ਪੇਲੋਸੀ ਦੀ ਤਾਈਵਾਨ ਯਾਤਰਾ ਦੇ ਮੱਦੇਨਜ਼ਰ ਅਮਰੀਕੀ ਫੌਜ ਬਣਾ ਰਹੀ ਸੁਰੱਖਿਆ ਯੋਜਨਾਵਾਂ

Wednesday, Jul 27, 2022 - 08:14 PM (IST)

ਪੇਲੋਸੀ ਦੀ ਤਾਈਵਾਨ ਯਾਤਰਾ ਦੇ ਮੱਦੇਨਜ਼ਰ ਅਮਰੀਕੀ ਫੌਜ ਬਣਾ ਰਹੀ ਸੁਰੱਖਿਆ ਯੋਜਨਾਵਾਂ

ਸਿਡਨੀ-ਅਮਰੀਕੀ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦਾ ਬਹੁਤ ਘੱਟ ਖ਼ਦਸ਼ਾ ਹੈ ਕਿ ਜੇਕਰ ਸੰਸਦ ਦੀ ਸਪੀਕਰ ਨੈਂਸੀ ਪੇਲੋਸੀ ਆਉਣ ਵਾਲੇ ਦਿਨਾਂ 'ਚ ਤਾਈਵਾਨ ਦੀ ਯਾਤਰਾ 'ਤੇ ਜਾਂਦੀ ਹੈ ਤਾਂ ਚੀਨ ਉਨ੍ਹਾਂ ਦੇ ਜਹਾਜ਼ 'ਤੇ ਹਮਲਾ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਹਾਲਾਂਕਿ ਪੈਂਟਾਗਨ ਕਿਸੇ ਵੀ ਸੰਕਟ ਨਾਲ ਨਜਿੱਠਣ ਲਈ ਯੋਜਨਾਵਾਂ ਬਣਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੇਲੋਸੀ ਦੀ ਤਾਈਵਾਨ ਯਾਤਰਾ ਦੌਰਾਨ ਕਿਸੇ ਵੀ ਹਾਦਸੇ, ਗਲਤ ਕਦਮ ਜਾਂ ਗਲਤਫਹਿਮੀ ਨਾਲ ਉਨ੍ਹਾਂ ਦੀ ਸੁਰੱਖਿਆ ਨੂੰ ਖਤਰਾ ਪੈਦਾ ਹੋ ਸਕਦਾ ਹੈ, ਇਸ ਲਈ ਪੈਂਟਾਗਨ ਸੰਭਾਵਿਤ ਹੰਗਾਮੀ ਸਥਿਤੀ ਲਈ ਯੋਜਨਾਵਾਂ ਬਣਾ ਰਿਹਾ ਹੈ।

