ਅਮਰੀਕਾ ਨੇ ਵਾਸ਼ਿੰਗਟਨ ਸਥਿਤ ਦੂਤਘਰ ''ਚ ਰੂਸ ਦੇ ਨੰਬਰ ਦੋ ਡਿਪਲੋਮੈਟ ਨੂੰ ਕੱਢਿਆ

Friday, Feb 25, 2022 - 02:12 AM (IST)

ਅਮਰੀਕਾ ਨੇ ਵਾਸ਼ਿੰਗਟਨ ਸਥਿਤ ਦੂਤਘਰ ''ਚ ਰੂਸ ਦੇ ਨੰਬਰ ਦੋ ਡਿਪਲੋਮੈਟ ਨੂੰ ਕੱਢਿਆ

ਵਾਸ਼ਿੰਗਟਨ-ਅਮਰੀਕਾ ਨੇ ਇਸ ਮਹੀਨੇ ਦੀ ਸ਼ੁਰੂਆਤ 'ਚ ਮਾਸਕੋ ਤੋਂ ਅਮਰੀਕਾ ਦੇ ਦੂਜੇ ਨੰਬਰ ਦੇ ਡਿਪਲੋਮੈਟ ਨੂੰ ਕੱਢਣ ਦੇ ਜਵਾਬ 'ਚ ਵਾਸ਼ਿੰਗਟਨ ਤੋਂ ਰੂਸ ਦੇ ਦੂਜੇ ਦਰਜੇ ਦੇ ਡਿਪਲੋਮੈਟ ਨੂੰ ਕੱਢ ਦਿੱਤਾ ਹੈ। ਅਮਰੀਕੀ ਵਿਦੇਸ਼ ਮੰਤਰਾਲਾ ਦੇ ਇਕ ਸੀਨੀਅਰ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਇਸ ਦਾ ਰੂਸ-ਯੂਕ੍ਰੇਨ ਸੰਕਟ ਨਾਲ ਸਬੰਧ ਨਹੀਂ ਹੈ ਅਤੇ ਇਹ ਦੂਤਘਰ ਕਰਮਚਾਰੀਆਂ ਨੂੰ ਲੈ ਕੇ ਅਮਰੀਕਾ ਅਤੇ ਰੂਸ ਦਰਮਿਆਨ ਲੰਬੇ ਸਮੇਂ ਤੋਂ ਜਾਰੀ ਵਿਵਾਦ ਦਾ ਹਿੱਸਾ ਹੈ।

ਇਹ ਵੀ ਪੜ੍ਹੋ : ਵਿਸ਼ਵ ਦੇ ਨੇਤਾਵਾਂ ਨੇ ਯੂਕ੍ਰੇਨ 'ਤੇ ਹਮਲੇ ਨੂੰ ਲੈ ਕੇ ਰੂਸ ਦੀ ਕੀਤੀ ਨਿੰਦਾ, ਪਾਬੰਦੀਆਂ ਲਾਉਣ ਦੀ ਕੀਤੀ ਮੰਗ

ਹਾਲਾਂਕਿ, ਇਹ ਕਦਮ ਅਜਿਹੇ ਸਮੇਂ 'ਚ ਚੁੱਕਿਆ ਗਿਆ ਹੈ ਜਦ ਯੂਕ੍ਰੇਨ ਨੂੰ ਲੈ ਕੇ ਦੋਵਾਂ ਦੇਸ਼ਾਂ ਦਰਮਿਆਨ ਵਿਵਾਦ ਵਧ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਵਿਦੇਸ਼ ਮੰਤਰਾਲਾ ਨੇ ਬੁੱਧਵਾਰ ਨੂੰ ਰੂਸੀ ਦੂਤਘਰ ਨੂੰ ਸੂਚਿਤ ਕਰ ਦਿੱਤਾ ਕਿ ਉਹ ਕਾਊਂਸਲਰ ਸਰਗੇਈ ਟ੍ਰੇਪੇਲਕੋਵ ਨੂੰ ਕੱਢ ਰਹੇ ਹਨ ਜੋ ਇਸ ਸਮੇਂ ਰਾਜਦੂਤ ਅਨਾਤੋਲੀ ਐਂਤੋਨੋਵ ਦੇ ਅਧੀਨ ਦੂਤਘਰ 'ਚ ਨੰਬਰ ਦੋ 'ਤੇ ਹਨ। ਰੂਸ ਨੇ ਫਰਵਰੀ ਦੇ ਮੱਧ 'ਚ ਮਾਸਕੋ ਸਥਿਤ ਅਮਰੀਕੀ ਮਿਸ਼ਨ ਦੇ ਉਪ ਮੁਖੀ ਬਾਰਟ ਗੋਮਰਨ ਨੂੰ ਕੱਢ ਦਿੱਤਾ ਸੀ।

ਇਹ ਵੀ ਪੜ੍ਹੋ : ਜੰਗ 'ਚ ਅਮਰੀਕੀ ਫੌਜ ਨਹੀਂ ਲਵੇਗੀ ਹਿੱਸਾ, ਰੂਸ 'ਤੇ ਲਾਈਆਂ ਜਾਣਗੀਆਂ ਸਖ਼ਤ ਪਾਬੰਦੀਆਂ : ਜੋਅ ਬਾਈਡੇਨ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Karan Kumar

Content Editor

Related News