ਅਮਰੀਕਾ ਦਾ ਦਾਅਵਾ, ਆਇਓਡੀਨ ਨਾਲ 15 ਸਕਿੰਟ ''ਚ ਖਤਮ ਹੋ ਜਾਵੇਗਾ ਕੋਰੋਨਾ

09/19/2020 10:14:53 PM

ਵਾਸ਼ਿੰਗਟਨ - ਅਮਰੀਕਾ ਵਿਚ ਹੋਈ ਤਾਜ਼ਾ ਸੋਧ ਵਿਚ ਦਾਅਵਾ ਕੀਤਾ ਗਿਆ ਹੈ ਕਿ ਜੇਕਰ ਲੋਕ ਆਇਓਡੀਨ ਨਾਲ ਆਪਣੇ ਨੱਕ ਅਤੇ ਮੂੰਹ ਨੂੰ ਧੋਂਦੇ ਹਨ ਤਾਂ ਕੋਰੋਨਾਵਾਇਰਸ ਤੋਂ ਬਚ ਸਕਦੇ ਹਨ। ਇਸ ਤੋਂ ਪਹਿਲਾਂ ਹੋਏ ਅਧਿਐਨ ਅਤੇ ਦਾਅਵਿਆਂ ਨੂੰ ਵਿਸ਼ਵ ਸਿਹਤ ਸੰਗਠਨ (ਡਬਲਯੂ. ਐੱਚ. ਓ.) ਪਹਿਲਾਂ ਵੀ ਕਈ ਵਾਰ ਨਕਾਰ ਚੁੱਕਿਆ ਹੈ। ਅਮਰੀਕਾ ਦੀ ਯੂਨੀਵਰਸਿਟੀ ਆਫ ਕਨੇਕਟਿਕਟ ਸਕੂਲ ਆਫ ਮੈਡੀਸਿਨ ਦੀ ਰਿਸਰਚ ਵਿਚ ਇਹ ਪਾਇਆ ਗਿਆ ਹੈ ਕਿ ਜੇਕਰ ਲੋਕ ਆਪਣੇ ਨੱਕ ਨੂੰ ਆਇਓਡੀਨ ਦੇ ਨਾਲ ਧੋਂਦੇ ਹਨ ਤਾਂ ਇਸ ਨਾਲ ਕੋਰੋਨਾਵਾਇਰਸ ਲਾਗ ਦੀ ਸ਼ੰਕਾ ਘੱਟ ਹੋ ਜਾਂਦੀ ਹੈ।

ਖੋਜਕਾਰਾਂ ਨੇ ਲੈਬ ਵਿਚ ਕੋਰੋਨਾਵਾਇਰਸ ਦੇ ਇਕ ਨਮੂਨੇ 'ਤੇ 3 ਅਲੱਗ-ਅਲੱਗ ਸੰਦਰਤਾ ਦੇ ਐਂਟੀਸੈਪਟਿਕ ਪੋਵੀਡੋਨ-ਆਇਓਡੀਨ (ਪੀ. ਵੀ. ਪੀ.-1) ਦੇ ਸਾਲਯੂਸ਼ਨ ਪਾਏ। ਜਿਸ ਤੋਂ ਬਾਅਦ ਉਨ੍ਹਾਂ ਪਾਇਆ ਕਿ 0.5 ਫੀਸਦੀ ਸੰਦਰਤਾ ਵਾਲੇ ਪੋਵੀਡੋਨ-ਆਇਓਡੀਨ ਦੇ ਸਾਲਯੂਸ਼ਨ ਨੂੰ ਕੋਰੋਨਾਵਾਇਰਸ ਨੂੰ ਖਤਮ ਕਰਨ ਵਿਚ ਸਿਰਫ 15 ਸਕਿੰਟ ਲੱਗੇ। ਖੋਜਕਾਰਾਂ ਨੇ ਦਾਅਵਾ ਕੀਤਾ ਕਿ ਜੇਕਰ ਨੱਕ ਅਤੇ ਮੂੰਹ ਨੂੰ ਆਇਓਡੀਨ ਨਾਲ ਧੋਇਆ ਜਾਂਦਾ ਹੈ ਤਾਂ ਇਸ ਨਾਲ ਕੋਰੋਨਾਵਾਇਰਸ ਤੋਂ ਬਚਿਆ ਜਾ ਸਕਦਾ ਹੈ।