ਇਹ ਵੀ ਪੜ੍ਹੋ : ਸੋਮਾਲੀਆ 'ਚ ਆਤਮਘਾਤੀ ਹਮਲੇ 'ਚ ਸਥਾਨਕ ਅਧਿਕਾਰੀ ਸਮੇਤ 11 ਲੋਕਾਂ ਦੀ ਹੋਈ ਮੌਤ

ਅਧਿਕਾਰੀਆਂ ਨੇ ਦੱਸਿਆ ਕਿ ਜੇਕਰ ਪੇਲੋਸੀ ਤਾਈਵਾਨ ਦੀ ਯਾਤਰਾ ਕਰਦੀ ਹੈ ਤਾਂ ਫੌਜ ਹਿੰਦ-ਪ੍ਰਸ਼ਾਂਤ ਖੇਤਰ 'ਚ ਆਪਣੀਆਂ ਗਤੀਵਿਧੀਆਂ ਵਧਾ ਦੇਵੇਗੀ। ਉਨ੍ਹਾਂ ਨੇ ਵੇਰਵਿਆਂ ਦੀ ਜਾਣਕਾਰੀ ਦੇਣ ਤੋਂ ਇਨਕਾਰ ਕੀਤਾ ਪਰ ਕਿਹਾ ਕਿ ਤਾਈਵਾਨ ਯਾਤਰਾ ਦੌਰਾਨ ਉਨ੍ਹਾਂ ਦੇ ਜਹਾਜ਼ ਨੂੰ ਸੁਰੱਖਿਆ ਦੇਣ 'ਚ ਲੜਾਕੂ ਜਹਾਜ਼ਾਂ, ਜਹਾਜ਼ ਨਿਗਰਾਨੀ ਉਪਕਰਣਾਂ ਅਤੇ ਹੋਰ ਪ੍ਰਣਾਲੀਆਂ ਦੀ ਵਰਤੋਂ ਕੀਤੇ ਜਾਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਕਿਸੇ ਵੀ ਸੀਨੀਅਰ ਅਮਰੀਕੀ ਨੇਤਾ ਦੀ ਵਿਦੇਸ਼ ਯਾਤਰਾ ਦੌਰਾਨ ਵਾਧੂ ਸੁਰੱਖਿਆ ਦੀ ਲੋੜ ਹੁੰਦੀ ਹੈ।

ਇਹ ਵੀ ਪੜ੍ਹੋ : WI vs IND, 3rd ODI : ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਕੀਤਾ ਫੈਸਲਾ

ਅਧਿਕਾਰੀਆਂ ਨੇ ਇਸ ਹਫ਼ਤੇ ਕਿਹਾ ਸੀ ਕਿ ਪੇਲੋਸੀ ਜੇਕਰ ਤਾਈਵਾਨ ਦੀ ਯਾਤਰਾ ਕਰਦੀ ਹੈ ਤਾਂ 1997 ਦੇ ਕਿਸੇ ਚੋਟੀ ਦੇ ਅਮਰੀਕੀ ਚੁਣੇ ਹੋਏ ਪ੍ਰਤੀਨਿਧੀ ਦੀ ਇਸ ਟਾਪੂ ਦੇਸ਼ ਦੀ ਪਹਿਲੀ ਯਾਤਰਾ ਹੋਵੇਗੀ ਅਤੇ ਇਸ ਦੌਰਾਨ ਸੁਰੱਖਿਆ ਵਿਵਸਥਾ ਹੋਰ ਮਜ਼ਬੂਤ ਹੋਵੇਗੀ। ਪੇਲੋਸੀ ਦੀ ਤਾਈਵਾਨ ਯਾਤਰਾ ਨੂੰ ਲੈ ਕੇ ਫੌਜ ਦੀਆਂ ਤਿਆਰੀਆਂ ਦੇ ਬਾਰੇ 'ਚ ਅਮਰੀਕਾ ਦੇ ਸੰਯੁਕਤ ਆਫ਼ ਸਟਾਫ਼ ਦੇ ਮੁਖੀ ਜਨਰਲ ਮਾਰਕ ਮਿਲੇ ਨੇ ਬੁੱਧਵਾਰ ਨੂੰ ਕਿਹਾ ਕਿ ਕਿਸੇ ਵਿਸ਼ੇਸ਼ ਯਾਤਰਾ 'ਤੇ ਚਰਚਾ ਕਰਨਾ ਬਹੁਤ ਜਲਦਬਾਜ਼ੀ ਹੋਵੇਗੀ।

ਇਹ ਵੀ ਪੜ੍ਹੋ : ਇਸ ਦੇਸ਼ 'ਚ ਏਅਰਪੋਰਟ ਅਥਾਰਿਟੀ ਨੇ ਸੈਲਾਨੀਆਂ ਨੂੰ ਕਾਲੇ ਦੀ ਥਾਂ ਰੰਗੀਨ ਬੈਗ ਲੈ ਕੇ ਯਾਤਰਾ ਕਰਨ ਦੀ ਕੀਤੀ ਅਪੀਲ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Karan Kumar

Content Editor

Related News