ਪਹਿਲੀ ਵਾਰ ਅਨਾਜ ਦੀ ਬਰਾਮਦ ਹੋਈ ਸ਼ੁਰੂ
ਅਮਰੀਕਾ 'ਚ ਕੋਰੋਨਾ ਦਾ ਓਮੀਕ੍ਰੋਨ ਵੇਰੀਐਂਟ ਪਿਛਲੇ ਸਾਲ ਦਸੰਬਰ ਤੋਂ ਇਨਫੈਕਸ਼ਨ ਲਈ ਮੁੱਖ ਰੂਪ ਨਾਲ ਜ਼ਿੰਮੇਵਾਰ ਰਿਹਾ ਹੈ। ਹੁਣ ਬੀ.ਏ. 5 ਉਪ ਵੇਰੀਐਂਟ ਨਾਲ ਦੇਸ਼ 'ਚ ਇਨਫੈਕਸ਼ਨ ਦੀ ਵਿਆਪਕ ਲਹਿਰ ਆ ਗਈ ਹੈ। ਹਾਲ ਹੀ 'ਚ ਰਾਸ਼ਟਰਪਤੀ ਜੋਅ ਬਾਈਡੇਨ ਵੀ ਇਨਫੈਕਟਿਡ ਹੋਏ ਸਨ। ਸਿਹਤ ਅਤੇ ਮਨੁੱਖੀ ਸੇਵਾ ਮੰਤਰੀ ਜੈਵੀਅਰ ਬੇਸੇਰਾ ਨੇ ਇਕ ਬਿਆਨ 'ਚ ਕਿਹਾ ਕਿ ਕੋਰੋਨਾ ਵਿਰੁੱਧ ਸਾਡੀ ਲੜਾਈ 'ਚ ਅਸੀਂ ਸਾਵਧਾਨ ਰਹਿਣ ਅਤੇ ਵਧੀਆ ਟੀਕਿਆਂ ਅਤੇ ਇਲਾਜ ਤੱਕ ਅਮਰੀਕੀਆਂ ਦੀ ਪਹੁੰਚ ਨੂੰ ਵਧਾਉਣ ਦੀ ਲੋੜ ਹੈ। ਕਰੀਬ 26.1 ਕਰੋੜ ਅਮਰੀਕੀ ਨਾਗਰਿਕਾਂ ਨੂੰ ਕੋਰੋਨਾ ਦੀ ਘਟੋ-ਘੱਟ ਇਕ ਖੁਰਾਕ ਲੱਗੀ ਹੈ। ਉਥੇ, ਦੇਸ਼ 'ਚ 10.8 ਕਰੋੜ ਲੋਕਾਂ ਨੂੰ ਇਕ ਬੂਸਟਰ ਖੁਰਾਕ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਯੂਕ੍ਰੇਨ ਦੀ ਅਦਾਲਤ ਨੇ ਯੁੱਧ ਅਪਰਾਧ ਦੇ ਦੋਸ਼ੀ ਰੂਸੀ ਫੌਜੀ ਦੀ ਘਟਾਈ ਸਜ਼ਾ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