ਯੂ. ਕੇ. ਗਰੀਬ ਦੇਸ਼ਾਂ ਨੂੰ ਦੇਵੇਗਾ ਕੋਰੋਨਾ ਰੋਕੂ ਵੈਕਸੀਨ ਦੀਆਂ 30 ਮਿਲੀਅਨ ਖੁਰਾਕਾਂ
Friday, Jun 11, 2021 - 05:16 PM (IST)

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)-ਦੁਨੀਆ ਭਰ ਦੇ ਵਿਕਸਿਤ ਦੇਸ਼ ਕੋਰੋਨਾ ਮਹਾਮਾਰੀ ਨਾਲ ਨਜਿੱਠਣ ਲਈ ਵਚਨਬੱਧ ਹਨ, ਜਿਸ ਦੇ ਅਧੀਨ ਕੋਰੋਨਾ ਰੋਕੂ ਵੈਕਸੀਨ ਦੀ ਘਾਟ ਨਾਲ ਜੂਝ ਰਹੇ ਗਰੀਬ ਦੇਸ਼ਾਂ ਨੂੰ ਇਨ੍ਹਾਂ ਦੇਸ਼ਾਂ ਵੱਲੋਂ ਵੈਕਸੀਨ ਦੀਆਂ ਖੁਰਾਕਾਂ ਦਿੱਤੀਆਂ ਜਾ ਰਹੀਆਂ ਹਨ। ਯੂ. ਕੇ. ਵੀ ਇਸ ਲੜੀ ਦਾ ਹਿੱਸਾ ਹੈ, ਜਿਸ ਵੱਲੋਂ ਗਰੀਬ ਦੇਸ਼ਾਂ ਨੂੰ ਸਾਲ ਦੇ ਅੰਤ ਤੱਕ 30 ਮਿਲੀਅਨ ਕੋਰੋਨਾ ਰੋਕੂ ਵੈਕਸੀਨ ਦੀਆਂ ਖੁਰਾਕਾਂ ਦਿੱਤੀਆਂ ਜਾਣਗੀਆਂ, ਜਿਨ੍ਹਾਂ ’ਚੋਂ ਸਤੰਬਰ ਤੱਕ ਪੰਜ ਮਿਲੀਅਨ ਦੀ ਸਪੁਰਦਗੀ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਸਾਂਝੀ ਸਿੱਖ ਫੈੱਡਰੇਸ਼ਨ ਇਟਲੀ ਸਿੱਖ ਭਾਈਚਾਰੇ ਨੂੰ ਦਰਪੇਸ਼ ਮੁਸ਼ਕਿਲਾਂ ਦਾ ਕਰੇਗੀ ਹੱਲ, ਸੰਗਤ ਤੋਂ ਕੀਤੀ ਸਹਿਯੋਗ ਦੀ ਅਪੀਲ
ਇਸ ਤੋਂ ਇਲਾਵਾ ਕਾਰਨਵਾਲ ’ਚ ਜੀ-7 ਸ਼ਿਖਰ ਸੰਮੇਲਨ ਦੀ ਸ਼ੁਰੂਆਤ ਕਰਦਿਆਂ ਪ੍ਰਧਾਨ ਮੰਤਰੀ ਬੋਰਿਸ ਜੋਹਨਸਨ ਅਗਲੇ ਸਾਲ ਦੇ ਅੰਦਰ ਹੋਰ 70 ਮਿਲੀਅਨ ਖੁਰਾਕਾਂ ਨੂੰ ਜਾਰੀ ਕਰਨ ਦਾ ਵਾਅਦਾ ਵੀ ਕਰਨਗੇ। ਵਿਸ਼ਵ ਸਿਹਤ ਸੰਗਠਨ (ਡਬਲਯੂ. ਐੱਚ. ਓ.) ਅਤੇ ਹੋਰ ਗਲੋਬਲ ਸੰਗਠਨਾਂ ਵੱਲੋਂ ਅਮੀਰ ਦੇਸ਼ਾਂ ਨੂੰ ਮਹਾਮਾਰੀ ਨੂੰ ਖਤਮ ਕਰਨ ਦੇ ਉਦੇਸ਼ ਨਾਲ ਵੈਕਸੀਨ ਵੰਡਣ ਦੀ ਬੇਨਤੀ ਤੋਂ ਬਾਅਦ ਇਹ ਕਦਮ ਉਠਾਇਆ ਗਿਆ ਹੈ।
ਇਹ ਵੀ ਪੜ੍ਹੋ : ਅਮਰੀਕਾ : ਫਲੋਰਿਡਾ ’ਚ ਗੋਲੀਆਂ ਚੱਲਣ ਨਾਲ ਮਚੀ ਹਫੜਾ-ਦਫੜੀ, ਹੋਈਆਂ ਇੰਨੀਆਂ ਮੌਤਾਂ
ਇਸ ਤੋਂ ਪਹਿਲਾਂ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਵੀ ਅਗਲੇ ਸਾਲ ਦੁਨੀਆ ਦੇ ਸਭ ਤੋਂ ਗਰੀਬ ਦੇਸ਼ਾਂ ’ਚ ਫਾਈਜ਼ਰ ਟੀਕੇ ਦੀਆਂ 500 ਮਿਲੀਅਨ ਖੁਰਾਕਾਂ ਦਾਨ ਕਰਨ ਦੀ ਗੱਲ ਕਹੀ ਹੈ। ਕਾਰਨਵਾਲ ’ਚ ਜੀ-7 ਨੇਤਾਵਾਂ ਵੱਲੋਂ ਵੀ ਘੱਟੋ-ਘੱਟ 1 ਬਿਲੀਅਨ ਕੋਰੋਨਾ ਟੀਕੇ ਦੀਆਂ ਖੁਰਾਕਾਂ ਮੁਹੱਈਆ ਕਰਵਾਉਣ ਦਾ ਐਲਾਨ ਕਰਨ ਦੀ ਉਮੀਦ ਹੈ।