ਅਮਰੀਕਾ ਨੇ ਲੋਕਾਂ ਨੂੰ ਹੋਰ ਥਾਵਾਂ ''ਤੇ ਲਿਜਾਣ ਲਈ ਜਹਾਜ਼ ਕੰਪਨੀਆਂ ਤੋਂ ਮੰਗੀ ਮਦਦ

Sunday, Aug 22, 2021 - 11:32 PM (IST)

ਅਮਰੀਕਾ ਨੇ ਲੋਕਾਂ ਨੂੰ ਹੋਰ ਥਾਵਾਂ ''ਤੇ ਲਿਜਾਣ ਲਈ ਜਹਾਜ਼ ਕੰਪਨੀਆਂ ਤੋਂ ਮੰਗੀ ਮਦਦ

ਵਾਸ਼ਿੰਗਟਨ-ਅਮਰੀਕੀ ਰੱਖਿਆ ਵਿਭਾਗ ਪੈਂਟਾਗਨ ਨੇ ਐਤਵਾਰ ਨੂੰ ਕਿਹਾ ਕਿ ਉਹ ਅਫਗਾਨਿਸਤਾਨ ਤੋਂ ਕੱਢੇ ਗਏ ਲੋਕਾਂ ਨੂੰ ਹੋਰ ਥਾਵਾਂ 'ਤੇ ਪਹੁੰਚਾਉਣ ਲਈ ਵਪਾਰਕ ਜਹਾਜ਼ ਕੰਪਨੀਆਂ ਤੋਂ ਰਸਮੀ ਤੌਰ 'ਤੇ ਸਹਾਇਤਾ ਮੰਗ ਰਿਹਾ ਹੈ। ਅਮਰੀਕੀ ਰੱਖਿਆ ਲਾਇਡ ਆਸਟਿਨ ਨੇ 'ਸਿਵਿਲ ਰਿਜ਼ਰਵ ਏਅਰ ਫਲੀਟ' ਪ੍ਰੋਗਰਾਮ ਦੇ ਸ਼ੁਰੂਆਤੀ ਪੜਾਅ ਦੀ ਸ਼ੁਰੂਆਤ ਕਰ ਦਿੱਤੀ ਹੈ, ਜਿਸ 'ਚ 18 ਜਹਾਜ਼ ਮੰਗੇ ਗਏ ਹਨ।

ਇਹ ਵੀ ਪੜ੍ਹੋ : ਬ੍ਰਿਟੇਨ 'ਚ ਕੋਰੋਨਾ ਇਨਫੈਕਟਿਡਾਂ ਲਈ ਨਵੇਂ ਐਂਟੀਬਾਡੀ ਜਾਂਚ ਪ੍ਰੋਗਰਾਮ ਦੀ ਹੋਵੇਗੀ ਸ਼ੁਰੂਆਤ

ਇਨ੍ਹਾਂ 'ਚ ਅਮਰੀਕੀ ਏਅਰਲਾਈਨ, ਏਟਲਸ ਏਅਰ, ਡੈਲਟਾ ਏਅਰਲਾਈਨ ਅਤੇ ਓਮਨੀ ਏਅਰ ਤੋਂ ਹਰੇਕ ਤੋਂ ਤਿੰਨ-ਤਿੰਨ ਜਦਕਿ ਹਵਾਈਨ ਏਅਰਲਾਈਨ ਤੋਂ ਦੋ ਅਤੇ ਯੂਨਾਈਟੇਡ ਏਅਰਲਾਈਜ਼ ਤੋਂ ਪੰਜ ਜਹਾਜ਼ ਮੰਗੇ ਗਏ ਹਨ। ਪੈਂਟਾਗਨ ਦੇ ਪ੍ਰੈੱਸ ਸਕੱਤਰ ਜਾਨ ਕਿਰਬੀ ਨੇ ਕਿਹਾ ਕਿ ਵਿਭਾਗ ਨੂੰ ਜਹਾਜ਼ ਉਪਲੱਬਧ ਕਰਵਾਏ ਜਾਣ ਦੀ ਸੂਰਤ 'ਚ ਵਪਾਰਕ ਉਡਾਣਾਂ 'ਤੇ ਵੱਡੇ ਪ੍ਰਭਾਵ ਦਾ ਸ਼ੱਕ ਨਹੀਂ ਹੈ।

ਇਹ ਵੀ ਪੜ੍ਹੋ : ਫਲਸਤੀਨ ਨੇ ਵੈਸਟ ਬੈਂਕ 'ਚ 24 ਪ੍ਰਦਰਸ਼ਨਕਾਰੀਆਂ ਨੂੰ ਕੀਤਾ ਗ੍ਰਿਫਤਾਰ

ਕਿਰਬੀ ਮੁਤਾਬਕ, ਇਹ ਜਹਾਜ਼ ਕਾਬੁਲ ਦੇ ਹਾਮਿਦ ਕਰਜ਼ਈ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਡਾਣ ਨਹੀਂ ਭਰਨਗੇ। ਉਨ੍ਹਾਂ ਨੇ ਕਿਹਾ ਕਿ ਕਾਬੁਲ ਛੱਡਣ ਤੋਂ ਬਾਅਦ ਯਾਤਰੀਆਂ ਨੂੰ ਹੋਰ ਸਟੇਸ਼ਨਾਂ ਤੋਂ ਲਿਜਾਣ ਲਈ ਇਨ੍ਹਾਂ ਜਹਾਜ਼ਾਂ ਦਾ ਇਸਤੇਮਾਲ ਕੀਤਾ ਜਾਵੇਗਾ, ਜਿਸ ਨਾਲ ਅਮਰੀਕੀ ਫੌਜ ਅਫਗਾਨਿਸਤਾਨ ਹਿੱਸੇ ਤੋਂ ਲੋਕਾਂ ਦੀ ਨਿਕਾਸੀ 'ਤੇ ਧਿਆਨ ਕੇਂਦਰਿਤ ਕਰ ਸਕੇਗੀ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News