ਕੋਰੋਨਾਵਾਇਰਸ ਨੱਕ ਦੇ ਰਿਸੈਪਟਰ ਏ. ਸੀ. ਏ.-2 ਦਾ ਇਸਤੇਮਾਲ ਮਨੁੱਖੀ ਕੋਸ਼ਿਕਾਵਾਂ ਵਿਚ ਦਾਖਲ ਹੋਣ ਅਤੇ ਪ੍ਰਭਾਵਿਤ ਕਰਨ ਲਈ ਕਰਦਾ ਹੈ। ਇਸ ਲਈ ਕਈ ਮਨੁੱਖੀ ਪ੍ਰੀਖਣ ਦੌਰਾਨ ਮਹਾਮਾਰੀ 'ਤੇ ਰੋਕ ਲਾਉਣ ਲਈ ਨੱਕ ਦੀ ਸਫਾਈ ਅਤੇ ਉਥੇ ਹੀ ਵਾਇਰਸ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਖੋਜ ਵਿਚ ਪਾਇਆ ਗਿਆ ਹੈ ਪੀ. ਵੀ. ਪੀ.-1 ਨਵੇਂ ਵਾਇਰਸ ਨਾਲ ਸਬੰਧਿਤ ਰੋਗਾਂ ਨੂੰ ਖਤਮ ਕਰਨ ਵਿਚ ਪ੍ਰਭਾਵੀ ਰਿਹਾ ਹੈ ਜਿਸ ਵਿਚ ਸੀਵੀਅਰ ਐਕਿਊਟ ਰੈਸਪੀਰੇਟਰੀ ਸਿੰਡ੍ਰੋਮ ਅਤੇ ਮੀਡਲ ਈਸਟ ਰੈਸਪੀਰੇਟਰੀ ਸਿੰਡ੍ਰੋਮ ਸ਼ਾਮਲ ਹੈ।

ਕੋਰੋਨਾਵਾਇਰਸ ਖਿਲਾਫ ਚੰਗਾ ਨਤੀਜਾ
ਜੇ. ਏ. ਐੱਮ. ਏ. ਓਟੋਲਰੀਂਗੋਲਾਜ਼ੀ-ਹੈੱਡ ਐਂਡ ਨੈੱਕ ਸਰਜਰੀ ਵਿਚ ਪ੍ਰਕਾਸ਼ਿਤ ਇਕ ਅਧਿਐਨ ਵਿਚ ਰਿਸਰਚ ਟੀਮ ਨੇ ਲਿੱਖਿਆ ਹੈ ਕਿ ਉਨ੍ਹਾਂ ਨੇ ਵਾਇਰਸ ਖਿਲਾਫ ਆਇਓਡੀਨ ਦੇ ਸਾਲਯੂਸ਼ਨ ਨੂੰ ਟੈਸਟ ਕੀਤਾ। ਜਿਸ ਵਿਚ ਆਇਓਡੀਨ ਦੇ ਸੰਦਰਤਾ ਦਾ ਪੱਧਰ 0.5 ਫੀਸਦੀ, 1.25 ਫੀਸਦੀ ਅਤੇ 2.5 ਫੀਸਦੀ ਰੱਖਿਆ ਗਿਆ। ਤਿੰਨੋਂ ਹੀ ਘੋਲਾਂ ਨੇ ਕੋਰੋਨਾਵਾਇਰਸ ਖਿਲਾਫ ਚੰਗਾ ਨਤੀਜਾ ਦਿੱਤਾ।


Khushdeep Jassi

Content Editor

Related News